

ਵਿਚ ਤਾਂ ਹੋਰ ਵੀ ਵਧੇਰੇ ਜਾਣਕਾਰੀ ਦਾ ਸੰਗ੍ਰਹਿ ਕਰਨਾ ਚਾਹੀਦਾ ਹੈ ।
2. ਇਸਤਰੀ ਦੇ ਲਈ ਵਿਆਹ, ਦਿਨ ਦੇ 24 ਘੰਟਿਆਂ ਦਾ ਧੰਧਾ ਹੈ ਅਰਥਾਤ ਉਹ ਵਿਆਹ ਦੇ ਬਾਅਦ ਸਾਰੀ ਦੀ ਸਾਰੀ ਪਤਨੀ ਹੁੰਦੀ ਹੈ । ਪਰ ਪਤੀ ਦੇ ਲਈ ਵਿਆਹ ਦਿਨ ਰਾਤ ਦੇ ਸਿਰਫ ਕੁਝ ਘੰਟਿਆਂ ਦਾ ਹੀ ਧੰਧਾ ਹੈ ਕਿਉਂਕਿ ਉਹ ਰੋਜ਼ੀ ਦੇ ਚੱਕਰ ਵਿਚ ਕਾਫੀ ਸਮਾਂ ਘਰੋਂ ਬਾਹਰ ਰਹਿੰਦਾ ਹੈ।
ਪਤਨੀ ਜੋ ਆਪਣੇ ਘਰ ਦਾ ਸਾਰਾ ਭਾਰ ਆਪਣੇ ਉਪਰ ਸੰਭਾਲ ਬੈਠੀ ਹੈ, ਉਸਦੇ ਪ੍ਰਤੀ ਪਤੀ ਦਾ ਕਰਤੱਵ ਹੈ ਕਿ ਧੰਨਵਾਦੀ ਹੋਣ ਦੇ ਰੂਪ ਵਿਚ ਪਤਨੀ ਨੂੰ ਖੁਸ਼ ਰਖਣ ਤੇ ਸਤੁੰਸ਼ਟ ਰਖਣ ਵੱਲ ਪੂਰਨ ਧਿਆਨ ਦੇਵੇ ।
3. ਬਿੱਲੀ ਪਾਲਣ ਵਾਲਿਆਂ ਨੂੰ ਉਸਦੀ ਪਿਠ 'ਤੇ ਹੱਥ ਫੇਰਨ ਵਿਚ ਤੋਂ ਉਸਦੀ ਖੁਸ਼ੀ ਵਿਚ ਪ੍ਰਸੰਨਤਾ ਨਾਲ ਪਿਆਰ ਭਰੀ ਗੁਰ ਗੁਰ ਦੀ ਮਿੱਠੀ ਆਵਾਜ਼ ਸੁਣਨ ਵਿਚ ਬੜਾ ਆਨੰਦ ਪ੍ਰਾਪਤ ਹੁੰਦਾ ਹੈ ।
ਪਤੀ ਆਪਣੀ ਪਤਨੀ ਦੀ ਖੁਸ਼ੀ ਭਰੀ ਮੁਸਕਾਹਟ ਤੇ ਪਿਆਰ ਦੇ ਨਸ਼ੇ ਵਿਚ ਮਸਤ ਅੱਖਾਂ ਦਾ ਸਦਾ ਅਧਿਕਾਰੀ ਬਣਿਆ ਰਹਿਣ ਦਾ ਜਤਨ ਕਰੇ, ਭਾਵੇਂ ਪਿੱਠ ਜਾਂ ਗਲ੍ਹ 'ਤੇ ਹੱਥ ਫੇਰ ਕੇ, ਭਾਵੇਂ ਪ੍ਰੇਮ ਵਿਚ ਉਤਸ਼ਾਹ ਭਰਨ ਵਾਲੇ ਸ਼ਬਦ ਕਹਿ ਕੇ ਜਾਂ ਉਸ ਦੀਆਂ ਘਰ ਦੀਆਂ ਲੋੜਾਂ ਨੂੰ ਸ਼ੀਘਰਤਾ ਨਾਲ ਪੂਰ ਕੇ ।
4. 'ਗਾਲਫ਼ ਦੀ ਖੇਡ ਬੜੀ ਸਮਝਦਾਰੀ ਦੀ ਖੇਡ ਹੈ । ਗਾਲਫ ਦੇ ਖੇਤਰ ਵਿਚ ਪ੍ਰਵੇਸ਼ ਕਰਨ ਦਾ ਚਾਹਵਾਨ, 'ਗਾਲਫ ਬੁਕ' ਦਾ ਭਲੀ ਪ੍ਰਕਾਰ ਅਧਿਅਨ ਕਰਕੇ ਹੀ ਅਜਿਹੀ ਜੁਰਅਤ ਕਰਦਾ ਹੈ । ਫਿਰ ਹਰ ਸਾਲ ਇਸ ਖੇਡ ਦੀ ਵਿਦਿਆ ਬਾਰੇ ਅਨੁਭਵੀ ਤੇ ਖਰਾਂਟ ਲਿਖਾਰੀਆਂ ਦੀਆਂ ਜਿਹੜੀਆਂ ਪੁਸਤਕਾਂ ਪ੍ਰਕਾਸ਼ਿਤ ਹੁੰਦੀਆਂ ਹਨ, ਉਨ੍ਹਾਂ ਨੂੰ 'ਨਵੇਂ ਤੇ ਪੁਰਾਣੇ ਖਿਡਾਰੀ' ਬੜੇ ਉਤਸ਼ਾਹ ਨਾਲ ਪੜ੍ਹਦੇ ਹਨ, ਕਿ ਉਨ੍ਹਾਂ ਨੂੰ ਕੁਝ ਵਧੇਰੇ ਜਾਣਨ ਦੀ ਲੋੜ ਹੈ ਤਾਂ ਕਿ ਉਹ ਵੱਧ ਤੋਂ ਵੱਧ ਸਫਲ ਖਿਡਾਰੀ ਬਣ ਸਕਣ ।
ਪਤੀ ਲੋਕਾਂ ਦੀ ਇਹ ਆਕੜ (ਗਰੂਰ-ਅਭਿਮਾਣ) ਜਾਂ ਬੇਪਰਵਾਹੀ ਹੈ ਕਿ ਉਹ ਵਿਆਹਤ ਜੀਵਨ ਨੂੰ ਵਧੇਰੇ ਸਫਲ, ਮਿੱਠਾ ਤੇ ਪਿਆਰ ਭਰਿਆ ਬਨਾਉਣ ਲਈ ਕੁਝ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਦੀ ਲੋੜ ਹੀ ਨਹੀਂ ਸਮਝਦੇ । ਇਸ ਖਿਆਲ ਵਿਚ ਸੁਧਾਰ ਕਰਨਾ ਚਾਹੀਦਾ ਹੈ ।
5. ਕੀ ਤੁਸੀਂ ਨਹੀਂ ਜਾਣਦੇ ਕਿ ਹਰ ਵਪਾਰ ਦੀ ਸਫਲਤਾ ਦੇ ਕੁਝ