Back ArrowLogo
Info
Profile

ਲਈ ਹੀ ਨਹੀਂ ਜਾਂਦੀ । ਉਥੋਂ ਦੇ ਡਾਕਟਰ, ਲੇਡੀ ਡਾਕਟਰ ਤੇ ਨਰਸਾਂ ਆਪਣੇ ਕੀਮਤੀ ਵਕਤ ਦਾ ਕੁਝ ਹਿੱਸਾ ਵਾਰੀ-ਵਾਰੀ ਸਿਰ ਇਸ ਰਾਸ਼ਟਰੀ (ਕੌਮੀ) ਕੰਮ ਵਿਚ ਦੇਂਦੀਆਂ ਹਨ। ਉਨ੍ਹਾਂ ਦੀ ਇਸ ਬਾ-ਕਾਇਦਾ, ਬੇ- ਗ਼ਰਜ਼ ਤੇ ਜਥੇਬੰਦ ਸੇਵਾ ਦੇ ਸਦਕਾ ਥੋੜ੍ਹੇ ਹੀ ਸਾਲਾਂ ਦੇ ਅੰਦਰ-ਅੰਦਰ ਬੱਚਿਆਂ ਦੀ ਮੌਤ ਦੇ ਅੰਕੜੇ 80 ਫੀ ਹਜ਼ਾਰ ਤੋਂ ਘੱਟ ਕੇ ਕੇਵਲ 25 ਫੀ ਹਜ਼ਾਰ ਰਹਿ ਗਏ ਹਨ ਅਤੇ ਇਸ ਤਰ੍ਹਾਂ ਨਾਲ ਹਰ ਸਾਲ ਲੱਖਾਂ ਬੱਚਿਆਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਲਿਆ ਜਾਂਦਾ ਹੈ। ਕਿੰਨੀ ਭਾਰੀ ਲੋਕ-ਸੇਵਾ ਤੇ ਕੌਮੀ ਖ਼ਿਦਮਤ ਦਾ ਨਮੂਨਾ ਹੈ।"

"ਇੰਗਲੈਂਡ ਵਿਚ ਦਸ ਸਾਲ ਦੇ ਯਤਨਾਂ ਦੇ ਫਲ-ਸਰੂਪ ਬੱਚਿਆਂ ਦੀ ਮੌਤ 58 ਤੋਂ ਘੱਟ ਕੇ 29 ਫੀ ਹਜ਼ਾਰ ਰਹਿ ਗਈ। ਹਾਲਾਂ ਕਿ ਉਸੇ ਸਾਲ ਯੂਨਾਨ ਵਿਚ ਹਰ ਦਸ ਬਾਲਕਾਂ ਦੇ ਪਿੱਛੇ ਤਿੰਨ ਬਾਲਕ ਆਪਣੀ ਉਮਰ ਦੇ ਪਹਿਲੇ ਸਾਲ ਹੀ ਮਰ ਗਏ ਸਨ। ਉਸ ਸਾਲ ਇੰਗਲੈਂਡ ਵਿਚ ਬੱਚਿਆਂ ਦੀ ਸਿਹਤ ਦੇ ਕੇਂਦਰਾਂ ਦੀ ਗਿਣਤੀ 2250 ਸੀ, ਜਿਨ੍ਹਾਂ ਵਿਚ 26500 ਇਸਤ੍ਰੀਆਂ  ਕੰਮ ਕਰਦੀਆਂ ਸਨ ਤੇ ਇਹ ਗਿਣਤੀ ਵੀਹਾਂ ਸਾਲਾਂ ਪਿੱਛੋਂ ਹੁਣ ਢਾਈ ਗੁਣਾਂ ਤੋਂ ਵਧੇਰੇ ਹੋ ਚੁਕੀ ਹੈ ।" (ਇਸ ਛੋਟੇ ਜਿਹੇ ਟਾਪੂ ਦੇ ਇਸ ਮਹਾਨ ਉੱਦਮ ਤੋਂ ਭਾਰਤ ਸਰਕਾਰ ਤੇ ਜਨਤਾ ਨੂੰ ਸਬਕ ਲੈਣਾ ਚਾਹੀਦਾ ਹੈ)

ਬੱਚਾ ਜੰਮਿਆ, ਕੰਡਾ ਪੁੜਿਆ, ਇਕ ਬਰਾਬਰ ਪੀੜ

(3) ਸੰਨ 1954 ਵਿਚ ਇੰਗਲੈਂਡ ਅੰਦਰ 1350 ਹਸਪਤਾਲ ਅਤੇ ਗਰਭਵਤੀਆਂ ਦੀ ਸਿਹਤ ਦੀ ਦੇਖ ਭਾਲ ਵਾਸਤੇ ਆਲਾ ਪੈਮਾਨੇ ਦੇ ਰਿਹਾਇਸ਼ੀ ਬੈਰਕਾਂ ਤੇ ਕੁਵਾਰਟਰ ਸਥਾਪਤ ਸਨ । ਨਤੀਜਾ ਇਹ ਹੋਇਆ ਕਿ ਜਿੱਥੇ ਅੱਗੇ ਜੱਚ-ਪੁਣੇ ਵਿਚ ਹੀ 5 ਫੀ ਸਦੀ ਇਸਤ੍ਰੀਆਂ ਕਾਲ ਵੱਸ ਹੋ ਜਾਂਦੀਆਂ ਸਨ, ਤਦ ਉਨ੍ਹਾਂ ਦੀ ਗਿਣਤੀ ਘੱਟ ਕੇ ਅੱਧੀ ਵੀ ਨਾ ਰਹਿ ਗਈ । ਉਥੇ ਬੱਚਾ ਹੋਣ ਦੇ ਵੇਲੇ ਦੀਆਂ ਪੀੜਾਂ ਨੂੰ ਤਾਂ ਕੋਈ ਇਸਤ੍ਰੀ ਜਾਣਦੀ ਤਕ ਨਹੀਂ । ਉਸ ਵੇਲੇ ਡਾਕਟਰ ਲੋਕ ਟੀਕੇ ਆਦਿ ਨਾਲ ਜੱਚਾ ਨੂੰ ਘੂਕ ਸਵਾ ਦੇਂਦੇ ਹਨ ਅਤੇ ਜਦ ਉਨ੍ਹਾਂ ਦੀਆਂ ਨੀਂਦ ਤੋਂ ਅੱਖਾਂ ਖੁਲ੍ਹਦੀਆਂ ਹਨ, ਉਦੋਂ ਬੱਚਾ ਪੈਦਾ ਹੋ ਕੇ ਉਨ੍ਹਾਂ ਦੇ ਨਾਲ ਪਿਆ ਹੋਇਆ ਹੁੰਦਾ ਹੈ ਤੇ ਉਨ੍ਹਾਂ ਦੇ ਸਰੀਰ ਦੀ ਮਰ੍ਹਮ-ਪੱਟੀ ਹੋ ਚੁਕੀ ਹੁੰਦੀ ਹੈ । ਹੁਣ ਉਥੇ ਵਿਆਹ ਹੋ ਜਾਣ ਪਿੱਛੋਂ ਕੁੜੀਆਂ, ਗਰਭ ਹੋ ਜਾਣ ਤੋਂ ਉਨਾ ਨਹੀਂ

214 / 239
Previous
Next