Back ArrowLogo
Info
Profile

ਵੀ ਹੁੰਦੇ ਹਨ, ਪਰ ‘ਦਿਲੀ ਪ੍ਰੇਮ ਤੇ ਮਿੱਠੀਆਂ ਗੱਲਾਂ ਦਾ ਧਨ' ਤਾਂ ਕਿਧਰੇ ਨਹੀਂ ਗਿਆ ।

5. ਕਦੀ ਮੁੰਡਾ ਸੁਭਾਅ ਤੋਂ ਹੀ ਕੌੜਾ, ਅਹੰਕਾਰੀ, ਸਾਰਿਆਂ ਨੂੰ ਘ੍ਰਿਣਾ ਕਰਨ ਵਾਲਾ ਹੁੰਦਾ ਹੈ । ਉਸ ਨੂੰ ਕੋਈ ਗੱਲ ਪਸੰਦ ਹੀ ਨਹੀਂ ਆਉਂਦੀ । ਕਦੀ ਮੁੰਡਾ ਤਾਂ ਚੰਗਾ ਹੁੰਦਾ ਹੈ ਤੇ ਸਾਰਿਆਂ ਵਡਿਆਂ ਵਾਸਤੇ ਆਪਣੇ ਆਪ ਨੂੰ ਨਿਛਾਵਰ ਕਰਦਾ ਹੋਇਆ, ਮਾਂ ਪਿਉ ਭੈਣਾ ਭਰਾਵਾਂ ਨੂੰ ਖੁਸ਼ ਰਖਦਾ ਹੈ, ਪਰ ਪਤਨੀ ਬੜੀ ਬਦਦਿਮਾਗ ਤੇ ਭੈੜੇ ਸੁਭਾਅ ਦੀ ਮਿਲ ਜਾਂਦੀ ਹੈ ਜਿਹੜੀ ਸੱਸ ਸਹੁਰੇ ਆਦਿ ਕਿਸੇ ਦੇ ਨਾਲ ਚੰਗਾ ਵਿਹਾਰ ਨਹੀਂ ਕਰਦੀ । ਉਹ ਪਤੀ ਦਾ, ਆਪਣੇ ਮਾਂ ਪਿਉ ਭੈਣ ਭਰਾ ਵਲੋਂ, ਦਿਲ ਮੈਲਾ ਕਰਦੀ ਰਹਿੰਦੀ ਹੈ ਤੇ ਪਤੀ ਨੂੰ ਵੀ ਆਪਣਾ ਪਿਛਲਗ ਬਣਾ ਲੈਂਦੀ ਹੈ । ਤਦ ਉਹ ਦੋਨੋਂ ਮਿਲ ਕੇ ਵੱਡਿਆਂ ਬਜੁਰਗਾਂ ਨੂੰ ਘਰ ਰਹਿਣ ਜੋਗਾ ਨਹੀਂ ਛੱਡਦੇ।

ਗ਼ਰੀਬ ਘਰਾਣਿਆਂ ਵਿਚ ਜੰਮੇ ਨੌਜਵਾਨ ਸਰਕਾਰੀ ਜਾਂ ਕਿਸੇ ਵੱਡੀ ਫ਼ਰਮ, ਕਾਰਖਾਨੇ ਦੀ ਸਰਵਿਸ ਚੰਗੀ ਥਾਂ ਪ੍ਰਾਪਤ ਕਰ ਲੈਂਦੇ ਹਨ, ਬਹੁਤਾ ਰੁਪਿਆ ਕਮਾਣ ਵਾਲੇ ਬਣ ਜਾਂਦੇ ਹਨ ਤਾਂ ਆਪਣੇ ਗਰੀਬ ਮਾਂ ਪਿਉ, ਭਰਾ ਭੈਣਾਂ ਤੇ ਰਿਸ਼ਤੇਦਾਰਾਂ ਨਾਲ ਨਿਰਾਦਰੀ ਦਾ ਸਲੂਕ ਕਰਦੇ ਹਨ। ਕਿਹਾ ਵੀ ਹੈ-"ਰੱਬ ਗੰਜੇ ਨੂੰ ਨਹੁੰ ਨਾ ਦੇਵੇ", ਅਜਿਹਾ ਵੀ ਕਿਹਾ ਹੈ ਕਿ "ਕੁੱਤੇ ਨੂੰ ਘਿਉ ਨਹੀਂ ਪਚਦਾ" । ਉਹ ਆਪਣੇ ਸਕੇ ਰਿਸ਼ਤੇਦਾਰਾਂ ਕੋਲ ਬੈਠਣ ਤੇ ਉਨ੍ਹਾਂ ਦੀ ਔਲਾਦ ਕਹਾਣ ਵਿਚ ਵੀ ਸ਼ਰਮ ਮਹਿਸੂਸ ਕਰਦਾ ਹੈ

 । ਇਕ ਨੌਜਵਾਨ ਅਫ਼ਸਰ ਦੀ ਗੱਲ ਤਾਂ ਸੱਠ ਸਾਲ ਪੁਰਾਣੀ ਵੀ ਮੈਨੂੰ ਕੱਲ ਦੀ ਹੀ ਲਗਦੀ ਹੈ । ਪਿਤਾ ਪੇਂਡੂ, ਪੇਂਡੂਆਂ ਵਾਲਾ ਵੇਸ । ਲੜਕਾ ਲਾਹੌਰ ਵਿਚ ਚੰਗੀ ਸਰਵਿਸ ਕਰਦਾ ਸੀ । ਪਿਤਾ ਉਹਨੂੰ ਮਿਲਣ ਗਿਆ। ਤੇ ਪੁੱਤਰ ਨੂੰ ਦੇਣ ਲਈ ਬਹੁਤ ਕੁਝ ਸਾਮਾਨ ਨਾਲ ਲੈ ਕੇ ਗਿਆ । ਕਮਰੇ ਅੰਦਰ ਬੈਠ ਉਸ ਦੇ ਇਕ ਨੌਜਵਾਨ ਫ਼ੈਸ਼ਨੇਬਲ ਮਿੱਤਰ ਨੇ ਉਹਨੂੰ ਘਰ ਆਂਦਿਆ ਪਹਿਲਾਂ ਦੇਖਿਆ। ਪੁੱਛਿਆ-"ਦੇਖ, ਉਹ ਕੌਣ ਸਾਹਮਣੇ ਇਧਰੇ ਆ ਰਿਹਾ ਹੈ ?" ਮੁੰਡੇ ਨੂੰ ਅਜਿਹੇ ਸਾਦਾ ਕੱਪੜਿਆਂ ਵਿਚ ਬਜ਼ੁਰਗ ਆਦਮੀ ਨੂੰ 'ਪਿਤਾ ਕਹਿੰਦਿਆਂ ਸ਼ਰਮ ਆਂਦੀ ਸੀ । ਸੋ ਕਿਹਾ-"ਸਾਡੇ ਪਿੰਡ ਦਾ ਇਕ ਬੁੱਢਾ ਹੈ । ਪਿਤਾ ਨੇ ਇਹ ਸੁਣ ਲਿਆ। ਉਸਦੇ ਪਰੇਮ ਨੂੰ ਠੇਸ ਲੱਗੀ । ਉਹ ਪੁੱਤਰ ਦੇ ਉਸ ਮਿੱਤਰ ਨੂੰ ਕਹਿਣ ਲੱਗਾ-"ਮੈਂ ਇਸ ਦੀ ਮਾਂ ਦਾ ਯਾਰ ਹਾਂ। ਇਹ ਸਾਡੇ ਪਾਪ ਦੀ ਸੰਤਾਨ ਹੈ।” ਇੰਨਾ ਕਹਿ ਕੇ ਉਹ ਪੁੱਠੇ ਪੈਰੀਂ ਵਾਪਸ ਪਰਤ ਗਿਆ।

233 / 239
Previous
Next