

ਪਰ ਆਮ ਇਸ ਤਰ੍ਹਾਂ ਨਹੀਂ ਹੁੰਦਾ। ਇਸ ਸੀਮਾ ਤੀਕ ਬੇਇੱਜ਼ਤ ਵਿਹਾਰ ਕੋਈ ਨਹੀਂ ਕਰਦਾ । ਪਰ ਨੌਜਵਾਨ ਪੁੱਤਰਾਂ ਤੇ ਨੂੰਹਾਂ ਦੇ ਅਤੇ ਮਾਂ ਪਿਉ ਦੇ ਵਿਚਕਾਰ ਦੀ ਇਹ ਖਾਈ ਵਧਦੀ ਹੀ ਜਾ ਰਹੀ ਹੈ । ਇਹ ਹਾਲੀਂ ਤਾਂ ਭਰਦੀ ਨਹੀਂ ਜਾਪਦੀ । ਤਾਂ ਵੀ ਅਜੇ ਤਾਂ ਸ਼ਰਾਫ਼ਤ ਦਾ ਉੱਕਾ ਖਾਤਮਾ ਨਹੀਂ ਹੋਇਆ। ਪਰ ਸਾਰਿਆਂ ਨੂੰ ਖਬਰਦਾਰ ਤੇ ਸਾਵਧਾਨ ਰਹਿਣਾ ਤੇ ਸੁਖ ਸ਼ਾਂਤੀ, ਆਦਰ-ਮਾਣ ਦੇ ਲੈਣ ਦੇਣ ਦਾ ਰਾਜ', ਪਰਿਵਾਰ ਵਿਚ ਸਥਾਪਤ ਕਰਨ ਲਈ ਸਦਾ ਜਤਨ ਕਰਦੇ ਰਹਿਣਾ ਚਾਹੀਦਾ ਹੈ ।
ਪਾਠਕੋ ! ਤੁਸੀਂ ਉਪਰ ਲਿਖੀਆਂ ਵੱਖੋ ਵੱਖ ਹਾਲਤਾਂ ਵਿਚ ਕਿਹੋ ਜਿਹਾ ਵਿਹਾਰ ਕਰਨਾ ਹੈ, ਜਿਸ ਨਾਲ ਪਰਿਵਾਰ ਵਿਚ ਸਦਾ ਸ਼ਾਂਤੀ ਦੀ ਬਰਖਾ ਹੋਵੇ, ਤੁਹਾਡਾ ਜਸ ਹੋਵੇ, ਇਸ ਪਰ ਧਿਆਨ ਦੇਣਾ ਚਾਹੀਦਾ ਹੈ ।
--------------------
ਕਿਤੇ ਕਿਤੇ ਸੱਸ ਤੇ ਨੂੰਹ ਦਾ ਝੇੜਾ
(ਰਖ ਪਤ, ਰਖਾਂ ਪਤ)
(1)
ਬੜੇ ਮਜ਼ੇ ਦੀ ਗੱਲ ਹੈ ਕਿ ਮਾਂ ਆਪਣੇ ਨੌਜਵਾਨ ਪੁੱਤਰ ਲਈ ਆਦਰਸ਼, 'ਜੀਵਨ-ਸਾਥਣ-ਪਤਨੀ' ਦੀ ਖੋਜ ਵਿਚ ਬਹੁਤ ਸਾਰੀਆਂ ਕੁੜੀਆਂ ਨੂੰ ਆਪਣੀ ਕਸਵਟੀ 'ਤੇ ਕਸ ਕੇ ਫੇਲ ਕਰ ਦੇਂਦੀ ਹੈ ਤੇ ਅਖੀਰ ਵਿਚ ਇਕ ਨੂੰ ਆਪਣਾ ਮਾਣ ਦਿੰਦੀ ਹੈ ਤੇ ਵਿਸ਼ਵਾਸ ਕਰਦੀ ਹੈ ਕਿ 'ਇਹ ਕੰਨਿਆ ਉਸਦੀ ਘਰ ਦੀ ਸ਼ੋਭਾ, ਉਸਦੇ ਪੁੱਤਰ ਦੀ ਸੁਭਾਗਵੰਤੀ ਧਰਮ-ਪਤਨੀ, ਉਸਦੇ ਕੁਲ (ਸਹੁਰੇ ਘਰ) ਦੇ ਅਨੇਕਾਂ ਰਿਸ਼ੇਤਦਾਰਾਂ ਦੀ ਪਿਆਰੀ ਬਣੇਗੀ ਤੇ ਇਸ ਤਰ੍ਹਾਂ ਇਸ ਚੋਣ ਦੀ ਇਹ (ਸੱਸ) ਸਾਰਿਆਂ ਤੋਂ ਪ੍ਰਸੰਸਾ ਪ੍ਰਾਪਤ ਕਰੇਗੀ ਕਿ "ਦੇਵੀ ! ਤੂੰ ਧੰਨ ਹੈਂ । ਲੱਖਾਂ ਵਿਚੋਂ ਇਕ ਅਮੁਲਾ ਰਤਨ ਛਾਂਟ ਕੇ ਲਿਆਈ ਹੈਂ...।"
ਸੱਸ ਸ਼ਗਨ ਪਾ ਕੇ ਖੁਸ਼ ਹੋ ਜਾਂਦੀ ਹੈ, ਬਹੁਤ ਖੁਸ਼ ਹੋ ਜਾਂਦੀ ਹੈ, ਕਿ