Back ArrowLogo
Info
Profile

ਪੰਦਰ੍ਹਵਾਂ ਕਾਂਡ

(1971 ਵਿਚ ਵਧਾਇਆ ਗਿਆ)

ਮੈਂ ਹਰ ਪੰਜ ਸੱਤ ਵਰ੍ਹਿਆਂ ਪਿੱਛੋਂ ਆਪਣੇ ਨਵੇਂ ਤਜਰਬੇ ਵਿਚ ਆਈਆਂ ਅਤੇ ਸੁਣੀਆਂ ਪਤੀਆਂ ਲਈ ਲਾਭਵੰਦ ਗੱਲਾਂ ਵਧਾਇਆ ਕਰਦਾ ਹਾਂ, ਸੋ ਬਹੁਤ ਲਾਭਵੰਦ ਜਾਣਕਾਰੀ ਦਾ ਭਰਿਆ ਹੋਇਆ ਇਹ ਸਾਰਾ ਕਾਂਡ ਲਿਖਦਾ ਹਾਂ ।

ਕੀ ਮੇਰਾ ਵਿਆਹ ਕਾਮਯਾਬ ਹੋਵੇਗਾ ?

(1) ਇਹ ਪ੍ਰਸ਼ਨ ਵਿਆਹ ਤੋਂ ਪਹਿਲਾਂ ਹਰ ਯੁਵਕ-ਯੁਵਤੀ ਨੂੰ ਅੰਦਰੋਂ ਅੰਦਰ ਖਾਈ ਜਾਂਦਾ ਹੈ, ਭਾਵੇਂ ਉਹ ਵਿਆਹ ਉਸਦੀ ਮਰਜ਼ੀ ਦਾ ਹੋਵੇ, ਭਾਵੇਂ ਮਾਂ-ਪਿਓ, ਭਰਾ, ਭੈਣ ਦੀ ਸਲਾਹ ਨਾਲ । ਇਹ ਚਿੰਤਾ ਭਾਰਤ, ਯੂਰਪ ਆਦਿ ਦੇਸ਼ਾਂ ਦੀ ਸਾਰੇ ਇਸਤਰੀ-ਪੁਰਸ਼ਾਂ ਵਿਚ ਇਕੋ ਜਿਹੀ ਹੈ । ਇਸ ਵਿਸ਼ੇ ਵਿਚ, ਠੀਕ ਠੀਕ ਤਸੱਲੀ ਤੇ ਸੰਤੋਖ ਲਈ ਕਈ ਜਤਨ ਹੁੰਦੇ ਰਹਿੰਦੇ ਹਨ । ਅਸੀਂ ਵੀ 1935 ਤੀਕ ਇਸ ਪ੍ਰਸ਼ਨ 'ਤੇ ਬੜਾ ਸੋਚ ਵਿਚਾਰ ਕੀਤਾ, ਤਦ "ਵਿਆਹ ਦੇ ਲਈ ਠੀਕ ਕੁੜੀ ਮੁੰਡਾ ਨਿਸ਼ਚਿਤ ਕਰਨ ਦੀ ਸਮੱਸਿਆ' 'ਤੇ ਇਕ ਕਾਂਡ ਵਧਾ ਦਿੱਤਾ । ਉਹ ਕਾਂਡ ਬਹੁਤ ਲਾਹੇਵੰਦਾ ਸਿਧ ਹੋਇਆ, ਪਰ ਫੇਰ ਵੀ ਕਈ ਮੁੰਡੇ-ਕੁੜੀਆਂ ਤੇ ਉਨ੍ਹਾਂ ਦੇ ਮਾਪੇ ਵਧੇਰੇ ਸੰਤੁਸ਼ਟੀ ਲਈ ਮੇਰੇ ਤੋਂ ਸਮਾਂ ਮੰਗ ਕੇ ਸਲਾਹ ਕਰਦੇ ਰਹਿੰਦੇ । ਭਾਵੇਂ ਮੇਰਾ ਅਨੁਭਵ ਉਨ੍ਹਾਂ ਨਾਲੋਂ ਵਧੇਰੇ ਹੋਣ ਕਾਰਨ ਮੈਂ ਉਨ੍ਹਾਂ ਦੇ ਬਹੁਤ ਸਾਰੇ ਭਰਮ ਤੇ ਸੰਸੇ ਦੂਰ ਕਰਨ ਤੇ ਉਨ੍ਹਾਂ ਨੂੰ ਠੀਕ ਰਾਹ ਦੱਸਣ ਵਿਚ ਸਫਲ ਰਿਹਾ ਹਾਂ । ਪਰ ਕਈ ਹਾਲਤਾਂ ਵਿਚ 'ਉਸ ਸੰਬੰਧ' ਨੂੰ ਅਨੁਚਿਤ ਜਾਂ ਅਯੋਗ ਸਮਝ ਕੇ ਮਨਾ ਵੀ ਕੀਤਾ । ਕਈ ਹਾਲਤਾਂ ਵਿਚ

217 / 239
Previous
Next