

ਦੇ ਪ੍ਰਤੀ ਹੋਣੀ ਹੀ ਚਾਹੀਦੀ ਹੈ । ਪਰ ਏਨ੍ਹੀ ਸ਼ਰਧਾ ਨਹੀਂ । ਅੰਨ੍ਹੀ ਸ਼ਰਧਾ ਵਿਚ ਕੀਤੇ ਗਏ ਕੰਮ ਦਾ ਪੁੱਠਾ ਨਤੀਜਾ ਵੀ ਨਿਕਲ ਸਕਦਾ ਹੈ ।" ਪਿਤਾ ਨੇ ਨਾ ਆ ਵੇਖਿਆ ਨਾ ਤਾਅ, ਜ਼ੋਰ ਦਾ ਇਕ ਥੱਪੜ ਪੁੱਤਰ ਨੂੰ ਕੱਢ ਮਾਰਿਆ, ਤੇ ਕਿਹਾ, "ਦੂਰ ਹੋ ਜਾ ਮੇਰੀਆਂ ਅੱਖਾਂ ਦੇ ਸਾਹਮਣਿਓਂ । ਪੁੱਤਰ ਨੇ ਪਿਤਾ ਦੇ ਪੈਰ ਛੂਹੇ, ਫੇਰ ਸਾਹਮਣੇ ਬੈਠੀ ਮਾਂ ਦੇ ਪੈਰ ਛੂਹੇ, ਤੇ ਬਾਲ-ਬੱਚਿਆਂ ਨੂੰ ਲੈ ਕੇ ਘਰੋਂ ਨਿਕਲ ਗਿਆ। ਸ਼ਹਿਰ ਦੇ ਦੂਜੇ ਕੋਨੇ ਹੋਟਲ ਵਿਚ ਉਹ ਦਿਨ ਗੁਜ਼ਾਰ, ਰਾਤ ਤੀਕ ਮਕਾਨ ਕਿਰਾਏ 'ਤੇ ਲੱਭ ਲਿਆ । ਤਦ ਤੋਂ ਪਿਤਾ ਦੇ ਬੁਢਾਪੇ ਦੀ ਡੰਗੋਰੀ ਖੁਸ ਗਈ, ਮਾਂ ਦੀ ਬਾਕੀ ਜ਼ਿੰਦਗੀ ਦਾ ਸੁਖ ਚੈਨ ਖਤਮ ਹੋ ਗਿਆ ।
2. ਲੜਕੇ ਵੱਡੇ ਹੋ ਗਏ । ਵਿਆਹ ਕਰ ਲਿਆ, ਪਤਨੀ ਤੇ ਬੱਚਿਆਂ ਦੀ ਕਿਸੇ ਜ਼ਰੂਰਤ ਲਈ ਕਦੀ ਬਜ਼ੁਰਗ ਪਿਤਾ ਜੀ ਤੋਂ ਕੁਝ ਰੁਪਏ ਮੰਗੇ, ਤਾਂ ਪਿਉ ਨੇ ਦਸ ਸਵਾਲ ਪੁੱਛੇ । ਦੁਕਾਨਦਾਰਾਂ ਤੇ ਵਪਾਰੀਆਂ ਨੇ ਆਪਣੇ ਪੁੱਤਰਾਂ ਨੂੰਹਾਂ ਨੂੰ ਬੁਰੀ ਤਰ੍ਹਾਂ ਹੱਥੋਂ ਤੰਗ ਰਖਿਆ । ਸਰਵਿਸ ਕਰਦੇ ਲੜਕਿਆਂ ਨੂੰ ਕਿਹਾ ਜਾਂਦਾ ਹੈ ਕਿ "ਸਾਰੀ ਤਨਖਾਹ ਪਹਿਲਾਂ ਮਾਂ ਦੇ ਹੱਥ ਰੱਖਿਆ ਕਰੋ ਤੇ ਜੇਬ ਖਰਚ ਦੇ ਲਈ ਜੋ ਉਹ ਦੇਵੇ, ਉਸੇ ਵਿਚ ਬਾਕੀ ਸਭ ਕੁਝ ਪੂਰਾ ਕੀਤਾ ਕਰੋ । ਜੋ ਕੁਝ ਜਮਾਂ ਹੋਵੇਗਾ, ਪਿੱਛੋਂ ਤੁਹਾਡੇ ਹੀ ਕੰਮ ਆਉਣਾ ਹੈ ।" ਅਜਿਹੀਆਂ ਦੇ ਹੀ ਤਾਂ ਪੁੱਤਰ ਤੇ ਨੂੰਹਾਂ, ਤੰਗ ਆ ਜਾਣ ਪੁਰ ਕਦੀ ਕਦੀ ਦੁੱਖ-ਦਰਦ ਤੇ ਸ਼ਿਕਾਇਤਾਂ ਦੀ 'ਇਕੱਠੀ ਹੋਈ ਸਟੀਮ' ਨੂੰ ਬਾਹਰ ਛਡਦੇ ਹੋਏ ਗਰਮ ਸ਼ਬਦ ਮੂੰਹੋਂ ਕਹਿ ਦੇਂਦੇ ਹਨ, ਤਾਂ ਮਾਂ ਪਿਓ ਦਾ ਕਲੇਜਾ ਸੜ-ਭੁਜ ਕੇ ਕੋਇਲਾ ਹੋ ਜਾਂਦਾ ਹੈ ਤੇ ਲੜਾਈ- ਝਗੜੇ ਦੀ ਜੜ ਕਾਇਮ ਹੋ ਜਾਂਦੀ ਹੈ। ਅਜਿਹੀਆਂ ਦੀਆਂ ਸੰਤਾਨਾਂ ਮਨ ਹੀ ਮਨ ਵਿਚ ਕਹਿਣ ਲਈ ਮਜਬੂਰ ਹੋ ਜਾਂਦੀਆਂ ਹਨ ਕਿ-'ਇਹ ਬੁੱਢਾ ਕਦੋਂ ਅੱਖਾਂ ਬੰਦ ਕਰੇ ਤੇ ਅਸੀਂ ਆਰਾਮ ਨਾਲ ਜੀ ਸਕੀਏ। ਇਸ ਬੁੱਢੀ ਦੀ ਕਦੋਂ ਟੈਂ ਬੋਲੇ ਤੇ ਅਸੀਂ ਇਸ ਦੀ ਨਿਤ ਦੀ ਟੋਕਾ-ਟਾਕੀ ਤੋਂ ਛੁਟੀ ਪ੍ਰਾਪਤ ਕਰੀਏ ।'
3. ਜਿਹੜੇ ਮਾਪੇ, ਪੂਜ ਬਣੇ ਰਹਿਣਾ ਚਾਹੁੰਦੇ ਹਨ, ਉਹ ਬੱਚਿਆਂ ਅੱਗੇ ਜਨਮ ਤੋਂ ਲੈ ਕੇ ਹੁਣ ਤੀਕ 'ਪਾਲਣ-ਪੋਸਣ, ਰਖਿਆ, ਮਿਥਿਆ, ਧਨ, ਸੇਵਾ, ਤਪ, ਤਿਆਗ ਦੀ ਚਰਚਾ ਕਰਨੀ ਛੱਡ ਦੇਣ । ਬੀਤ ਗਿਆ ਸਮਾਂ ਤਾਂ ਬੀਤ ਗਿਆ। ਅੱਜ ਦੀ ਗੱਲ ਕਰੋ ਕਿ 'ਵਰਤਮਾਨ ਵਿਚ ਬੱਚਿਆਂ ਤੋਂ ਇੱਜ਼ਤ ਪਾਣ ਦੀ ਕੀਮਤ' ਤੁਸੀਂ ਕੀ ਅਦਾ ਕਰ ਸਕਦੇ