

ਏ । ਉਨ੍ਹਾਂ ਨੇ ਸਾਡੇ ਪਿਉ ਦਾ ਕੁਝ ਦੇਣਾ ਸੀ ? ਪਰ ਜੋ 'ਇਹ' ਰੋਜ਼- ਰੋਜ਼ ਦੀ ਟੀਕਾ-ਟਿਪਣੀ ਤੇ ਬੁਰਾ ਭਲਾ ਸੁਣਦੀ ਸੁਣਦੀ ਮਰ ਗਈ, ਤਾਂ ਕੀ ਤੁਸੀਂ ਜਿਉਂਦੇ ਜੀ ਹੀ ਨਾ ਮਰ ਜਾਓਗੇ ? ਹਰ ਗੁਲਾਬ ਦੇ ਫੁੱਲ ਨਾਲ ਕੰਡਾ ਹੈ । ਤੁਹਾਡੀ ਨੂੰਹ ਹੋਰਾਂ ਨਾਲੋਂ ਬਹੁਤ ਚੰਗੀ ਹੈ..।”
ਪਤਨੀ ਨੂੰ ਕਹੋ "ਪਗਲੀ । ਮੇਰੀ ਮਾਂ ਦੇ ਪੈਰ ਧੋ ਧੋ ਕੇ ਪੀ, ਕਿ ਪਾਲ ਪੋਸ ਕੇ ਜਵਾਨ ਕਰਕੇ, ਆਪਣੀ ਰੋਟੀ ਆਪ ਕਮਾਣ ਵਾਲਾ ਬਣਾ ਕੇ ਤੇ ਤੈਨੂੰ ਖੁਵਾਣ ਪਿਆਣ, ਖੁਸ਼ੀ ਦੇਣ ਵਾਲਾ ਬਣਾ ਕੇ, ਆਪਣਾ ਪੁੱਤਰ ਤੈਨੂੰ ਭੇਟ ਕਰ ਦਿੱਤਾ ਕਿ ਤੂੰ ਸੁਹਾਗਵਤੀ ਕਹਾਵੇਂ । ਥੋੜ੍ਹੀ ਬੁੱਧ ਵਾਲੀਆਂ ਜਾਂ ਥੋੜ੍ਹ-ਦਿਲੀਆਂ ਮਾਵਾਂ ਸੱਸਾਂ ਤਾਂ ਬੋਲਦੀਆਂ ਹੀ ਰਹਿੰਦੀਆਂ ਨੇ । ਤੈਨੂੰ ਕੰਡਿਆਂ ਨਾਲ ਕੀ ? ਤੂੰ ਖੁਸ਼ੀ ਦੇ ਫੁੱਲ ਚੁਣ, ਇਸ ਵਿਆਹੁਤਾ ਜੀਵਨ ਦੇ ਵੱਡੇ ਬਾਗ਼ 'ਚੋਂ ।