Back ArrowLogo
Info
Profile

ਕਵੀਰਾਜ ਹਰਨਾਮ ਦਾਸ ਬੀ.ਏ. ਰਚਿਤ ਸਾਡੀਆਂ ਛਪੀਆਂ ਹੋਰ ਪੁਸਤਕਾਂ :

ਹਦੈਤ ਨਾਮਾ ਬੀਵੀ

ਇਸ ਪੁਸਤਕ ਵਿਚ ਉਨ੍ਹਾਂ ਸਾਰੀਆਂ ਗੱਲਾਂ ਨੂੰ ਵੇਰਵੇ ਸਹਿਤ ਲਿਖਿਆ ਗਿਆ ਹੈ ਜੋ ਇਕ ਸੱਚੇ ਅਰਥਾਂ ਵਿਚ ਪਤਨੀ ਨੂੰ ਪਤੀ ਦੇ ਦਿਲ ਦੀ ਰਾਣੀ ਅਤੇ ਚੰਗਾ ਜੀਵਨ ਸਾਥੀ ਬਣਾਉਂਦੀ ਹੈ । ਸੱਚ ਪੁੱਛੋ ਤਾਂ ਕੇਵਲ ਵਿਆਹ ਹੋ ਜਾਣ ਨਾਲ ਹੀ ਇਸਤਰੀ ਸੁਹਾਗਣ ਨਹੀਂ ਬਣ ਜਾਂਦੀ । ਕਿਸੇ ਨੇ ਇਹ ਪੁੱਛਿਆ ਐ ਕਿ ਸੁਹਾਗਣ ਕੌਣ ਹੈ ? ਇਸ ਦਾ ਉੱਤਰ ਮਿਲਿਆ 'ਸੋਈ ਸੁਹਾਗਣ ਕਹਿਲਾਏ ਜੋ ਪੀਆ ਮਨ ਭਾਏਂ' ਭਾਵ ਜੋ ਇਸਤਰੀ "ਹਦੈਤ ਨਾਮਾ ਬੀਵੀ" ਵਿਚ ਲਿਖੇ 26 ਨਿਯਮ ਜਾਣਦੀ ਹੋਵੇ । ਦੂਸਰਾ ਜੋ ਉਪਰੋਕਤ ਪੁਸਤਕ ਵਿਚ ਦਰਜ ਸੱਸ-ਸਹੁਰੇ, ਜੇਠ, ਨਨਾਣ ਤੋਂ ਆਦਰ ਪ੍ਰਾਪਤ ਕਰਨ ਦੇ ਪੰਦਰਾਂ ਗੁਣ ਜਾਣਦੀ ਹੋਵੇ ।

ਸਾਰੀਆਂ ਇਸਤਰੀਆਂ ਇਹਨਾ ਗੱਲਾ ਵਿਚ ਨਿਪੁੰਨ ਨਹੀਂ ਹੁੰਦੀਆਂ । ਇਹੀ ਕਾਰਣ ਹੈ ਕਿ ਘਰ ਵਿਚ ਸਦਾ ਕਲੇਸ ਰਹਿੰਦਾ ਹੈ । ਸਾਰੀਆਂ ਇਸਤਰੀਆਂ ਨੂੰ ਇਹ ਪੁਸਤਕ ਪੜ੍ਹਨੀ ਚਾਹੀਦੀ ਹੈ ਤਾਂ ਕਿ ਤੁਹਾਡਾ, ਤੁਹਾਡੇ ਘਰ ਵਿਚ ਸੁਖ ਸ਼ਾਂਤੀ ਤੇ ਮਾਣ ਇੱਜ਼ਤ  ਬਣੇ।

238 / 239
Previous
Next