

ਹੋ ? ਤੁਹਾਡਾ ਜਵਾਨੀ ਵਿਚ ਚਲਾਇਆ ਹੋਇਆ, 'ਉਦਾਰਤਾ ਤੇ ਪ੍ਰੇਮ ਦੀ ਗੰਗਾ' ਦਾ ਬਹਾਅ ਬੁਢਾਪੇ ਵਿਚ ਵੀ ਉਵੇਂ ਹੀ ਚਲਦਾ ਰਹਿਣਾ ਚਾਹੀਦਾ ਹੈ । ਇਹ ਨਾ ਸਮਝੋ ਕਿ ਜਦ ਬੱਚੇ ਜਵਾਨ ਹੋ ਜਾਣ, ਕਮਾਣ ਲੱਗ ਜਾਣ ਤਾਂ ਫਿਰ ਤੁਹਾਡੀ 'ਲੈਣ ਦੀ ਵਾਰੀ' ਆ ਗਈ। ਇਕ ਹੋਰ ਸ਼ਕਲ 'ਚ ਉਨ੍ਹਾਂ ਨੂੰ ਹੁਣ ਵੀ ਤੁਸੀਂ ਦੇਣਾ ਹੀ ਦੇਣਾ ਹੈ। ਇਕ ਵੱਖਰੇ ਤਰੀਕੇ ਵਿਚ, ਦੇਣਾ ਤੁਹਾਨੂੰ ਹੁਣ ਵੀ ਪਵੇਗਾ । ਸੁਣੋ ! ਜੇ ਤੁਹਾਡੇ ਕੋਲ ਪਿਆਰ ਤੇ ਸਤਿਕਾਰ ਵੀ ਦੇਣ ਨੂੰ ਨਹੀਂ, ਸ਼ਾਬਾਸ਼ ਤੇ ਪਿਠ ਠੋਕਣ ਲਈ ਦੋ ਮਿੱਠੇ ਸ਼ਬਦ ਵੀ ਨਹੀਂ ਤਾਂ ਤੁਸੀਂ ਬਹੁਤੀ ਦੇਰ ਤੀਕ ਪੂਜਨੀਯ ਨਹੀਂ ਬਣੇ ਰਹਿ ਸਕਦੇ ।
4. ਜਿਹੜੇ ਮਾਤਾ-ਪਿਤਾ ਆਪਣੇ ਪੁੱਤਰ ਤੇ ਉਸ ਦੀ ਪਤਨੀ ਦੀ ਵੱਡਿਆਈ ਕਰਨ ਲਈ ਤਾਂ ਜ਼ਬਾਨ ਨਾ ਖੋਲ੍ਹਣ, ਪਰ ਉਨ੍ਹਾਂ ਦੀਆਂ ਛੋਟੀਆਂ ਛੋਟੀਆਂ ਭੁੱਲਾਂ ਦੀ ਚਰਚਾ ਰਿਸ਼ਤੇਦਾਰਾਂ, ਮਿੱਤਰਾਂ-ਗਵਾਂਢੀਆਂ ਦੇ ਸਾਹਮਣੇ ਕਰਦੇ ਰਹਿਣ ਤੇ ਘਰ ਵਿਚ ਹਾਕਮ ਬਣ ਕੇ ਹੁਕਮ ਚਲਾਂਦੇ ਰਹਿਣ, ਧਨ ਮਾਲ ਦੀ ਸਾਰੀ ਤਾਕਤ ਆਪਣੇ ਹੱਥਾਂ ਵਿਚ ਰਖ ਕੇ ਆਪਣੀ ਵੱਡੀ ਉਮਰ ਦੀਆਂ ਸੰਤਾਨਾਂ ਨੂੰ ਆਪਣੇ ਅੰਗੂਠੇ ਥੱਲੇ ਦਬਾ ਕੇ, ਉਨ੍ਹਾਂ ਨੂੰ ਗੁਲਾਮਾਂ ਵਰਗਾ ਆਗਿਆਕਾਰੀ ਸੇਵਕ ਬਨਾਣਾ ਚਾਹੁੰਦੇ ਹਨ, ਉਹ ਵਿਦਰੋਹ ਤੇ ਅਪਮਾਨ ਨੂੰ, ਵਾਜਾਂ ਮਾਰ ਕੇ ਸੱਦਾ ਦਿੰਦੇ ਹਨ ।
ਮੈਂ ਕਿਉਂ ਸੁਖੀ ਹਾਂ ? ਮੈਂ ਆਪਣੇ ਵੱਡੇ ਪੁੱਤਰ ਮਹਾਰਾਜ ਕ੍ਰਿਸ਼ਨ ਨੂੰ ਆਯਰੁਵੈਦਿਕ ਵਿਦਿਆ ਦੀ ਕਲਕੱਤੇ ਵਿਚ ਆਪਣੀ ਸਮਰੱਥਾ ਅਨੁਸਾਰ ਉੱਚੀ ਤੋਂ ਉੱਚੀ ਸਿਖਿਆ ਦੇ ਕੇ ਐਲੋਪੈਥਿਕ ਡਾਕਟਰੀ ਦੀ ਵੀ ਉੱਚੀ ਸਿਖਿਆ ਦਿਵਾ ਕੇ, ਫੇਰ ਉਸ ਦਾ ਵਿਆਹ ਕਰਕੇ, ਆਪਣਾ ਇਹ ਭਾਰ ਵੀ ਲਾਹ ਚੁਕਾ ਹਾਂ । ਕੁਝ ਦੇਰ ਬਾਅਦ ਮੈਂ ਸਾਰੇ ਘਰ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਵੀ ਉਸ ਨੂੰ ਸੌਂਪ ਦਿੱਤਾ । ਮੈਂ ਜਦ 48 ਸਾਲਾਂ ਦਾ ਹੀ ਸਾਂ ਤਾਂ ਘਰ ਦੇ ਕਿਸੇ ਵਿਸ਼ੈ ਵਿਚ ਪੁੱਛੇ ਜਾਣ ਬਾਰੇ ਮੈਂ ਕਹਿਣਾ ਆਰੰਭ ਕਰ ਦਿੱਤਾ, "Maharaj is now Head of the Family, Ask him" (ਮਹਾਰਾਜ ਹੁਣ ਘਰ ਦਾ ਵੱਡਾ ਹੈ, ਉਸ ਤੋਂ ਪੁੱਛੋ । ਉਹ ਜ਼ਰੂਰੀ ਸਮਝੇਗਾ ਤਾਂ ਮੇਰੀ ਸਲਾਹ ਲੈ ਲਵੇਗਾ) । ਬਥੇਰੇ ਮੈਨੂੰ ਕਹਿੰਦੇ- "ਵੱਡੇ ਤਾਂ ਵੱਡੇ ਹੀ ਹੁੰਦੇ ਹਨ ਤੇ ਤੁਹਾਡੇ ਤਜਰਬੇ ਨੂੰ ਉਹ ਕਦੋਂ ਪਹੁੰਚ ਸਕਦਾ ਹੈ ?" ਮੇਰਾ ਉੱਤਰ ਇਹੀ ਹੁੰਦਾ ਕਿ "ਜੇ ਮੈਂ ਉਸ ਦੀ ਉਂਗਲੀ ਹੀ ਫੜੀ ਰਖਾਂਗਾ ਤੇ ਇੰਨਾ ਕਾਬਲ ਬਣ ਜਾਣ 'ਤੇ ਵੀ ਉਸ ਨੂੰ ਆਜ਼ਾਦੀ