Back ArrowLogo
Info
Profile

ਡਾਕਟਰ ਇਰਸਕਾਈਨ (Dr. Erskine)

(1) "ਕੁਦਰਤ ਦੇ ਨੇਮ ਅਨੁਸਾਰ ਕੁਕੜੀਆਂ ਦੇ ਹੇਠ ਹੀ ਆਂਡੇ ਪਕਦੇ ਅਤੇ ਉਹਨਾਂ ਦੇ ਬੱਚੇ ਨਿਕਲਦੇ ਹਨ। ਫੇਰ ਇਸ ਸਾਇੰਸ ਦੇ ਯੁਗ ਵਿਚ ਬਣੀਆਂ ਆਂਡੇ ਪਕਾਉਣ ਦੀਆਂ ਮਸ਼ੀਨਾਂ ਆ ਗਈਆਂ, ਉਹਨਾਂ ਵਿਚ ਮੱਠੀ ਮੱਠੀ ਤੇ ਨਖੁਠ ਗਰਮੀ ਨਾਲ ਆਂਡਿਆਂ ਵਿਚੋਂ ਬੱਚੇ ਕੱਢਣ ਲੱਗੇ । ਪਰੰਤੂ ਫਰਾਂਸ ਵਾਲਿਆਂ ਨੇ ਇਨ੍ਹਾਂ ਮਸ਼ੀਨਾਂ ਪਾਸੋਂ ਮਨੁੱਖਾਂ ਦੇ ਬੱਚਿਆਂ ਨੂੰ ਪਾਲਣ ਦੇ ਕੰਮ ਵਿਚ ਵੀ ਬਹੁਤ ਸਾਰਾ ਲਾਭ ਪ੍ਰਾਪਤ ਕੀਤਾ ਹੈ । ਉਥੋਂ ਦੇ ਡਾਕਟਰ ਡਾਕਟਰਨੀਆਂ ਨੇ ਇਸ ਮਸ਼ੀਨ ਦੇ ਬਕਸੇ ਨੂੰ ਨਿੱਕੀ ਜਿਹੀ ਪਲੰਘੜੀ ਦੀ ਸ਼ਕਲ ਦਾ ਸੁਖਦਾਇਕ ਬਣਾ ਕੇ, ਇਸ ਦੇ ਅੰਦਰ ਦੁਬਲੇ ਤੇ ਸਤਮਾਹੇ ਬੱਚੇ, ਜੰਮਣ ਵੇਲੇ ਤੋਂ ਹੀ ਰਖ ਕੇ ਉਨ੍ਹਾਂ ਨੂੰ ਬਾਹਰ ਦੀ ਸਰਦੀ ਗਰਮੀ ਦੇ ਅਸਰਾਂ ਤੋਂ ਬਚਾ ਕੇ ਲਗਾਤਾਰ ਸਾਢੇ 98 ਦਰਜੇ ਦਾ ਨਿੱਘ (ਜਿਹੜਾ ਬੱਚੇ ਨੂੰ ਮਾਂ ਦੀ ਛਾਤੀ ਨਾਲ ਲੱਗੇ ਰਹਿਣ 'ਤੇ ਮਿਲਦਾ ਹੈ) ਪਹੁੰਚਾਈ ਰਖਿਆ, ਜਿਸ ਨਾਲ ਬੱਚੇ ਬੜੀ ਤੇਜ਼ੀ ਨਾਲ ਪੱਲਣ ਲੱਗ ਜਾਣ ਦਾ ਕਾਮਯਾਬ ਤਜਰਬਾ ਕੀਤਾ ਹੈ ।” (ਹੁਣ ਤਾਂ ਸਭ ਵੱਡੇ ਹਸਪਤਾਲਾਂ ਵਿਚ ਇਹ ਹਨ)

ਡਾਕਟਰ ਟਾਰਨੀਅਰ ਲਿਖਦੀ ਹੈ ਕਿ "ਇਕ ਵਾਰ ਇਕ ਸਤਮਾਹਿਆ ਬਾਲਕ ਉਸ ਦੇ ਹਵਾਲੇ ਕੀਤਾ ਗਿਆ। ਜਨਮ ਸਮੇਂ ਉਸਦਾ ਵਜ਼ਨ ਕੇਵਲ 810 ਗਰਾਮ ਸੀ । ਉਸ ਨੇ ਪਹਿਲਾਂ ਤਾਂ ਉਸ ਬਾਲਕ ਨੂੰ ਕੋਮਲ ਜਿਹੀ ਪਿੰਜੀ ਹੋਈ ਰੂੰ ਵਿਚ ਲਪੇਟ ਦਿੱਤਾ। ਫੇਰ ਉਤੋਂ ਦੀ ਫਲਾਲੇਣ ਦਾ ਟੁਕੜਾ ਲਪੇਟ ਦਿੱਤਾ । ਸਰਦੀ ਕੁਝ ਵਧੇਰੀ ਹੋਣ ਦੇ ਕਾਰਨ ਇਕ ਰਬੜ ਦੀ ਬੋਤਲ ਵਿਚ ਗਰਮ ਪਾਣੀ ਭਰ ਕੇ ਉਹ ਵੀ ਉਸ ਦੇ ਦੁਆਲੇ ਰਖ ਦਿੱਤੀ । ਉਸ ਵਿਚ ਮਾਂ ਦੇ ਦੁੱਧ ਚੁੰਘਣ ਦੀ ਸਤਿਆ ਸੀ ਹੀ ਨਹੀਂ, ਸੋ ਉਸ ਦੀ ਮਾਂ ਨੇ ਥਣਾਂ ਵਿਚੋਂ ਹੱਥ ਨਾਲ ਚਮਚੇ ਵਿਚ ਦੁੱਧ ਚੋਅ ਲਿਆ ਤੇ ਅੱਧੇ ਅੱਧੇ ਘੰਟੇ ਪਿੱਛੋਂ ਉਸ ਬੱਚੇ ਨੂੰ ਪਿਲਾਉਂਦੀ ਰਹੀ । ਬੱਚਾ ਛੇਤੀ ਛੇਤੀ ਤਾਕਤ ਫੜਦਾ ਆਇਆ ਤੇ ਸਾਰੀਆਂ ਹੀ ਤਕਲੀਫਾਂ ਤੋਂ ਬਚਿਆ ਰਿਹਾ। ਇਹ ਹੈ ਸਾਇੰਸ ਤੇ ਸੇਵਾ ਕਰਨ ਦੇ ਸ਼ੌਕ ਦੇ ਮਿਲਾਪ ਦਾ ਚਮਤਕਾਰ ।

(2) ਸ੍ਰੀਮਤੀ ਡਾਕਟਰ ਟਾਰਨੀਅਰ ਸਾਹਿਬ ਦੱਸਦੀ ਹੈ ਕਿ "ਬੱਚਿਆਂ ਨੂੰ ਪਾਲਣ ਅਤੇ ਜੱਚਾ ਦੀ ਦੇਖ ਭਾਲ ਦਾ ਜਿਹੋ ਜਿਹਾ ਪ੍ਰਬੰਧ ਨਿਊਜ਼ੀਲੈਂਡ ਦੇ ਟਾਪੂਆਂ ਵਿਚ ਹੈ, ਉਹੋ ਜਿਹਾ ਪ੍ਰਬੰਧ ਦੁਨੀਆਂ ਭਰ ਵਿਚ ਹੋਰ ਕਿਧਰੇ ਨਹੀਂ । ਸਵਾਦ ਇਸ ਗੱਲ ਦਾ ਹੈ ਕਿ ਸਰਕਾਰ ਪਾਸੋਂ ਕੋਈ ਸਹਾਇਤਾ

213 / 239
Previous
Next