

ਸੁਭਾਅ ਵਿਚ ਰੱਬ ਨੇ ਪਾਇਆ ਹੈ। ਕਿਸ ਤਰ੍ਹਾਂ ਪਰਮਾਤਮਾ ਨੇ ਇਸਤਰੀ ਨੂੰ ਅਜਿਹਾ ਬਣਾਇਆ ਹੈ ਕਿ ਹੱਸਦਿਆਂ ਹੋਇਆਂ ਉਹ ਜੀ ਖੋਲ੍ਹ ਕੇ ਹੱਸੇ ਤੇ ਰੋਣ ਵੇਲੇ ਹਿਰਦੇ ਦੀ ਪੂਰਨ ਗਹਿਰਾਈ ਨਾਲ ਰੋਵੇ । ਡੂੰਘਾਈ ਵਿਚ ਨਾ ਜਾਣ ਵਾਲੇ ਬੇਸਮਝ ਪੁਰਖ' ਕਹਿੰਦੇ ਹਨ ਕਿ ਇਸਤਰੀ ਗੰਭੀਰ ਸੁਭਾਅ ਦੀ ਨਹੀਂ । ਅਜਿਹਾ ਸਮਝਣਾ ਅਸਲੀਅਤ ਦੇ ਵਿਰੁੱਧ ਹੈ। ਇਸਤਰੀ ਦਾ 'ਮੂਲ ਪ੍ਰੇਮ ਭਾਵ' ਇਕਸਾਰ ਹੈ। ਖਾਸ ਕਰ ਪਤੀ ਦੇ ਪ੍ਰਤੀ । ਕਦੀ ਪਤਨੀ ਕਿਸੇ ਨਿੱਜੀ ਸਮੱਸਿਆ ਜਾਂ ਪਰਿਵਾਰ ਦੀ ਸਮੱਸਿਆ ਵਿਚ ਚਿੰਤਾ ਗ੍ਰਸਤ ਹੈ ਤੇ ਪਤੀ ਦੇ ਕਿਸੇ ਪ੍ਰਸ਼ਨ ਦਾ ਉੱਤਰ ਖੁਸ਼ੀ ਭਰੀ ਜਬਾਨ ਨਾਲ ਨਹੀਂ ਦੇਂਦੀ, ਤਾਂ ਪਤੀ ਦੀ ਛਾਤੀ ਸੜਨ ਲੱਗਦੀ ਹੈ ਕਿ 'ਪਤਨੀ ਦੀਆਂ ਨਜ਼ਰਾਂ ਵਿਚ ਮੇਰਾ ਆਦਰ ਘੱਟ ਗਿਆ ਹੈ। ਅਜਿਹਾ ਸੋਚਣਾ ਪਤਨੀ ਦੇ ਨਾਲ ਨਿਆਂ ਨਹੀਂ ਹੈ ਤੇ ਪਤੀ ਲਈ ਇਹ ਬਦਕਿਸਮਤੀ ਹੈ।
ਪਤਨੀ ਤੋਂ ਇਸ ਤਰ੍ਹਾਂ ਦੀ ਨਿਰਾਸਤਾ ਨੂੰ ਪੱਲੇ ਨਾ ਬੰਨ੍ਹ ਕੇ, ਉਸਨੂੰ ਇਸ ਤਰ੍ਹਾਂ ਆਪਣੇ ਵੱਧ ਤੋਂ ਵੱਧ ਨੇੜੇ ਲੈ ਲਾਓ । ਕਿਵੇਂ ? ਜਿਵੇਂ ਗੇਂਦ ਦੀ ਖੇਡ ਵਿਚ ਖਿਡਾਰੀ ਉਸਨੂੰ ਘੜੀ-ਮੁੜੀ ਵੱਧ ਤੋਂ ਵੱਧ ਸਮੇਂ ਲਈ ਆਪਣੇ ਕੋਲ ਰਖਣ ਲਈ ਯਤਨ ਕਰਦਾ ਹੈ, ਕਦੀ ਬਾਲ ਉਸ ਤੋਂ ਦੂਰ ਹੋ ਜਾਂਦੀ ਹੈ ਤਾਂ ਉਸਨੂੰ ਦੂਜੇ ਪਾਸਿਉਂ ਖੋਹ ਕੇ ਆਪਣੇ ਕਬਜ਼ੇ ਵਿਚ ਲਿਆਣ ਲਈ ਵਧੇਰੇ ਉਤਸ਼ਾਹ ਦੇ ਨਾਲ ਮਿਹਨਤ ਕਰਦਾ ਹੈ । ਉਹ ਦੂਰ ਹੋਈ ਬਾਲ ਲਈ ਸ਼ਿਕਾਇਤ ਕਰਨ ਨਹੀਂ ਬੈਠ ਜਾਂਦਾ । ਮਰਦ ਵੀ ਆਪਣੇ ਵਹੁਟੀ ਰੂਪੀ ਖਿਡੌਣੇ ਨੂੰ ਆਪਣੇ ਮਨ ਚਿੱਤ ਦੇ ਵੱਧ ਤੋਂ ਵੱਧ ਨੇੜੇ ਰਖਣ ਦੀ ਸਦਾ ਕੋਸ਼ਿਸ਼ ਵਿਚ ਰਹੇ ।
13. ਆਪਣੇ ਘਰ ਕਿਸੇ ਨੂੰ ਖਾਣੇ 'ਤੇ ਅਚਾਨਕ ਲੈ ਆਣਾ ਤੇ ਇਸ ਖਿਆਲ ਨਾਲ ਕਿ 'ਇਹ ਤਾਂ ਆਪਣਾ ਯਾਰ ਹੈ ਇਸ ਅੱਗੇ ਜੋ ਕੁਝ ਵੀ ਰਖ ਦਿਆਂਗੇ, ਉਹ ਉਸੇ ਨਾਲ ਸੰਤੁਸ਼ਟ ਤੇ ਤ੍ਰਿਪਤ ਹੋ ਜਾਵੇਗਾ।' ਇਹ ਵੱਡੀ ਭੁੱਲ ਹੈ । ਇਸਤਰੀ ਕਿਸੇ ਦੇ ਅਚਾਨਕ ਆ ਜਾਣ 'ਤੇ ਬੜੀ ਦੁਖੀ ਹੁੰਦੀ ਹੈ ਕਿਉਂਕਿ
(ੳ) ਇਸਤ੍ਰੀ ਦੇ ਲਈ ਆਪਣੀ ਇੱਜ਼ਤ ਦਾ ਪ੍ਰਸ਼ਨ ਹੁੰਦਾ ਹੈ ਕਿ ਜੇ ਪਤੀ ਮਹਿਮਾਨ ਦੇ ਪ੍ਰਤੀ ਕੁਝ ਵੀ ਸੇਵਾ ਦੀ ਕਮੀ ਰਹਿ ਗਈ ਤਾਂ ਉਸਦੇ ਦਿਲ 'ਤੇ ਬੁਰਾ ਅਸਰ ਪਵੇਗਾ । ਇਸ ਲਈ ਉਸਨੂੰ ਖਾਸ ਜਤਨ ਕਰਨਾ ਪੈਂਦਾ ਹੈ, ਜੋ ਉਸਦੇ ਸਰੀਰ ਨੂੰ ਥਕਾ ਦੇਂਦਾ ਹੈ ਅਤੇ ਮਨ ਨੂੰ ਵਿਆਕੁਲ ਕਰਦਾ ਹੈ ।