Back ArrowLogo
Info
Profile

ਤਰ੍ਹਾਂ ਹੀ ਪਤੀ-ਪਤਨੀ ਇਕ ਦੂਜੇ ਤੋਂ ਪ੍ਰੇਮ ਤੇ ਉਤਸ਼ਾਹ ਪ੍ਰਾਪਤ ਕਰਦੇ ਰਹਿਣ ।

9. "ਫਲਾਣੇ ਫਲਾਣੇ ਮੌਕੇ 'ਤੇ ਪਤੀ ਨੇ ਪ੍ਰੇਮ ਦੀ ਨਿਖੇਧੀ ਕੀਤੀ, ਕੀ ਮੈਂ ਇਕੱਲੀ ਹੀ ਉਨ੍ਹਾਂ ਦੇ ਪ੍ਰੇਮ ਦੀ ਮਾਲਾ ਜਪਦੀ ਰਹਾਂ ?" "ਮੇਰੀ ਪਤਨੀ ਆਪਣੇ ਬੱਚਿਆਂ ਦੀ ਦੇਖ ਭਾਲ ਵਿਚ ਹੀ ਲੱਗੀ ਰਹਿੰਦੀ। ਮੇਰੇ ਵੱਲ ਤਾਂ ਉਸਦਾ ਹੁਣ ਧਿਆਨ ਹੀ ਨਹੀਂ ਰਹਿੰਦਾ । ਮੈਂ ਉਸਦੇ ਪ੍ਰੇਮ ਦਾ ਕਿਉਂ ਦੀਵਾਨਾ ਬਣਿਆ ਰਹਾਂ ।”

ਅਜਿਹੀ ਬੇਸਬਰੀ ਦੇ ਤੇ ਥੋੜ੍ਹ-ਦਿਲੇ ਵਿਚਾਰ ਮਾਨਵਤਾ ਦਾ ਅਪਮਾਨ ਹੈ । ਪ੍ਰੇਮ ਤਾਂ ਦੇਣ ਦੀ ਚੀਜ਼ ਹੈ, ਉਸ ਦੇ ਬਦਲੇ ਕੁਝ ਪਾਣ ਦੀ ਲਾਲਸਾ ਰਖਣਾ ਤਾਂ ਤਰਾਜੂ ਦੇ ਤੋਲ ਨਾਲ ਲੈਣ ਦੇਣ ਦੀ ਆਸ਼ਾ, ਪਰ ਪਤਨੀ ਦੇ ਸੰਬੰਧ ਦੇ ਅੰਮ੍ਰਿਤ-ਰਸ-ਪੂਰਣ-ਦੁੱਧ' ਵਿਚ ਖਟਾਈ ਦੀ ਬੂੰਦ ਪਾਣ ਵਰਗੀ ਹੀ ਗੱਲ ਹੈ ।

10. ਸਮੇਂ ਸਮੇਂ 'ਤੇ ਪਤਨੀ ਨੂੰ ਅਜਿਹਾ ਮਹਿਸੂਸ ਹੁੰਦਾ ਰਹੇ ਕਿ "ਮੇਰਾ ਪਤੀ ਮੇਰੇ ਲਈ ਸਭ ਕੁਝ ਕਰਨ ਨੂੰ ਤਿਆਰ ਰਹਿੰਦਾ ਹੈ, ਅਤੇ ਤਨ ਮਨ ਤੇ ਧਨ ਨਾਲ ਵੀ ਮੈਨੂੰ ਖੁਸ਼ ਰਖਣ ਵਿਚ ਕੋਈ ਕਸਰ ਨਹੀਂ ਰਖਦਾ ।"

11. ਪਤਨੀ ਨਾਲ ਨੌਕਰਾਣੀ ਵਰਗਾ ਸਲੂਕ ਕਰਕੇ ਕੋਈ ਵੀ ਪਤੀ ਆਪਣੀ ਪਤਨੀ ਤੋਂ ਸਿਰਫ ਉਨੀ ਹੀ ਸੇਵਾ ਪ੍ਰਾਪਤ ਕਰਨ ਦਾ ਅਧਿਕਾਰੀ ਹੈ ਜਿੰਨੀ ‘ਰੁਖੀ-ਸੁਖੀ ਤੇ ਬਿਨਾ ਪ੍ਰੇਮ ‘ਤਨਖਾਹਦਾਰ ਨੌਕਰ' ਆਪਣੇ ਮਾਲਕ ਦੀ ਕਰਦਾ ਹੈ । ਅਸਲ ਵਿਚ ਨੌਕਰ ਤਾਂ ਮਾਲਕ ਦਾ ਭਗਤ ਨਹੀਂ ਹੁੰਦਾ ਹੈ । ਉਹ ਤਾਂ ਆਪਣੀ ਤਨਖਾਹ ਦਾ ਹੀ ਭਗਤ ਹੁੰਦਾ ਹੈ ਜਿੰਨੀ ਉਸਨੂੰ ਹਰ ਮਹੀਨੇ ਮਿਲਦੀ ਹੈ । ਅੱਜ ਪੈਸਾ ਨਾ ਮਿਲੇ ਨੌਕਰ ਕੱਲ ਗਾਇਬ । ਉਸਦਾ ਮਾਲਕ ਦੇ ਪ੍ਰਤੀ ਪ੍ਰੇਮ ਉਸੇ ਪਲ ਤੋਂ ਗਾਇਬ ਹੋ ਜਾਂਦਾ ਹੈ । “ਮੇਰੇ ਪਤੀ ਨੇ ਮੈਨੂੰ ਰੋਟੀ ਕੱਪੜੇ 'ਤੇ ਨੌਕਰ ਰਖਿਆ ਹੈ। ਇਸ ਤੋਂ ਵਧੇਰੇ ਕੁਝ ਨਹੀਂ ।" ਜਦ ਪਤਨੀ ਅਜਿਹੀਆਂ ਗੱਲਾਂ ਕਹਿਣ ਲੱਗ ਪਵੇ, ਤਾਂ ਸਮਝੋ ਕਿ ਤੁਸੀਂ ਪਰਿਵਾਰਿਕ ਸੁਖ-ਸਾਗਰ ਤੋਂ ਪਾਰ ਉਤਰਨ ਦੀ, ਈਸ਼ਵਰ ਦੀ ਦਿੱਤੀ ਬੇੜੀ ਨੂੰ ਅਜਿਹੇ ਪਾਣੀ ਵਿਚ ਛੱਡ ਦਿੱਤਾ ਹੈ, ਜੋ ਬੇੜੀ ਨੂੰ ਤੇ ਆਪਣੇ ਆਪ ਨੂੰ ਵੀ ਡੁਬੋ ਕੇ ਰਖ ਦੇਵੇਗਾ।

12. ਇਸਤ੍ਰੀਆਂ ਬੜੀਆਂ ਭਾਵੁਕ ਹੁੰਦੀਆਂ ਹਨ । ਇਹ ਉਨ੍ਹਾਂ ਦੇ

221 / 239
Previous
Next