Back ArrowLogo
Info
Profile

ਜੀ ! ਤੁਹਾਡਾ ਮਹਾਰਾਜ ਕਿਸ਼ਨ ਵਿਦਵਾਨ, ਪਿਤਾ-ਭਗਤ ਪੁੱਤਰ ਹੈ ਤਾਂ ਇਸ ਤੋਂ ਇਹ ਸਿਧ ਨਹੀਂ ਹੋ ਜਾਂਦਾ ਕਿ ਸਾਰਿਆਂ ਦੇ ਪੁੱਤਰ ਹੀ ਅਜਿਹੇ ਹਨ । ਅਸੀਂ ਜੋ ਸਾਧਾਰਣ ਤੋਂ ਸਾਧਾਰਣ, ਧਨੀ ਤੋਂ ਧਨੀ ਤੇ ਵੱਡੇ ਤੋਂ ਵੱਡੇ ਪਰਿਵਾਰਾਂ ਵਿਚ ਮਹਿਮਾਨ ਬਣਕੇ ਕੁਝ ਨਾ ਕੁਝ ਦਿਨ ਠਹਿਰੇ ਹਾਂ ਅਤੇ ਆਪਣੀਆਂ ਅੱਖਾਂ ਨਾਲ ਸਪੁੱਤਰਾਂ ਨੂੰ ਇਸ ਤਰ੍ਹਾਂ ਦਾ ਦੁਰਵਿਹਾਰ ਕਰਦਿਆਂ ਵੇਖਿਆ ਹੈ। ਆਪਣੇ ਕੰਨਾਂ ਨਾਲ ਵੀ ਉਨ੍ਹਾਂ ਬਜ਼ੁਰਗਾਂ ਤੋਂ ਉਨ੍ਹਾਂ ਦੀ ਔਲਾਦ ਦੇ ਦੁਰਵਿਹਾਰ ਦੀ ਕਰੁਣਾਮਈ ਕਹਾਣੀ ਸੁਣੀ ਹੈ ।”

ਇਹ ਸੁਣਦੇ ਮੈਂ ਬਹੁਤ ਦੁਖੀ ਹੋਇਆ ਤੇ ਹਾਲਤ ਦਾ ਅਧਿਐਨ ਕਰਨ ਲਈ ਜੁਟ ਗਿਆ।

ਮੇਰਾ ਖਿਆਲ ਹੈ ਕਿ ਤਾੜੀ ਦੋਨਾਂ ਹੱਥਾਂ ਨਾਲ ਵਜਦੀ ਹੈ । ਜਿਸ ਜਿਸ ਪਰਿਵਾਰ ਵਿਚ ਅਜਿਹਾ ਨਰਕ ਦੇਖਣ ਵਿਚ ਆਇਆ ਹੈ ਉਨ੍ਹਾਂ 'ਚੋਂ ਹੇਠਾਂ ਲਿਖੇ ਪੰਜਾਂ ਕਾਰਨਾਂ 'ਚੋਂ ਇਕ ਜ਼ਰੂਰ ਵੇਖਣ ਵਿਚ ਆਇਆ ਹੈ।

1. ਹਮੇਸ਼ਾਂ ਤਾਂ ਨਹੀਂ, ਪਰ ਆਮ ਤੌਰ 'ਤੇ ਵਿਗਾੜ ਦੀ ਸ਼ੁਰੂਆਤ ਮਾਤਾ-ਪਿਤਾ ਵਲੋਂ ਹੀ ਹੁੰਦੀ ਹੈ । ਨੌਜਵਾਨ ਪੁੱਤਰਾਂ ਤੇ ਨੂੰਹਾਂ ਨੂੰ ਘਰ ਦੇ ਵੱਡੇ ਗੱਲ-ਗੱਲ 'ਤੇ ਟੋਕਦੇ ਹਨ : ਖਾਣ-ਪੀਣ, ਘੁੰਮਣ-ਫਿਰਨ, ਕੱਪੜਿਆਂ ਦੀ ਨਵੀਂ ਵਿਉਂਤ ਅਤੇ ਮਿੱਤਰਾਂ ਨੂੰ ਖਾਣ-ਪਿਆਣ ਪਾਰਟੀਆਂ ਦੇ ਖਰਚੇ ਆਦਿ ਪੁਰ ਘੜੀ-ਮੁੜੀ ਟੋਕਦੇ ਹਨ, ਕੌੜੀ ਆਲੋਚਨਾ ਕਰਦੇ ਹਨ ਤੇ ਕਹਿੰਦੇ ਹਨ । "ਅਸੀਂ ਵੀ ਤਾਂ ਜਵਾਨੀ ਵੇਖੀ ਹੈ, ਅਸੀਂ ਤਾਂ ਇਸ ਤਰ੍ਹਾਂ ਸੀ, ਇਸ ਤਰ੍ਹਾਂ ਕਰਦੇ ਸੀ । ਮਾਂ-ਪਿਉ ਦਾ ਕਹਿਣਾ ਮੰਨਦੇ ਸੀ । ਵੱਡਿਆਂ ਦੇ ਸਾਹਮਣੇ ਸਾਡੀ ਜਾਨ ਨਿਕਲਦੀ ਸੀ, ਅਸੀਂ ਕੁਝ ਬੋਲ ਵੀ ਨਹੀਂ ਸੀ ਸਕਦੇ, ਪਰ ਤੁਸੀਂ ਤਾਂ ਬੜੀ ਬਹਿਸ ਤੇ ਬਕਵਾਸ ਆਦਿ ਕਰਦੇ ਹੋ । ਕਈ ਵਾਰ ਸਾਡੇ ਹੁਕਮਾਂ ਨੂੰ ਗਲਤ ਸਿਧ ਕਰਦੇ ਹੋ ਤੇ ਆਪਣੇ ਆਪ ਨੂੰ ਠੀਕ ਸਿਧ ਕਰਕੇ ਆਪਣੀ ਗੱਲ ਮੰਨਵਾਂਦੇ ਹੋ । ਮੰਨਵਾਂਦੇ ਕੀ ਹੋ, ਡਾਂਗ ਨਾਲ ਹਿਕਦੇ ਹੋ । ਅਸੀਂ ਕੱਲ ਦੇ ਛੋਕਰੇ-ਛੋਕਰੀਆਂ ਨੂੰ ਆਪਣੇ ਪਰ ਹਕੂਮਤ ਨਹੀਂ ਕਰਨ ਦਿਆਂਗੇ । ਇਕ ਤਿੰਨ ਬੱਚਿਆਂ ਦੇ ਜਵਾਨ ਪਿਤਾ ਨੇ, ਆਪਣੇ ਬਜ਼ੁਰਗ ਪਿਤਾ ਨੂੰ ਕਿਹਾ-ਪਿਤਾ ਜੀ ! "ਡਾਂਗ ਨਾਲ ਤਾਂ ਤੁਸੀਂ ਹਿਕਦੇ ਹੋ ਜਾਂ ਅਸੀਂ ? ਸਾਡੇ ਸਮਝਾ ਕੇ ਤੇ ਧੀਰਜ ਨਾਲ ਗੱਲ ਕਰਨ 'ਤੇ ਵੀ ਤੁਸੀਂ ਹਮੇਸ਼ਾਂ ਇਹੀ ਕਹਿ ਦੇਂਦੇ ਹੋ :“ਤੁਹਾਡੀ ਸਮਝ ਉੱਨੀ ਨਹੀਂ । ਸਾਡੇ ਹੁਕਮ ਨੂੰ ਬਿਨਾਂ ਕੁਝ ਸੋਚਿਆਂ-ਸਮਝਿਆਂ ਮੰਨਿਆ ਕਰੋ । " ਪੁੱਤਰ ਨੇ ਕਿਹਾ-“ਪਿਤਾ ਜੀ ! ਸ਼ਰਧਾ ਤਾਂ ਪੁੱਤਰ ਵਿਚ ਪਿਤਾ

227 / 239
Previous
Next