

ਕਦਰ ਕਰਨ ਲਗਾ ।"
ਡਾਕਟਰ ਫਰੈਂਕਲਿਨ (Dr. Franklin)
"ਸਾਡੇ ਕੋਲੋਂ ਇਹ ਬਹੁਤੀ ਵਾਰੀ ਪੁੱਛਿਆ ਜਾਂਦਾ ਹੈ ਕਿ "ਭੋਗ ਵਿਚ ਕਿੰਨਾ ਸਮਾਂ ਲਗਣਾ ਚਾਹੀਦਾ ਹੈ ? ਅਸੀਂ ਅਨੇਕਾਂ ਪਤੀਆਂ ਪਾਸੋਂ ਪਤਾ ਲਿਆ । ਵਖੋ ਵੱਖ ਮਰਦਾਂ ਨੇ ਵਖੋ ਵੱਖ ਸਮਾਂ ਲਗਦਾ ਦੱਸਿਆ । ਪਰ ਇਹ ਕਿਹਾ ਜਾਂਦਾ ਹੈ ਕਿ 3 ਮਿੰਟ ਤੋਂ 6 ਮਿੰਟਾਂ ਤਕ ਖਲਾਸ ਨਾ ਹੋਣਾ ਅਰੋਗਤਾ ਦੀ ਨਿਸ਼ਾਨੀ ਹੈ । ਅਸਲ ਵਿਚ ਭੋਗ ਦਾ ਸਵਾਦ ਬਹੁਤ ਵਕਤ ਲਗਣ 'ਤੇ ਹੀ ਏਨਾ ਨਿਰਭਰ ਨਹੀਂ ਜਿੰਨਾ ਕਿ ਪਤਨੀ ਦੇ ਸੁਭਾਅ 'ਤੇ ਨਿਰਭਰ ਹੈ । ਕਈਆਂ ਇਸਤ੍ਰੀਆਂ ਨੂੰ ਪੰਜ ਸੱਤ ਵਾਰੀ ਹਿਲਣ ਨਾਲ ਹੀ ਸ਼ਾਂਤੀ ਹੋ ਜਾਂਦੀ ਹੈ ਅਤੇ ਕਈਆਂ ਨੂੰ ਪੰਦਰਾਂ ਵੀਹਾਂ ਵਿਚ ਹੀ ਨਹੀਂ ਹੁੰਦੀ । ਬੜੀ ਥੋੜ੍ਹੀ ਗਿਣਤੀ ਅਜਿਹੀਆਂ ਇਸਤ੍ਰੀਆਂ ਦੀ ਹੈ, ਜਿਹੜੀਆਂ ਚਾਲੀਆਂ ਪੰਜਾਹ ਹੰਭਲਿਆਂ ਨਾਲ ਖਲਾਸ ਹੁੰਦੀਆਂ ਹਨ । ਭੋਗ ਵਹੁਟੀ ਦੇ ਰਾਜੀ ਅਤੇ ਤਿਆਰ ਹੋਣ 'ਤੇ ਵੀ ਨਿਰਭਰ ਹੈ। ਜਿੰਨਾ ਬਹੁਤਾ ਪਤਨੀ ਦੇ ਸ਼ੌਕ ਨੂੰ, ਪਿਆਰ ਨਾਲ ਜਗਾਇਆ ਜਾਵੇਗਾ, ਉਨੀ ਹੀ ਛੇਤੀ ਉਹ ਖਲਾਸ ਹੋਵੇਗੀ ।
(ਵੇਖੋ ਪਿੱਛੇ ਲਿਖਿਆ 'ਉਹ ਰਾਤ' ਦਾ ਬਿਆਨ)
ਨੋਟ- ਤਜਰਬੇ ਤੋਂ ਪਤਾ ਲੱਗਾ ਹੈ ਕਿ ਵਰਤਮਾਨ 'ਤੰਦਰੁਸਤ ਹਿੰਦੁਸਤਾਨੀਆਂ ਦਾ' ਬੰਧੇਜ ਕੋਈ ਪੰਦਰਾਂ ਅਤੇ ਤੀਹਾਂ ਹੰਭਲਿਆਂ (Strokes) ਦੇ ਵਿਚਕਾਰ ਹੈ ।
(ਲੇਖਕ)
ਡਾਕਟਰ ਪਲੋਟਜ (Dr. Plotez)
"ਡਾਕਟਰ ਪਲੋਟਜ਼ ਨੇ ਪਤਾ ਕੀਤਾ ਹੈ ਕਿ ਪਹਿਲੇ ਪਲੇਠੀ ਦੇ ਬੱਚੇ (ਅਰਥਾਤ ਜਿਹੜੇ ਪਹਿਲੇ ਪੈਦਾ ਹੁੰਦੇ ਹਨ) ਇਕ ਹਜ਼ਾਰ ਪਿੱਛੇ ਵੀਹ, ਪੰਜਵੇਂ ਨੰਬਰ 'ਤੇ ਜੰਮਣ ਵਾਲੇ ਬੱਚੇ 197, ਅਠਵੇਂ ਨੰਬਰ ਦੇ 300. ਦਸਵੇਂ ਬਾਹਰਵੇਂ ਨੰਬਰ ਦੇ 597 ਅਰਥਾਤ ਅੱਧ ਤੋਂ ਵੱਧ ਮਰ ਜਾਂਦੇ ਹਨ ।" ਇਸ ਲਈ ਬਹੁਤੇ ਬੱਚੇ ਜਮਾਉਣੇ ਕੋਈ ਚੰਗਾ ਕੰਮ ਨਹੀਂ । ਅੱਜ ਕੱਲ ਇਕ ਜਾਂ ਦੋ ਹੀ ਬਥੇਰੇ ਹਨ ।'