Back ArrowLogo
Info
Profile

ਨਾਲ ਆਪਣੀ ਅਕਲ ਵਰਤਨ ਦਾ ਮੌਕਾ ਨਹੀਂ ਦਿਆਂਗਾ, ਤਾਂ ਉਹ ਬੁੱਢਾ ਹੋ ਜਾਣ 'ਤੇ ਘਰ ਦਾ ਭਾਰ ਨਹੀਂ ਸਮਝੇਗਾ ਤੇ ਨਾ ਹੀ ਨਿਭਾਏਗਾ । ਮੈਨੂੰ ਪਿਤਾ ਜੀ ਨੇ ਨਦੀ ਵਿਚ ਤੈਰਨਾ ਸਿਖਾਇਆ ਤਾਂ ਆਪਣੇ ਹੱਥਾਂ ਨਾਲ ਮੇਰੇ ਢਿੱਡ ਨੂੰ ਆਪਣੇ ਹੱਥਾਂ ਦਾ ਸਹਾਰਾ ਦੇ ਕੇ ਪਾਣੀ ਵਿਚ ਖੂਬ ਹੱਥ ਪੈਰ ਮਾਰਨ ਲਈ ਕਿਹਾ। ਫਿਰ ਅਚਾਨਕ ਥਲਿਓ ਹੱਥ ਖਿਚ ਲਏ । ਮੈਂ ਇਕ ਦੋ ਗੋਤੇ ਖਾਧੇ ਤਾਂ ਝਟ ਹੱਥ ਦਾ ਸਹਾਰਾ ਦੇ ਦਿੱਤਾ ਸੂ । ਮੈਂ ਥੋੜ੍ਹੀ ਦੇਰ ਵਿਚ ਹੀ ਤੈਰਨਾ ਸਿਖ ਲਿਆ । ਇਸੇ ਤਰ੍ਹਾਂ ਮਹਾਰਾਜ ਕ੍ਰਿਸ਼ਨ ਨੇ ਮੇਰਾ ਸਾਰਾ ਭਾਰ ਸੰਭਾਲ ਕੇ ਮੈਨੂੰ ਨਿਸ਼ਚਿੰਤ ਕਰ ਦਿੱਤਾ ਹੈ, ਇਸ ਤਰ੍ਹਾਂ ਆਪ ਵੀ ਉਹ ਸਭ ਸਿਆਹ ਤੇ ਸਫ਼ੈਦ ਦਾ ਮਾਲਿਕ ਬਣ ਗਿਆ ਹੈ ਅਤੇ ਮੇਰੇ ਚਰਣ ਧੋ-ਧੋ ਕੇ ਪੀਂਦਾ ਹੈ ਤੇ ਮੈਨੂੰ ਵੀ ਨਿਸ਼ਚਿੰਤ ਕਰ ਦਿੱਤਾ ਸੂ।

ਮੇਰੀ ਵੱਡੀ ਸਾਲੀ ਦੀ ਲੜਕੀ ਪ੍ਰਿੰਸੀਪਲ ਸਨੇਹ ਲਤਾ ਜੋ ਮਹਾਰਾਜ ਨਾਲ ਖੇਡੀ ਤੇ ਪੜ੍ਹੀ ਹੈ, ਪਿਆਰ ਵੀ ਬੜਾ ਹੈ । ਉਸ ਨੇ ਹੱਸਦੇ ਹੱਸਦੇ ਇਕ ਦਿਨ ਆਪਣੀ ਮਾਸੀ (ਮੇਰੀ ਪਤਨੀ) ਨੂੰ ਕਿਹਾ-"ਮਾਸੀ ਜੀ, ਤੁਸੀਂ ਤਾਂ ਬਿਲਕੁਲ ਹੀ ਆਪਣੇ ਘਰ ਦੀ ਵੱਡੀ ਵੱਡੇਰੀ ਹੋਣਾ ਛੱਡ ਦਿੱਤਾ ਹੈ । ਅਸੀਂ ਘਰ ਦੀ ਕਿਸੇ ਗੱਲ ਬਾਰੇ ਪੁੱਛੀਏ, ਤਾਂ ਤੁਹਾਡਾ ਇਹੋ ਜੁਆਬ ਹੁੰਦਾ ਹੈ, "ਮਹਾਰਾਜ ਨਾਲ ਗੱਲ ਕਹਾਂਗੀ, ਰਾਣੀ ਤੋਂ ਪੁੱਛਾਂਗੀ।" ਮੇਰੀ ਪਤਨੀ ਨੇ ਕਿਹਾ-"ਸੁਨੇਹ ! ਪਹਿਲੀ ਗੱਲ ਤਾਂ ਇਹ ਹੈ ਕਿ 'ਪਤਨੀ ਹਮੇਸ਼ਾਂ ਪਤੀ ਦੇ ਖਿਆਲਾਂ ਦੀ ਹਾਮੀ ਹੋਣੀ ਚਾਹੀਦੀ ਹੈ ਇਹ ਸੁਭਾਵਿਕ ਤੋਂ ਠੀਕ ਵੀ ਹੈ । ਪਹਿਲਾਂ ਕਵੀਰਾਜ ਜੀ ਨੇ ਹੀ ਘਰ ਵਿਚ ਆਪਣੀ ਵਡਪਣ ਛੱਡ ਦਿੱਤੀ ਹੈ । ਉਨ੍ਹਾਂ ਤੋਂ ਪੁੱਛਿਆ ਜਾਏ ਤਾਂ ਉਹ ਕਹਿੰਦੇ ਹਨ, "ਮਹਾਰਾਜ ਘਰ ਦਾ ਵੱਡਾ ਹੈ, ਜੋ ਕਰੇਗਾ ਉਹੀ ਕਰੇਗਾ।" ਸਨੇਹ। ਤੂੰ ਦੱਸ, ਕੀ ਮੈਂ ਘਰ ਦੀ ਮਹਾਰਾਣੀ ਤੋਂ ਕੁਝ ਘੱਟ ਹਾਂ ? ਕੀ ਪੁੱਤਰ-ਨੂੰਹਾਂ ਕਦੀ ਕੋਈ ਮੇਰੀ ਜਾਂ ਕਵੀਰਾਜ ਜੀ ਦੀ ਇੱਛਾ ਦੇ ਵਿਰੁੱਧ ਕਰਦੇ ਹਨ ? ਉਹ ਸਾਡੇ ਤੋਂ ਪੁੱਛੇ ਬਿਨਾਂ ਕੁਝ ਵੀ ਨਹੀਂ ਕਰਦੇ । ਦਿਨ ਵਿਚ ਚਾਰ ਵਾਰ ਪੁੱਛਦੇ ਹਨ । ਸਨੇਹ ! ਅਸੀਂ ਤਾਂ ਉਨ੍ਹਾਂ ਨੂੰ ਸਾਰਾ ਧਨ ਦੌਲਤ, ਜਾਇਦਾਦ, ਹਕ-ਹਕੂਕ ਸੋਂਪ ਕੇ ਆਪਣਾ ਬੜਾ ਸਵਾਰਥ ਸਿਧ ਕੀਤਾ ਹੈ ਕਿ ਉਹ ਸਭ ਤੋਂ ਪਹਿਲਾਂ ਸਾਡੇ ਹੀ ਖਰਚ ਅਤੇ ਸਾਡੀਆਂ ਹੀ ਲੋੜਾਂ ਦੀ ਚਿੰਤਾ ਕਰਦੇ ਹਨ, ਬਾਅਦ ਵਿਚ ਆਪਣੀ ! ਅਸੀਂ ਤਾਂ ਦੇਵਤਿਆਂ ਵਾਂਗ ਪੂਜੇ ਜਾਂਦੇ ਹਾਂ। ਦੇਵਤੇ ਸਭ ਕੁਝ ਦੇਂਦੇ ਹਨ, ਤਦੋਂ ਹੀ ਪੂਜੇ ਜਾਂਦੇ ਹਨ । ਜੇ ਦੇਵਤਾ ਦੇਵੇ ਕੁਝ ਨਾ ਤਾਂ ਫਿਰ ਪੂਜਿਆ ਕਿਸ ਲਈ ਜਾਵੇ ?"

230 / 239
Previous
Next