Back ArrowLogo
Info
Profile

ਕਰਕੇ ਉਸ ਨੂੰ ਕੁਢਵਾਂ ਨਾ ਰਹਿਣ ਦੇਵੇ, ਤਾਂ ਜੋ ਪਤਨੀ ਦੀ ਪ੍ਰੇਮ-ਧਾਰਾ ਦੇ ਵਹਾ ਨੂੰ ਉਹ ਆਪਣੇ ਹਿਰਦੇ ਦੇ ਖੇਤ ਉਪਰ ਖੁਲ੍ਹਾ ਡੁਲ੍ਹਾ ਵਹਿਣ ਦੇਵੇ ਅਤੇ ਪ੍ਰੇਮ ਰਸ ਦਾ ਆਨੰਦ ਲੈ ਸਕੇ ।

ਇਹੋ ਕੁਝ ਪਤਨੀ ਦੇ ਹਿਰਦੇ ਦੀ ਧਰਤੀ ਬਾਰੇ ਕਿਹਾ ਜਾ ਸਕਦਾ ਹੈ । 'ਕੀ ਮੈਂ ਝੂਠ ਬੋਲਿਆ ?"

ਇਹ ਸਾਰੀਆਂ ਉਲਝਨਾਂ ਤਰਕੀਬ ਤੇ ਅਕਲ ਨਾਲ ਸੁਲਝਾਈਆਂ ਜਾ ਸਕਦੀਆਂ ਹਨ । ਬੜੀ ਵਾਰੀ ਅਜਿਹਾ ਹੁੰਦਾ ਹੈ ਕਿ "ਪ੍ਰੇਮ ਦੀ ਭਿੱਖਿਆ ਮੰਗ ਕੇ, ਪਿਆਰ ਦਾ ਤੀਰ ਚਲਾ ਕੇ, ਉਦਾਰਤਾ ਦਾ ਵਾਸਤਾ ਪਾ ਕੇ ਤੇ ਆਪਣੀ ਹਾਰ ਮੰਨ ਕੇ, ਟੇਢੀਆਂ ਤੋਂ ਟੇਢੀਆਂ ਸਮੱਸਿਆਵਾਂ ਸੁਲਝਾਈਆਂ ਜਾ ਸਕਦੀਆਂ ਹਨ ।"

20 ਪਤਨੀ ਆਪਣੀ ਕੋਈ ਗੱਲ ਕਹਿਣ ਨੂੰ ਜਿੰਨਾ ਸਮਾਂ ਚਾਹੁੰਦੀ ਹੈ, ਉਨਾ ਸਮਾਂ ਉਸ ਨੂੰ ਦਿਓ। ਰੱਤੀ ਕੁ ਗੱਲ ਸੁਣ ਕੇ ਕਹਿ ਦੇਣਾ, "ਹਾਂ, ਹਾਂ. ਮੈਂ ਸਮਝ ਗਿਆ ।" "ਹਾਂ ਮੈਂ ਗੱਲ ਦੀ ਤਹਿ ਤੀਕ ਪਹੁੰਚ ਗਿਆ ਹਾਂ ।" "ਹਾਂ, ਹਾਂ, ਜੋ ਤੁਸੀਂ ਕਹਿੰਦੇ ਹੋ ਉਸ ਲਈ ਵਿਸਥਾਰ ਦੀ ਕੀ ਲੋੜ ਹੈ, ਜਦ ਕਿ ਮੈਂ ਸਹਿਮਤ ਹਾਂ ।" ਅਜਿਹੀਆਂ ਗੱਲਾਂ ਕਹਿਣ ਨਾਲ ਇਸਦਾ ਬੁਰਾ ਨਤੀਜਾ ਹੁੰਦਾ ਹੈ, ਜਿਸਦੀ ਮਿਸਾਲ ਦਿੰਦਾ ਹਾਂ, ਜੋ ਠੀਕ ਫਬਦੀ ਹੈ । "ਤੇਲ ਦੀ ਬਚਤ ਕਰੋ। ਸਾਈਕਲ ਦਾ ਨਾਸ ਕਰ ਲਓ ।" ਇਸੇ ਤਰ੍ਹਾਂ ਕਿਹਾ ਜਾ ਸਕਦਾ ਹੈ। "ਪਤਨੀ ਦੀ ਗੱਲ ਸੁਣਨ ਵਿਚ ਸਮੇਂ ਦੀ ਬਚਤ ਕਰੋ ਤੇ ਪਤਨੀ ਨੂੰ ਆਪਣੇ ਹੱਥੀਂ ਆਪ ਗਵਾ ਲਓ ।” ਇਹ ਸਚਾਈ ਹੈ । ਪਤੀ ਵਲੋਂ ਸਮੇਂ ਦੀ ਅਜਿਹੀ ਬਚਤ ਪਤਨੀ ਦਾ ਧੀਰਜ ਖੋਹ ਦੇਂਦੀ ਹੈ ਤੇ ਪਤਨੀ ਗਵਾਚੀ-ਗਵਾਚੀ ਲਗਦੀ ਹੈ । ਜੇ ਆਪਣਾ ਪਤੀ ਉਸ ਦੇ ਦਰਦ ਦੀ ਦਵਾਈ ਨਹੀਂ ਬਣਦਾ, ਤਾਂ ਆਪਣੀ 'ਸਹੇਲੀ ਦੇ ਧੀਰਜਵਾਨ ਪਤੀ' ਅੱਗੇ ਮਨ ਦਾ ਬੋਝ ਹਲਕਾ ਕਰਨ ਲਈ ਨਹੀਂ ਜਾਏਗੀ ? ਕੀ ਇਹ ਤੁਹਾਨੂੰ ਪਸੰਦ ਹੋਵੇਗਾ ?

21. ਮੇਰੇ ਮਨ ਵਿਚ ਹੋਰ ਸੀ, ਉਹ ਸਮਝੇ ਕੁਝ ਹੋਰ ।

ਭੁੱਲ ਭੁਲੇਖੇ ਗੱਲ ਦੇ ਵਧਿਆਂ, ਟੁੱਟ ਗਈ ਪਿਆਰ ਦੀ ਡੋਰ ।

ਗਲਤੀਆਂ ਨਾਲੋਂ ਗਲਤ ਫਹਿਮੀਆਂ ਵੱਧ ਪ੍ਰੇਮ-ਘਾਤਕ ਸਿਧ ਹੁੰਦੀਆਂ ਹਨ । ਇਕ ਪਤਨੀ ਨੇ ਅਜਿਹੀ ਪ੍ਰੇਮ-ਘਾਤਕ ਹਾਲਤ ਦਾ ਵਰਣਨ ਇਸ ਉਪਰੋਕਤ ਕਵਿਤਾ ਵਿਚ ਕੀਤਾ ਹੈ।

225 / 239
Previous
Next