Back ArrowLogo
Info
Profile

ਡਰਦੀਆਂ, ਜਿੰਨਾ ਪਹਿਲੋਂ ਸਨ ।"

ਇਹ ਸਾਰੇ ਹੀ ਇਸਤ੍ਰੀ ਜਾਤੀ ਲਈ ਇਸ ਕਦਰ ਲਾਭਵੰਦ ਪ੍ਰਬੰਧਾਂ ਦੇ ਹੋ ਜਾਣ ਦਾ ਮੂਲ ਕਾਰਨ ਇਹ ਹੈ ਕਿ ਉਥੋਂ ਦੀਆਂ ਇਸਤ੍ਰੀਆਂ , ਸਮਾਜ ਸੁਸਾਇਟੀ ਅਤੇ ਸਰਕਾਰ ਅੰਦਰ ਆਪਣੀ ਜ਼ੋਰਦਾਰ ਆਵਾਜ਼ ਰਖਦੀਆਂ ਹਨ ਤੇ ਚੰਗੀਆਂ-ਚੰਗੀਆਂ, ਤਜਵੀਜ਼ਾਂ ਕਰਨ ਕਰਕੇ ਚੰਗੇ ਚੰਗੇ ਕਾਨੂੰਨ ਵੀ ਬਣਵਾ ਸਕਦੀਆਂ ਹਨ । ਜਿਸ ਦੇਸ ਅੰਦਰ ਇਸਤ੍ਰੀਆਂ ਦੀ ਕੋਈ ਆਵਾਜ਼ ਹੀ ਨਹੀਂ, ਜਿਥੇ ਇਸਤ੍ਰੀਆਂ  ਆਪ ਵੀ ਆਪਣੇ ਅਤੇ ਆਪਣੀ ਸੰਤਾਨ ਦੇ ਭਲੇ ਵਿਚ ਕੋਈ ਦਿਲਸਚਪੀ ਹੀ ਨਹੀਂ ਲੈਂਦੀਆਂ ਉਥੇ ਸਿਵਾਇ ਬੀਮਾਰੀ, ਦੁੱਖ ਤੇ ਮੌਤ ਦੇ ਪੱਲੇ ਹੀ ਕੀ ਪੈਣਾ ਹੋਇਆ ?

(4) ਇਸਤ੍ਰੀਆਂ ਦੀ ਜਨ-ਸੰਖਿਆ ਵਿਚ ਵਾਧੇ ਦੇ ਕਾਰਨਾਂ ਉਪਰ ਪ੍ਰਕਾਸ਼:

“ਕੁਦਰਤ ਨੇ ਕੁੜੀਆਂ ਦੇ ਜੰਮਣ ਵਾਸਤੇ ਬੱਚੇਦਾਨੀ ਵਿਚ ਹਰ ਮਹੀਨੇ ਆਂਡਾ ਪਹੁੰਚਾਣ ਵਾਲੀ ਦੋ ਸੱਜੀ ਖੱਬੀ ਫੈਲੋਪਿਯਨ ਟਿਊਬਾਂ ਵਿੱਚੋਂ ਸੱਜਾ ਖੱਬਾ ਪਾਸਾ ਤਜਵੀਜ਼ ਕੀਤਾ ਹੈ । ਪਰ ਮੁੰਡੇ ਦਾ ਗਰਭ ਧਰਨ ਦੇ ਮੂੰਹ ਦੇ ਵਧੇਰੇ ਨਜ਼ਦੀਕ ਹੁੰਦਾ ਹੈ । ਫੇਰ ਓਵਰੀ ਅਰਥਾਤ ਆਂਡੇਦਾਨੀ ਦੀ ਬਣਤਰ ਵੀ ਅਜਿਹੀ ਰਖੀ ਗਈ ਹੈ ਤੱਦੇ ਕੁੜੀ ਵਾਲਾ ਗਰਭ ਘੱਟ ਡਿਗਦਾ ਹੈ । ਕੁੜੀਆਂ ਘੱਟ ਹੀ ਤੇ ਮੁੰਡੇ ਵਧੇਰੇ ਕੱਚੇ ਜਾਂ ਅੱਧ ਕਚਰੇ ਜ਼ਾਇਆ ਹੁੰਦੇ ਹਨ । ਜੇ ਕਰ ਕੋਈ ਗਰਭਪਾਤ ਕਰਨਾ ਚਾਹੇ ਤਾਂ ਮੁੰਡੇ ਵਾਲਾ ਗਰਭ ਸਹਿਲੇ ਹੀ ਪਾਤ ਜਾਂਦਾ ਹੈ ਅਤੇ ਕੁੜੀ ਵਾਲਾ ਗਰਭ ਕਈ ਯਤਨ ਕਰਨ 'ਤੇ ਹੀ ਕਠਿਨਤਾ ਨਾਲ ਡਿਗ ਸਕਦਾ ਹੈ।”

ਬ੍ਰਿਟਿਸ਼ ਮੈਡੀਕਲ ਜਨਰਲ

British Medical Journal

"ਬਹੁਤ ਸਾਰੀਆਂ ਅਜਿਹੀਆਂ ਇਸਤ੍ਰੀਆਂ ਇਲਾਜ ਕਰਵਾਉਣ ਆਈਆਂ, ਜੋ ਦਿਲ ਦੀ ਧੜਕਣ, ਉਨੀਂਦਰੇ, ਸਿਰ ਪੀੜ, ਅਜੀਰਣ ਅਤੇ ਦਿਮਾਗੀ ਬਿਮਾਰੀਆਂ ਵਿਚ ਬੁਰੀ ਤਰ੍ਹਾਂ ਨਾਲ ਗੁਸੀਆਂ ਹੋਈਆਂ ਸਨ । ਪਰੰਤੂ ਜਦ ਇਸਤ੍ਰੀਆਂ ਦੇ ਦੱਸਣ 'ਤੇ ਉਨ੍ਹਾਂ ਦੇ ਪਤੀਆਂ ਦਾ 'ਛੇਤੀ ਛੁਟ ਜਾਣ ਦੇ ਰੋਗ ਦਾ ਧਿਆਨ ਵਿਚ ਰਖ ਕੇ ਇਲਾਜ ਕੀਤਾ ਗਿਆ ਅਤੇ ਉਹ ਭੋਗ ਕਰਨ ਸਮੇਂ ਇਸਤ੍ਰੀ ਦੀ ਪੂਰਾ ਤਰ੍ਹਾਂ ਨਿਸ਼ਾ ਕਰਨ ਦੇ ਯੋਗ ਹੋ ਗਏ, ਤਾਂ ਉਸਦੇ

215 / 239
Previous
Next