Back ArrowLogo
Info
Profile

ਗੱਲ ਪੱਕੀ ਹੋ ਗਈ । ਹੁਣ ਉਹ ਕੋਈ ਬਹਾਨਾ ਬਣਾ ਕੇ ਕੁੜੀ ਦੇ ਘਰ, ਗਲੀ ਵਿਚ, ਸਕੂਲ ਕਾਲਜ ਵਿਚ ਜਾ ਕੇ ਨੂੰਹ ਨੂੰ ਵੇਖ ਕੇ ਆਪਣੀਆਂ ਅੱਖਾਂ ਦੀ ਪਿਆਸ ਬੁਝਾਂਦੀ ਹੈ । ਕੁਝ ਦਿਨਾਂ ਬਾਅਦ ਨੂੰਹ ਨੂੰ ਵਿਆਹ ਕੇ ਘਰ ਲਿਆਂਦੀ ਹੈ। ਉਸਦੇ ਘਰ ਆਣ ’ਤੇ ਹੁਣ ਸੱਸ ਦਾ ਅਭਿਮਾਨ ਜਾਗ ਪੈਂਦਾ ਹੈ, ਨੂੰਹ ਨੂੰ ਆਪਣੇ ਅੰਗੂਠੇ ਥੱਲੇ ਰੱਖਣ ਦੀਆਂ ਤਰਕੀਬਾਂ ਉਸਦੇ ਦਿਮਾਗ ਨੂੰ ਘੇਰ ਲੈਂਦੀਆਂ ਹਨ । ਨੂੰਹ ਦਬਦੀ ਜਾਂਦੀ ਹੈ ਤਾਂ ਤੇ ਘਰ ਦਾ ਵਾਤਾਵਰਣ ਠੀਕ ਰਹਿੰਦਾ ਹੈ । ਕਦੀ ਸੱਸ ਦੀ ਅੰਨ੍ਹੀ ਹੁਕਮ ਚਲਾਈ ਦੀ ਉਸ-ਨਾਂਹ-ਨੁਕਰ ਕੀਤਾ, ਕੁਝ ਜਤਾਇਆ ਕਿ ਘਰ ਵਿਚ ਕੁਝ ਉਸ ਦਾ ਵੀ ਹੱਕ ਹੈ, ਤਾਂ ਮਹਾਂਭਾਰਤ ਦੀ ਨੀਂਹ ਪੈ ਗਈ ਤੇ ਪਿੰਡਾਂ ਦੀਆਂ ਇਹ 8 ਲਾਈਨਾਂ ਪੂਰੀਆਂ ਸਿਧ ਹੋਣ ਲੱਗੀਆਂ :

ਜਦੋਂ ਨੂੰਹ ਹੈ ਸੀ ਕੰਵਾਰੀ, ਸਸ ਉਹਦੀ,

ਗਲੀ ਗਲੀ ਮਾਰੇ ਟਕਰਾਂ ਦਰਸ਼ਨ ਦੀ ਪਿਆਸੀ।

ਜਦ ਲਿਆਈ ਵਿਆਹ ਕੇ, ਸਸ ਨੇ ਤੇਜ,

ਦਿਖਾਇਆ ਅੱਖਾਂ, ਪੁੱਛਦੀ ਜੋਤਿਸ਼ੀ ਕੋਲੋਂ ਰਾਸ਼ੀ।

ਨੂੰਹ ਦੀਆਂ ਅੱਖਾਂ ਸੜਨ ਅਤੇ ਪੁੱਤਰ ਦੀ ਛਾਤੀ,

ਕੁਲ ਦੀ ਲਾਜ ਖਰਾਬ ਕਰੇਗੀ ਨੂੰਹ ਖਾਸੀ ।

ਤਾਂ ਨੂੰਹ ਫੜਕੇ ਡਾਂਗ ਕਹੇਗੀ-

"ਕਰ ਲਿਆ ਰਾਜ ਬਥੇਰਾ" ਘਰ ਤੋਂ ਦੂਰ ਨਸਾਸੀ।

 

(2)

ਪਤੀ ਦੇਵ ! ਇਕ ਆਪਣੇ ਅਨੁਭਵ ਦਾ ਗੁਰਮੰਤਰ ਵੀ ਲਿਖ ਦਿਆਂ । ਤੂੰ ਮਾਂ ਨੂੰ ਕਹੋ "ਮਾਂ ਜੀ ! ਤੁਸੀਂ ਮੈਨੂੰ ਪਾਲ ਪੋਸ ਕੇ ਵੱਡਾ ਕਰਨ ਵਿਚ ਬੜੀ ਮਿਹਨਤ ਕੀਤੀ । ਹੁਣ ਮੈਂ ਇੰਨਾ ਵੱਡਾ ਹੋ ਗਿਆ ਹਾਂ, ਤੇ ਮੇਰੀਆਂ ਲੋੜਾਂ ਵੀ ਇੰਨੀਆਂ ਵੱਧ ਗਈਆਂ ਹਨ ਕਿ ਤੁਸੀਂ ਬੁੱਢੇ ਸਰੀਰ ਨਾਲ ਮੇਰੇ ਤੇ ਮੇਰੇ ਭੈਣ-ਭਰਾਵਾਂ ਪਰ ਇੰਨੀ ਮਿਹਨਤ ਨਹੀਂ ਕਰ ਸਕਦੇ ਤਾਂ ਰੱਬ ਨੇ ਤੁਹਾਡਾ ਬੋਝ ਹਲਕਾ ਕਰਨ ਲਈ ਇਕ ਜਵਾਨ ਨੂੰਹ ਭੇਜ ਦਿੱਤੀ । ਮਾਂ ਜੀ ! ਧੰਨਵਾਦ ਕਰੋ, ਇਸ ਨੂੰਹ ਦੇ ਮਾਂ ਪਿਉ ਦਾ' ਕਿ ਪਲੀ-ਪਲਾਈ ਪੜ੍ਹੀ ਲਿਖੀ ਸਿੱਖੀ ਸਿਖਾਈ ਕੁੜੀ ਤੁਹਾਨੂੰ ਭੇਂਟ ਕਰ ਦਿੱਤੀ

235 / 239
Previous
Next