Back ArrowLogo
Info
Profile

ਗੁਰ ਤੇ ਘੁੰਡੀਆਂ ਹੁੰਦੀਆਂ ਹਨ। ਵਿਆਹ ਦੀਆਂ ਘੁੰਡੀਆਂ ਜਾਂ ਗੁਰ ਆਦਿ ਜਾਣਨ ਨਾਲ ਹੀ ਉਹ ਵੱਧ ਤੋਂ ਵੱਧ ਸਫਲਤਾ ਤੇ ਆਨੰਦ ਪ੍ਰਾਪਤ ਹੁੰਦਾ ਹੈ।

6. ਸੱਚ ਪੁੱਛੋ ਤਾਂ ਜੀਵਨ ਦੀਆਂ ਸਾਰੀਆਂ ਸੰਸਾਰਿਕ ਤੇ ਆਰਥਿਕ ਸਫਲਤਾਵਾਂ ਤੇ ਖੁਸ਼ੀਆਂ ਉਸ ਖੁਸ਼ੀ ਦੇ ਮੁਕਾਬਲੇ 'ਚ ਮਿੱਟੀ ਵਰਗੀਆਂ ਹਨ, ਜਿਹੜੀ ਖੁਸ਼ੀ ਆਦਮੀ ਨੂੰ ਘਰ ਦੀ ਚਾਰ-ਦੀਵਾਰੀ ਦੇ ਅੰਦਰ ਆਪਣੀ ਪਤਨੀ ਤੋਂ ਪ੍ਰਾਪਤ ਹੁੰਦੀ ਹੈ ।

7. ਸਦਾ ਆਪਣੇ ਹੀ ਖਿਆਲਾਂ ਵਿਚ ਡੁਬਿਆ ਤੇ ਚੁਪ ਰਹਿਣ ਵਾਲੇ ਇਕ ਅਮਰੀਕੀ ਪਤੀ ਨੂੰ ਪਤਨੀ ਨੇ ਰਸੋਈ (ਕਿਚਨ) 'ਚੋਂ ਆਵਾਜ਼ ਦਿੱਤੀ । "ਜੈਕ ! ਇਧਰ ਆਣਾ ਜਰਾ ।" ਉਸ ਨੇ ਸੁਣ ਕੇ ਅਣਸੁਣੀ ਕਰ ਦਿੱਤੀ । ਪਤਨੀ ਨੇ ਬੜੇ ਲਾਡ ਤੇ ਪਿਆਰ ਨਾਲ ਫੇਰ ਬੁਲਾਇਆ-"ਪਿਆਰੇ ਪ੍ਰੀਤਮ ! ਇਧਰ ਤਾਂ ਆਣਾ ਜ਼ਰਾ।” ਉਹ ਗਿਆ ਤੇ ਪੁੱਛਿਆ ਕੀ ਗੱਲ ਹੈ ? ਪਤਨੀ ਨੇ ਕਿਹਾ-"ਵੇਖੋ ਨਾ, ਮੈਨੂੰ ਤੁਹਾਡੇ ਤੋਂ ਕਿੰਨੀ ਦੇਰ ਵੱਖਰਿਆਂ ਰਸੋਈ ਵਿਚ ਰਹਿਣਾ ਪੈਂਦਾ ਹੈ । ਤੁਸੀਂ ਥੋੜ੍ਹੀ ਦੇਰ ਮੇਰੇ ਕੋਲ ਬੈਠ ਜਾਉ ਤਾਂ ਮੈਂ ਪ੍ਰਸੰਨਤਾ ਨਾਲ ਭਰਪੂਰ ਹੋ ਜਾਵਾਂਗੀ । ਆਉ ਨਾ, ਜ਼ਰਾ ਬੈਠੋ ਤਾਂ ਸਹੀ ।" ਅਜਿਹੀ ਪਿਆਰ ਭਰੀ ਗੱਲ ਬਾਤ ਨੇ ਨਿਰਮੋਹੀ ਪਤੀ ਨੂੰ ਪਿਘਾਲ ਕੇ ਰਖ ਦਿੱਤਾ ।

ਪਤੀ ਪਤਨੀ ਦੀਆਂ ਮਾਨਸਿਕ ਤੇ ਸਰੀਰਕ, ਅਨੇਕਾਂ ਅਜਿਹੀਆਂ ਦੂਰੀਆਂ ਨੂੰ ਬੁਧੀਮਾਨੀ ਨਾਲ ਮਿਲਾਇਆ ਜਾ ਸਕਦਾ ਹੈ । ਜੇ ਦੋਨਾਂ ਵਲੋਂ ਇਧਰ ਜ਼ਰਾ ਧਿਆਨ ਨਾ ਦਿੱਤਾ ਜਾਵੇ, ਤਾਂ ਜਿਵੇਂ ਗਰਮੀਆਂ ਵਿਚ ਅੰਦਰ ਧਰਿਆ ਗੁੰਨ੍ਹਿਆ-ਆਟਾ ਖੱਟਾ ਹੋ ਜਾਂਦਾ ਹੈ । ਉਸੇ ਤਰ੍ਹਾਂ ਜ਼ਰਾ ਵੀ ਦੇਰ ਕਿਸੇ ਨਵੀਂ ਫੁਟਦੀ ਸਮਸਿਆ ਵਲੋਂ ਬੇਪਰਵਾਹੀ ਕੀਤੀ ਜਾਵੇ, ਤਾਂ ਸਾਧਾਰਣ ਜਿਹੀ ਗੱਲ ਵੀ ਇਕ ਲੰਬੀ ਵੇਲ ਬਣ ਜਾਂਦੀ ਹੈ ।

8. ਪਰਮਾਤਮਾ ਚੰਗੀ ਬੁਧੀ ਦੇਵੇ ਤਾਂ ਪਤੀ ਬੁਢਾਪੇ ਤੀਕ ਪਤਨੀ ਦੀ ਪ੍ਰਸੰਸਾ ਕਰਦਾ ਰਹੇ "ਇਹ ਤਾਂ ਦੱਸ ਮੇਰੇ ਦਿਲ ਦੀ ਰਾਣੀ ! ਤੇਰੀ ਤਾਂ ਉਮਰ ਦੇ ਤੇਰੇ ਵਧਦੇ ਜਾਣ ਦੇ ਨਾਲ ਨਾਲ ਅੱਖਾਂ ਤੇ ਚਿਹਰੇ ਦੀ ਸੁੰਦਰਤਾ ਵੀ ਵਧਦੀ ਜਾਂਦੀ ਹੈ ।”

ਆਪਣੇ ਸੁਹੱਪਣ ਦੇ ਬਾਰੇ, ਅਜਿਹੀ ਪ੍ਰਸੰਸਾ ਸੁਣ ਕੇ ਵੱਡੀ ਉਮਰ ਦੀ ਪਤਨੀ ਆਪਣੇ ਪਤੀ ਨੂੰ ਆਪਣਾ ਅਣਮੁਲਾ ਪਿਆਰ ਕਿਉਂ ਨਾ ਦੇਵੇਗੀ। ਉਸਦੀ ਸੇਵਾ ਵਿਚ ਉਹ ਕੀ ਕਸਰ ਛੱਡੇਗੀ? ਵੱਡੀ ਉਮਰ ਵਿਚ ਇਸੇ

220 / 239
Previous
Next