

15. ਪਤਨੀ 'ਤੇ ਸ਼ੱਕ ਕਰਦੇ ਰਹਿਣਾ ਅਤੇ ਪਤਨੀ 'ਤੇ ਇਸ ਭਾਵ ਦਾ ਪ੍ਰਗਟ ਕਰਨਾ ਅਤੇ ਪਤਨੀ ਦੇ ਕਿਸੇ ਨਾਲ ਵੀ ਗੱਲ ਕਰਨ ਜਾਂ ਉਸ ਨੂੰ ਹੱਸਦਾ ਦੇਖ ਕੇ ਸੜਨਾ, ਪ੍ਰੇਮ ਦੇ ਬੂਟੇ ਦੀਆਂ ਜੜਾਂ ਵਿਚ ਭਖਦੇ ਕੋਲੇ ਸੁਟਣ ਵਰਗੀ ਗੱਲ ਹੈ ।
16. ਪਤਨੀ ਦਾ ਪਤੀ ਦੇ ਘਰ ਆ ਕੇ, ਘੜੀ-ਮੁੜੀ ਪੇਕੇ ਦੇ ਗੁਣ ਗਾਣੇ ਤੇ ਘੜੀ-ਮੁੜੀ ਇਹੋ ਕਹਿਣਾ ਕਿ ਉਸ ਦੇ ਮਾਂ-ਪਿਓ, ਭਰਾ- ਭਰਜਾਈ, ਭੈਣ-ਜੀਜਾ ਆਦਿ 'ਪਤੀ' ਦੇ ਇਨ੍ਹਾਂ ਸੰਬੰਧੀਆਂ ਦੀ ਅਪੇਖਿਆ, ਕੋਈ ਵਧੇਰੇ ਸਿਆਣਾ, ਕੋਈ ਵਧੇਰੇ ਦਿਲ ਵਾਲਾ, ਕੋਈ ਜ਼ਿਆਦਾ ਅਮੀਰ, ਕੋਈ ਵਧੇਰੇ ਪੜ੍ਹਿਆ ਹੋਇਆ, ਕੋਈ ਵੱਡਾ ਅਫਸਰ ਹੈ ਆਦਿ ਸਹੁਰੇ ਘਰ ਵਿਚ ਪਤਨੀ ਦੇ ਵਿਰੁਧ ਇਕ ਤੂਫਾਨ ਖੜਾ ਕਰਨ ਵਾਲਾ ਹੈ । ਪਤਨੀ ਸਹੁਰੇ ਘਰ ਵਿਚ ਹੀ ਇਹ ਸਾਰੇ ਗੁਣ ਦੇਖੋ ਤੇ ਮੁੰਡੇ । ਪਰ ਜੇ ਪਤਨੀ ਵਿਚ ਪਤੀ ਅਜਿਹਾ ਦੋਸ਼ ਦੇਖੇ ਤਾਂ ਪਤੀ ਉਸ ਨੂੰ ਪਿਆਰ ਨਾਲ ਸਾਵਧਾਨ ਕਰੋ । ਪਰ ਉਸ ਨਾਲ ਲੜਾਈ ਮੁੱਲ ਨਾ ਲਵੋ !
17. ਪਤੀ ਪਤਨੀ ਦੀ ਖੁਸ਼ੀ ਭਰੀ ਗਪਸ਼ਪ ਫੁਲਾਂ ਦੀਆਂ ਕਿਆਰੀਆਂ ਬੀਜਣ ਵਰਗੀ ਹੈ ਤੇ ਚੁਪ ਚੁਪੀਤੇ ਤੇ ਮੁਰਝਾਏ ਹੋਏ ਮੁਖੜੇ ਕੰਡੇ ਬੀਜਣ ਵਰਗੀ ਗੱਲ ਹੈ ।
18. ਜਿਵੇਂ ਸਿਲਾਈ ਦੀ ਮਸ਼ੀਨ ਤੇਲ ਨਾ ਮਿਲਦੇ ਰਹਿਣ ਕਾਰਨ ਖੜ ਖੜ ਕਰਨ ਲਗਦੀ ਹੈ, ਪਤੀ-ਪਤਨੀ ਦੀ ਗ੍ਰਿਹਸਤ-ਸੁਖ ਦੀ ਮਸ਼ੀਨ ਪ੍ਰੇਮ ਪਦਰਸ਼ਨ ਦੇ ਤੇਲ (ਸਨੇਹ ਕ੍ਰਿਆ) ਦੇ ਬਿਨਾਂ, ਖੜਖੜਾਂਦੀ ਤੇ ਲੜਖੜਾਂਦੀ
19. ਜਿਵੇਂ ਕੁਝ ਧਰਤੀ ਬੰਜਰ ਤੋ ਪਥਰੀਲੀ ਹੁੰਦੀ ਹੈ ਤਾਂ ਉਸ ਪੁਰ ਬੀਜ ਨਹੀਂ ਉੱਗਦਾ । ਕੁਝ ਉੱਚੀ ਹੁੰਦੀ ਹੈ ਤਾਂ ਉਸ ਪੁਰ ਪਾਣੀ ਨਹੀਂ ਉਪੜ੍ਹਦਾ । ਕੁਝ ਵਿਚ ਖੂਹ ਦੀ ਤਲੀ ਇੰਨੀ ਡੂੰਘੀ ਹੁੰਦੀ ਹੈ ਕਿ ਇੰਨੀ ਡੂੰਘਿਆਈ ਵਿਚੋਂ ਪਾਣੀ ਨਹੀਂ ਖਿਚਿਆ ਜਾ ਸਕਦਾ…। ਇਸਦਾ ਸਿੱਟਾ ਇਹ ਨਿਕਲਦਾ ਹੈ ਕਿ ਧਰਤੀ ਪੁਰ ਸਿੰਚਾਈ ਨਹੀਂ ਹੋ ਸਕਦੀ ਤੇ ਉਹ ਧਰਤੀ ਹਰੀ ਭਰੀ ਖੇਤੀ ਤੋਂ ਵਾਂਝੀ ਰਹਿੰਦੀ ਹੈ । ਇਸੇ ਤਰ੍ਹਾਂ ਮਾਨਵ- ਖੇਤਰ ਵਿਚ, ਪਤੀ ਦੀਆਂ ਕੁਝ ਘਾਟਾਂ, ਵਦੀਕੀਆਂ, ਰੁਖਾਈਆਂ, ਬੇ- ਪਵਾਹੀਆਂ, ਆਦਿ ਪਤਨੀ ਦੇ ਪ੍ਰੇਮ-ਜਲ ਦੀ ਸਿੰਚਾਈ ਤੋਂ ਉਸ ਨੂੰ (ਪਤੀ ਨੂੰ) ਵਾਂਝਿਆਂ ਰਖਦੀਆਂ ਹਨ । ਪਤੀ ਆਪਣੇ ਮਨੋ-ਖੇਤਰ ਦਾ ਨਿਰੀਖਣ