Back ArrowLogo
Info
Profile

(ਅ) ਘਰ ਵਿਚ ਬਾਰ-ਬਾਰ ਅਚਾਨਕ ਤੇ ਕੁਵੇਲੇ ਮਹਿਮਾਨਾਂ ਨੂੰ ਲੈ ਜਾਣ 'ਤੇ ਪਤਨੀ ਇਹੀ ਸਮਝ ਸਕਦੀ ਹੈ, 'ਪਤੀ ਨੂੰ ਮੇਰੀ ਖੇਚਲ ਦੀ ਕੋਈ ਚਿੰਤਾ ਨਹੀਂ । ਇਸ ਨੇ ਮੈਨੂੰ ਘਰ ਦੀ ਨੌਕਰਾਣੀ ਸਮਝ ਰਖਿਆ ਹੈ ।

(ੲ) ਜੇ ਅਜਿਹਾ ਮਹਿਮਾਨ ਅਚਾਨਕ ਆ ਗਿਆ ਹੈ ਜਿਹੜਾ ਪਤਨੀ ਦਾ ਵਿਆਹ ਤੋਂ ਪਹਿਲਾਂ ਦਾ ਜਾਣੂ ਹੈ ਤਾਂ ਉਸਦੇ ਆਉਣ 'ਤੇ ਉਸਨੂੰ ਖਾਸ ਘਬਰਾਹਟ ਹੋ ਜਾਂਦੀ ਹੈ । ਉਹ ਆਪਣੇ ਲਿਬਾਸ, ਪਕਵਾਨ ਆਦਿ ਨਾਲ ਅਜਿਹੀ ਨਹੀਂ ਲੱਗਣਾ ਚਾਹੁੰਦੀ ਕਿ ਉਹ ਆਪਣੇ ਪਤੀ ਦੇ ਘਰ ਵਿਚ ਰਾਣੀ ਵਾਂਗ ਨਹੀਂ । ਅਜਿਹੇ ਮਹਿਮਾਨ ਦੇ ਆਉਂਦਿਆਂ ਹੀ ਪਤਨੀ ਦੇ ਸਰੀਰ ਉੱਪਰ ਮਨ ਤੇ ਵਿਸ਼ੇਸ਼ ਭਾਰ ਵਰਗਾ ਹੁੰਦੀ ਹੈ।

14. ਪਤਨੀ ਦੀ ਮੌਤ ਹੋ ਜਾਣ 'ਤੇ ਪਤੀ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਪਤਨੀ ਦੇ ਸਾਥ ਦੇ ਮਹਾਨ ਸੁਖ ਤੋਂ ਵਾਂਝਿਆ ਗਿਆ ਹੈ। ਉਹ ਅਨੁਭਵ ਕਰਦਾ ਹੈ ਕਿ-

ਉਨ੍ਹਾਂ ਦੇ ਜਾਣ 'ਤੇ ਕੀ ਹੋ ਗਈ ਘਰ ਦੀ ਸੂਰਤ ।

ਨਾ ਉਹ ਦੀਵਾਰ ਦੀ ਸੂਰਤ, ਨਾ ਉਹ ਦਰ ਦੀ ਸੂਰਤ ।

ਇੰਨਾ ਹੀ ਨਹੀਂ ਆਪਣੇ ਕੰਮ ਧੰਦੇ ਤੋਂ ਪਤੀ ਦੇ ਘਰ ਪਰਤ ਕੇ ਆਉਣ 'ਤੇ ਪਤੀ ਪਤਨੀ ਦਾ ਮਿਲਣਾ ਬਿਜਲੀ ਦੇ ਬਟਨ ਦੇ ਆਨ (on) ਹੋ ਜਾਣ ਨਾਲ ਜੋ ਦੋ ਹਿਰਦਿਆਂ ਵਿਚ ਪ੍ਰੇਮ ਦੀ ਜਗਮਗਾਹਟ ਹੋ ਜਾਂਦੀ ਸੀ, ਪਤਨੀ ਦੇ ਚਲੇ ਜਾਣ ਨਾਲ ਉਹ ਨਹੀਂ ਰਹੀ, ਜਿਵੇਂ ਬਿਜਲੀ ਦੀਆਂ ਦੋ ਤਾਰਾਂ ਦੇ ਕੱਟ ਜਾਣ ਨਾਲ ਰੌਸ਼ਨੀ ਨਹੀਂ ਹੁੰਦੀ, ਹਨੇਰਾ ਹੀ ਹਨੇਰਾ ਰਹਿੰਦਾ ਹੈ ।

ਲੋਕੋ ! ਉਸ ਪ੍ਰਾਪਤ ਹੋਏ 'ਸਾਥ' ਦਾ ਵੱਧ ਤੋਂ ਵੱਧ ਆਨੰਦ ਲਓ। ਆਪਣੇ ਘਰ ਵਿਚ ਦਿਲ ਦੀਆਂ ਤਾਰਾਂ ਦੀ ਜਗਮਗਾਹਟ ਦੇ ਆਨੰਦ ਦਾ ਮਜ਼ਾ ਲਉ । ਇਹ ਪਤਨੀ ਤੋਂ ਇਲਾਵਾ ਕੋਈ ਹੋਰ ਪੈਦਾ ਨਹੀਂ ਕਰ ਸਕਦਾ ।

ਉਨ੍ਹਾਂ ਦੇ ਦਿਲ ਦਾ ਹਾਲ ਲਓ ਜੋ ਹੁਣੇ ਹੀ ਰੰਡੇ ਹੋਏ ਹਨ । ਤੁਸੀਂ ਉਹਨਾਂ ਨੂੰ ਕਹਿੰਦਿਆਂ ਸੁਣੋਗੇ-

ਕਿਸੇ ਦੇ ਪੈਰਾਂ ਵਿਚ ਛਾਲੇ, ਅਸਾਡੇ ਦਿਲ ਦੇ ਵਿਚ ਛਾਲੇ ।

223 / 239
Previous
Next