Back ArrowLogo
Info
Profile

ਆਖਰੀ ਫੈਸਲੇ 'ਤੇ ਵੀ ਨਾ ਪਹੁੰਚ ਸਕਿਆ । ਕਿਉਂ ? ਜੇ ਭੁੱਲ ਹੋ ਜਾਵੇ ਤਾਂ ਕੁੜੀ-ਮੁੰਡੇ ਦਾ ਸਾਰੀ ਜ਼ਿੰਦਗੀ ਦਾ ਰੋਣਾ ਹੀ ਹੈ ।

(2) ਅਮਰੀਕਾ ਦੇ ਇਕ ਪ੍ਰਸਿਧ ਡਾਕਟਰ, ਫਿਲਾਸਰ, (ਦਾਰਸ਼ਨਿਕ) ਤੇ ਵਿਗਿਆਨਿਕ Mr. Leonard J Schrader. Marriage Guide ਚਾਹਵਾਨ ਸ਼ਾਦੀ ਦੇ ਮੁੰਡੇ-ਕੁੜੀਆਂ ਨੂੰ ਬਹੁਤ ਦੇਰ ਆਪਣੇ ਕੋਲ ਬਿਠਾ ਕੇ ਉਨ੍ਹਾਂ ਦੀਆਂ ਸਮਾਜਕ, ਬੌਧਿਕ, ਅਧਿਆਤਮਕ, ਧਾਰਮਿਕ, ਆਰਥਿਕ, ਸਰੀਰਕ, ਵਿਵਹਾਰਿਕ, ਵਪਾਰਕ, ਪਰਿਵਾਰਿਕ ਹਾਲਤਾਂ, ਸੰਬੰਧੀਆਂ, ਨਿਜੀ ਹਾਲਤਾਂ ਆਦਿ ਸੰਬੰਧੀ ਅਨੇਕਾਂ ਪ੍ਰਸ਼ਨਾਂ ਦੇ ਉੱਤਰਾਂ ਦੀ ਡੂੰਘਾਈ ਵਿਚ ਜਾ ਕੇ ਤੇ ਆਪਣੇ ਵਿਸ਼ੇਸ਼ ਤਰੀਕੇ ਨਾਲ ਨੰਬਰ ਲਾਂਦਿਆਂ ਹੋਇਆਂ, ਦੋਨਾਂ ਦੀਆਂ ਸਮਾਨਤਾਵਾਂ-ਅਸਮਾਨਤਾਵਾਂ ਦੀ ਪੜਚੋਲ ਕਰਦੇ ਹਨ ਤੇ ਆਪਣਾ ਫੈਸਲਾ ਦੇਂਦੇ ਹਨ । ਮੁੰਡੇ-ਕੁੜੀਆਂ, ਮਾਂ-ਪਿਓ ਆਪ ਹੀ ਉਪਰਲੇ ਸਾਰਿਆਂ ਵਿਸ਼ਿਆਂ ਸੰਬੰਧੀ ਡੂੰਘੀ ਜਾਂਚ ਪੜਤਾਲ ਕਰਨ ਦੇ ਪਿੱਛੋਂ ਫੈਸਲਾ ਦੇਣ ।

ਟੁੱਟੀਆਂ ਮੁਹਬਤਾਂ ਤੇ ਉਜੜੇ ਘਰ

Broken Hearts and Demolished Hearts

'ਹਦੈਤ ਨਾਮਾ ਖਾਵੰਦ' ਦੇ ਪਾਠਕਾਂ ਦੇ ਲਈ, ਅੰਗਰੇਜ਼ੀ ਵਿਚ ਲਿਖੀਆਂ ਵਹੁਟੀ ਗਭੂਰ ਦੇ ਸੰਬੰਧਾਂ ਨੂੰ ਵੱਧ ਤੋਂ ਵੱਧ ਬਣਾਨ ਵਾਸਤੇ ਅਤੇ ਕਿਸੇ ਪਰਕਾਰ ਦੇ ਮਨ ਮੁਟਾਵ ਪੈਦਾ ਕਰਣ ਵਾਲੇ ਕਾਰਣਾਂ ਨੂੰ ਲਾਗੇ ਨਾ ਆਣ ਦੇਣ ਦੇ ਜਤਨਾਂ ਸੰਬੰਧੀ ਪੁਸਤਕਾਂ ਵਿਚੋਂ ਕੁਝ ਦੇ ਆਧਾਰਾਂ 'ਤੇ ਥੋੜ੍ਹੀ ਹੋਰ ਨਵੀਂ ਲਿਖਤ ਪੇਸ਼ ਕਰਦਾ ਹਾਂ, ਤਾਂ ਕਿ ਪਾਠਕਾਂ ਵਿਚ, "ਜਿਹੜੇ ਬੜੀ ਦੇਰ ਦੇ ਵਿਆਹੇ ਹੋਏ ਹਨ, ਉਪਰ ਦੰਪਤੀ ਜੀਵਨ ਵਿਚ ਸੁਖ ਸ਼ਾਂਤੀ ਪ੍ਰਾਪਤ ਨਹੀਂ ਕਰ ਸਕੇ," ਤਾਂ ਹੇਠ ਲਿਖੀਆਂ ਸਲਾਹਾਂ ਵਿਚੋਂ ਕੋਈ ਇਕ ਉਨ੍ਹਾਂ ਦੇ ਦਰਦ ਵੀ ਦਵਾ ਬਣ ਸਕਦੀ ਹੈ । ਨਾਲੇ ਪਾਠਕਾਂ 'ਚੋਂ ਜਿਹੜੇ ਨਵੇਂ ਵਿਆਹੇ ਜਾਂ ਵਿਆਹ ਕਰਾਣ ਵਾਲੇ ਹਨ, ਉਹ ਇਨ੍ਹਾਂ ਭੁੱਲਾਂ ਤੋਂ ਸਾਵਾਧਾਨ ਰਹਿਣ ਜਿਹੜੀਆਂ ਕਿ ਪਤੀ-ਪਤਨੀ ਦੇ ਨਾਲ ਪ੍ਰੇਮ ਭਰੇ ਸਾਥ (Companionship) ਵਿਚ ਰੁਕਾਵਟ ਹੋਣ ਕਰਕੇ ਦੁਖ ਤੇ ਕਲੇਸ਼ ਦਾ ਕਾਰਨ ਬਣ ਜਾਂਦੀਆਂ ਹਨ।

1. ਜਿੱਦਾਂ ਸਾਰੇ ਵਪਾਰ-ਧੰਧਿਆਂ ਵਾਲੇ ਲੋਕ ਆਪਣੇ-ਆਪਣੇ ਵਪਾਰ ਧੰਧੇ ਨੂੰ ਵਧਾਣ ਲਈ ਵਧੇਰੀ ਜਾਣਕਾਰੀ ਪ੍ਰਾਪਤ ਕਰਨ ਦੇ ਚਾਹਵਾਨ ਹੁੰਦੇ ਹਨ । ਇਵੇਂ ਹੀ ਵਿਆਹ ਵੀ ਇਕ ਬੜਾ ਕੀਮਤੀ ਧੰਧਾ ਹੈ, ਇਸਦੇ ਵਿਸ਼ੈ

218 / 239
Previous
Next