

22. "ਜਿਵੇਂ ਸਰਾਫ ਸਾਰਾ ਦਿਨ ਸੋਨੇ ਚਾਂਦੀ ਨੂੰ ਕਸੌਟੀ ਦੇ ਪੱਥਰ ਉੱਤੇ ਘਸਦੇ ਰਹਿੰਦੇ ਹਨ ਤੇ 'ਉਸ ਸੋਨੇ ਵਿਚ ਇੰਨੇ ਖੋਟ ਦੀ ਮਿਲਾਵਟ' ਹੈ, 'ਉਸ ਸੋਨੇ ਵਿਚ ਓਨੇ ਖੋਟ ਦੀ' ਜਾਂ 'ਫਲਾਣਾ ਗਹਿਣਾ ਪੂਰਾ ਸੋਨਾ ਹੈ ਤੇ ਸ਼ੁੱਧ ਹੈ ।' ਉਸੇ ਤਰ੍ਹਾਂ ਜੇ ਪਤੀ-ਪਤਨੀ ਵੀ ਇਕ ਦੂਸਰੇ ਨੂੰ ਸਦਾ ਕਸੌਟੀ 'ਤੇ ਪਰਖਦੇ ਤੇ ਘਸਦੇ ਰਹਿਣ ਤਾਂ ਜੀਵਨ ਨੀਰਸ ਹੋ ਜਾਏਗਾ ਤੇ ਇਕ ਦੂਜੇ ਪੁਰ ਵਿਸ਼ਵਾਸ ਖਤਮ ਹੋ ਜਾਏਗਾ । ਵਿਸ਼ਵਾਸ ਸਮਾਪਤ ਹੋਇਆ, ਤਾਂ ਵਿਆਹ ਦਾ ਆਨੰਦ ਹੀ ਨ ਰਿਹਾ । ਸਗੋਂ ਵਿਆਹ ਹੀ ਖਤਮ ਹੋਇਆ ਸਮਝੋ ।
23. ਅਜਿਹੀ ਉਲਝਨ ਪੈਦਾ ਹੀ ਨਾ ਹੋਣ ਦਿੱਤੀ ਜਾਵੇ । ਪਰਿਵਾਰਿਕ ਸੰਬੰਧਾਂ ਵਿਚ ਤਾਂ ਹਰ ਗੱਲ ਦਾ, ਹਰ ਕਾਰਜ ਦਾ ਰੌਸ਼ਨ (ਚਾਨਣਾ) ਪਹਿਲੂ ਹੀ ਦੇਖੋ, ਆਪਣੀ ਮਨ ਦੀ ਕਾਲੀ ਐਨਕ ਨਾਲ ਦੂਸਰਿਆਂ ਨੂੰ ਕਾਲੇ ਮਨ ਵਾਲਾ ਹੀ ਨਾ ਕਹਿੰਦੇ ਰਹੋ । ਬਹੁਤਿਆਂ ਦਾ ਅਨੁਭਵ ਹੈ ਕਿ ਸੌ ਵਿਚ ਦਸ ਵੀ ਨਹੀਂ ਮਿਲਦੇ ਜਿਨ੍ਹਾਂ ਦਾ ਵਿਆਹੁਤ ਜੀਵਨ ਪੂਰਾ ਸੁਖਾਂ ਵਾਲਾ ਹੋਵੇ । ਪਰ ਸਮਝਦਾਰ ਤੇ ਗੁਣ ਵਾਲੇ ਪਤੀ-ਪਤਨੀ ਹੀ ਸਦਾ ਸੁਖ ਮਾਣਦੇ ਹਨ । (ਅੰਗਰੇਜ਼ੀ ਪੁਸਤਕਾਂ ਦਾ ਉਲਥਾ ਸਮਾਪਤ)
ਬਜ਼ੁਰਗ ਮਾਤਾ ਪਿਤਾ ਦਾ ਮਾਣ ਤੇ ਅਪਮਾਣ
ਆਪਣੀ ਇਜ਼ਤ ਆਪਣੇ ਹੱਥ
ਧਾਰਮਿਕ ਤੇ ਸਮਾਜਿਕ ਸਤਿਸੰਗਾਂ ਦੇ ਪਲੇਟਫਾਰਮ ਪੁਰ ਆਮ ਤੌਰ ਉੱਤੇ ਇਸ ਯੁਗ ਦੇ ਵਿਆਹੁਤ ਸਪੁਤ੍ਰਾਂ ਦੇ ਰਾਹੀਂ ਬ੍ਰਿਧ ਮਾਤਾ ਪਿਤਾ ਦੀ ਆਗਿਆ ਹੀ ਨਹੀਂ ਸਗੋਂ ਅਪਮਾਨ ਤੇ ਭੈੜੀ ਹਾਲਤ ਦਾ ਬਖਾਨ ਸੁਣ ਕੇ ਮੈਂ ਲੈਕਚਰਾਰਾਂ ਪੁਰ ਨਾਰਾਜ਼ ਹੁੰਦਾ ਕਿ "ਕਿਸੇ ਇਕ ਪਰਿਵਾਰ ਵਿਚ ਅਜਿਹਾ ਦੇਖ ਕੇ ਤੁਸੀਂ ਲੋਕ ਸਾਰੇ ਵਿਆਹੁਤ ਨੌਜਵਾਨਾਂ ਨੂੰ ਅਤਿਆਚਾਰੀ ਤੇ ਝੂਠੇ ਕਹਿ ਦੇਂਦੇ ਹੋ, ਤੇ ਵੱਡਿਆਂ ਬਜ਼ੁਰਗਾਂ ਨੂੰ ਭਰੀ ਸਭਾ ਵਿਚ ਬੇਇਜ਼ਤ ਬੁੱਢੇ ਕਹਿ ਕੇ ਉਨ੍ਹਾਂ ਨੂੰ ਹੋਰ ਵੱਧ ਬੇਇਜ਼ਤ ਕਰਦੇ ਹੋ।” ਮੈਨੂੰ ਲਗਪਗ ਇਕ ਦਰਜਨ ਭਾਰਤ ਦੇ ਪ੍ਰਸਿਧ ਨੇਤਾਵਾਂ ਤੇ ਉਪਦੇਸ਼ਕਾਂ ਨੇ ਕਰੀਬ-ਕਰੀਬ ਮਿਲਦੇ ਜੁਲਦੇ ਉੱਤਰ ਦਿੱਤੇ ਹਨ, ਜਿਵੇਂ "ਕਵੀਰਾਜ