

ਅਜਿਹੇ 'ਬ੍ਰਿਧ-ਘਰ' (Retired Person's Home) ਸ਼ਹਿਰ ਤੋਂ 8- 10 ਮੀਲ ਦੂਰ ਸਭ ਸਿੱਖਾਂ ਹਿੰਦੂਆਂ ਲਈ ਹੋਣੇ ਚਾਹੀਦੇ ਹਨ । ਜਿਹੜੇ ਇਸਤਰੀ-ਪੁਰਖ ਜ਼ਰਾ ਵੀ ਮਹਿਸੂਸ ਕਰਨ ਕਿ ਉਨ੍ਹਾਂ ਦਾ ਘਰ ਵਿਚ ਰਹਿਣਾ ਘਰ ਦੀ ਸੁਖ-ਸ਼ਾਂਤੀ ਵਿਚ ਵਾਧਾ ਲਿਆਣਾ ਵਾਲਾ ਸਿਧ ਨਹੀਂ ਹੋ ਰਿਹਾ ਤੇ ਪਰਿਵਾਰ ਦੇ ਲੋਕਾਂ ਨੂੰ ਦਿੱਤੀ ਗਈ ਸਲਾਹ ਤੇ ਉਨ੍ਹਾਂ ਦੀਆਂ ਚਿਤਾਵਨੀਆਂ ਆਦਿ ਪਹਿਲਾਂ ਵਰਗੀਆਂ ਪ੍ਰਸੰਸਾ ਤੋਂ ਮਾਨਤਾ ਪ੍ਰਾਪਤ ਨਹੀਂ ਕਰਦੀਆਂ, ਤਦ ਉਹ ਸਮਝ ਲੈਣ ਕਿ 'ਆਪਣੀ ਗੱਲ ਮੰਨਵਾਣ ਦੀ ਜ਼ਿਦ ਉਨ੍ਹਾਂ ਨੂੰ ਬੇਇੱਜ਼ਤ ਹੀ ਕਰਕੇ ਛੱਡੇਗੀ ਤਾਂ ਹਰਦੁਆਰ, ਰਿਖੀਕੇਸ਼, ਬਿੰਦਰਾਬਨ, ਸ੍ਵਰਗ ਆਸ਼ਰਮ, ਸਾਧੁਬੇਲਾ, ਕਾਲੀ ਕਮਲੀ ਆਦਿਕ ਦੀਆਂ ਹਜ਼ਾਰਾਂ ਕੁਟੀਆਂ 'ਚੋਂ ਆਪਣੇ ਲਈ ਮਲ ਲੈਣ ਜਾਂ ਆਪਣੀ ਬਣਵਾ ਲੈਣ।
ਨੌਜਵਾਨ ਆਪਣੇ ਮਾਤਾ-ਪਿਤਾ ਨੂੰ ਅਜਿਹੀ ਦੀਨ ਤੇ ਬੇਇੱਜ਼ਤ ਹਾਲਤ ਵਿਚ ਕਦੀ ਨਹੀਂ ਵੇਖਣਾ ਚਾਹੁੰਦੇ, ਉਨ੍ਹਾਂ ਦਾ ਮਨ ਉਨ੍ਹਾਂ ਦੇ ਪਿਆਰ ਵਿਚ, ਲਹੂ ਦੇ ਅਥਰੂ ਰੋਂਦਾ ਹੈ । ਉਨ੍ਹਾਂ ਦੀ ਚਰਣੀ ਲਗਣ ਨੂੰ ਚਿਤ ਕਰਦਾ ਹੈ, ਪਰ ਜਦ ਬਜ਼ੁਰਗ ਆਪਣੀ ਹੀ ਹਕੀ ਜਾਂਦੇ ਹਨ ਤੇ ਬੇਕਾਬੂ ਘੋੜੇ ਵਾਂਗ ਦੁਲੱਤੀਆਂ ਝਾੜਦੇ ਹਨ, ਤਾਂ ਉਹ ਉਨ੍ਹਾਂ ਤੋਂ ਉਪਰਾਮ ਹੋ ਜਾਂਦੇ ਹਨ ।
ਪਰ ਧੰਨ ਹਨ ਉਹ ਭਾਗਾਂ ਵਾਲੇ ਪੁੱਤਰ ਤੇ ਨੂੰਹਾਂ ਜਿਨ੍ਹਾਂ ਦਾ ਪੱਕਾ ਪ੍ਰਣ ਹੈ ਕਿ, ਅਸੀਂ ਵੱਡਿਆਂ ਦੀਆਂ ਨੇਕੀਆਂ ਦਾ ਉਪਕਾਰ ਨਹੀਂ ਭੁੱਲਾਂਗੇ । ਅਸੀਂ ਆਪਣੇ ਮਨ ਦੇ ਵਿਚਾਰ ਤੇ ਕਰਮ 'ਵੱਡਿਆਂ ਦੀ ਮਰਜ਼ੀ ਵਾਂਗ ਹੀ ਬਣਾ ਲਵਾਂਗੇ, ਤਦ ਉਹ ਗੱਲ ਨਹੀਂ ਰਹੇਗੀ ਕਿ 'ਉਮਰ ਦੀ ਨਾਬਰਾਬਰੀ' ਵਿਰੋਧ ਪੈਦਾ ਕਰਦੀ ਹੈ ਤੇ ਇਸ ਤਰ੍ਹਾਂ ਦੇ ਵਿਚਾਰਸ਼ੀਲ ਪੁੱਤਰਾਂ ਤੇ ਨੂੰਹਾਂ ਨੇ ਘਰ ਨੂੰ ਸਵਰਗ ਬਣਾ ਲਿਆ ਹੈ ।
ਉਹ ਮਾਤਾ-ਪਿਤਾ ਵੀ ਧੰਨ ਹਨ ਜਿਹੜੇ ਕਹਿੰਦੇ ਹਨ, ਕਿ "ਜਿਹੜੀ ਜਾਇਦਾਦ ਅਸੀਂ ਸਾਰੀ ਉਮਰ ਤਿਆਰ ਕੀਤੀ ਹੈ, ਜੋ ਧਨ ਅਸੀਂ ਜੋੜਿਆ ਹੈ, ਉਸ ਦੀ ਕੀਮਤ ਨਾਲੋਂ ਵਧੇਰੇ ਕੀਮਤੀ ਸਾਡੀ ਸੰਤਾਨ ਦੀ ਖੁਸ਼ੀ ਹੈ, ਜੋ ਉਸ ਤੋਂ ਹੋਰ ਸਾਰੀਆਂ ਚੀਜ਼ਾਂ ਵਾਰੀਆਂ ਜਾ ਸਕਦੀਆਂ ਹਨ।" ਅਜਿਹੇ ਮਾਂ-ਪਿਉ ਆਪਣੀਆਂ ਸੰਤਾਨਾਂ ਦੀ ਖੁਸ਼ੀ ਦਾ ਸਦਾ ਧਿਆਨ ਰਖਦੇ ਹਨ ਤੇ ਉਨ੍ਹਾਂ ਦੀ ਖੁਸ਼ੀ ਨੂੰ ਸਮਝਦੇ ਹੋਏ, ਨਾ ਉਨ੍ਹਾਂ ਨੂੰ ਘੜੀ-ਮੁੜੀ ਟੋਕਦੇ ਹਨ ਤੇ ਕੋਸਦੇ ਹਨ, ਨਾ ਉਨ੍ਹਾਂ ਦੀ ਆਜ਼ਾਦੀ ਵਿਚ ਰੋੜਾ ਅਟਕਾਂਦੇ ਹਨ । ਮਾਂ ਪਿਉ ਦਾ ਪ੍ਰਗਟ ਕੀਤਾ ਹੋਇਆ ਅਜਿਹਾ ਭਾਵ ਤੇ ਸਨਮਾਨ ਹਜ਼ਾਰਾਂ ਗੁਣਾਂ ਹੋ ਕੇ ਉਨ੍ਹਾਂ ਨੂੰ ਮਾਣ ਬਖਸ਼ਦਾ ਹੈ । ਮਾਂ ਪਿਉ ਧਨ ਤੋਂ ਬਿਨਾਂ (ਗਰੀਬ)