ਤਿਆਰ ਰਹਿੰਦਾ ਹੈ । ਇਸ ਨੂੰ ਨੇਕੀ ਦੇ ਕੰਮ 'ਤੇ ਲਾ ਦਿਓ ਤਾਂ ਕਮਾਲ ਕਰ ਦੇਵੇ, ਦੌਲਤ ਕਮਾਉਣ ਦੇ ਉਹ ਯੋਗ, ਹਾਸੇ ਮਖੌਲ ਵਿਚ ਸਭ ਤੋਂ ਪਹਿਲੇ, ਉਸ ਦੇ 32 ਦੰਦ ਵੇਖ ਲਓ, ਖੇਡਣ ਟੱਪਣ ਵਿਚ ਲੰਗੋਟਾ ਬੰਨ੍ਹ ਕੇ ਉਹ ਤਿਆਰ, ਖਾਣ ਪੀਣ ਵਿਚ 'ਹੋਰ ਲਿਆਓ, ਹੋਰ ਲਿਆਉ ਵਾਲਾ ਮਾਮਲਾ । ਪੜ੍ਹਾਈ, ਲਿਖਾਈ ਵਿਚ ਭਾਵੇਂ ਵੀਹ ਘੰਟੇ ਕੰਮ ਕਰਨਾ ਪਵੇ, ਉਹ ਸਭ ਕੁਝ ਕਰ ਸਕਦਾ ਹੈ। ਵੈਰੀ ਉਸ ਪਾਸੋਂ ਭੈ ਖਾਂਦੇ ਹਨ । ਵੀਰਜ ਦੀ ਸਾਂਭ ਰੱਖਣ ਵਾਲੇ ਦੀ ਕਿੱਥੋਂ ਕੁ ਤਕ ਉਪਮਾ ਕੀਤੀ ਜਾਏ ? ਬ੍ਰਹਮਚਰਯ ਖੁਸ਼ ਨਸੀਬੀ ਦੀ ਪਾਉੜੀ ਦਾ ਪਹਿਲਾ ਡੰਡਾ ਹੈ ।
ਜਵਾਨੀ ਕਿਸ ਨੂੰ ਕਹਿੰਦੇ ਹਨ?
ਜਵਾਨੀ ਅਸਲ ਵਿਚ ਕਿਸੇ ਖਾਸ ਉਮਰ ਦਾ ਨਾਮ ਨਹੀਂ ਹੈ । ਅਠਾਰਾਂ ਅਤੇ ਚਾਲੀ ਵਰ੍ਹਿਆਂ ਦੇ ਅੰਦਰ ਅੰਦਰ ਦੀ ਉਮਰ ਦਾ ਨਾਮ ਜੇ ਜਵਾਨੀ ਹੁੰਦੀ ਤਾਂ ਤੁਸੀਂ ਅਠਾਰਾਂ ਵਰ੍ਹਿਆਂ ਦੇ ਬੁੱਢੇ ਅਤੇ ਸੱਠਾਂ ਵਰ੍ਹਿਆਂ ਦੇ ਜਵਾਨ ਨਾ ਵੇਖਦੇ। ਅਸਲ ਵਿਚ ਜਵਾਨੀ ਸਿਹਤ ਅਤੇ ਸ਼ਕਤੀ ਦਾ ਨਾਮ ਹੈ। ਮਨੀ ਜਾਂ ਵੀਰਜ ਦਾ ਨਾਮ ਹੈ, ਜਿਸ ਮਨੁੱਖ ਦੇ ਅੰਦਰ ਇਹ ਜਿੰਨੀ ਬਹੁਤੀ ਹੋਵੇਗੀ, ਉਸ ਵਿਚ ਓਨੀ ਹੀ ਬਹੁਤੀ ਜਵਾਨੀ ਠਾਠਾਂ ਮਾਰ ਰਹੀ ਹੋਵੇਗੀ !
ਇਸ ਲਈ ਮੇਰੇ ਨੌਜਵਾਨ ਮਿੱਤਰੋ ! ਵੀਰਜ ਦੀ ਸੰਭਾਲ ਕਰੋ ਅਤੇ ਜਵਾਨੀ ਨੂੰ ਸੱਚੇ ਅਰਥਾਂ ਵਿਚ ਜਵਾਨੀ ਬਣਾ ਕੇ ਸੁਖੀ ਬਣੋ । ਚੌਦਾਂ ਅਤੇ ਬਾਈਆਂ ਵਰ੍ਹਿਆਂ ਦੀ ਉਮਰ ਦਾ 9 ਵਰ੍ਹਿਆਂ ਦਾ ਵਿਚਕਾਰਲਾ ਹਿੱਸਾ ਬੜਾ ਕੋਮਲ ਤੇ ਤਿਲਕਨਾ ਹੁੰਦਾ ਹੈ, ਇਸ ਨੂੰ ਅੰਗਰੇਜ਼ੀ ਵਿਚ ਖ਼ਤਰੇ ਵਾਲਾ (Critical age) ਕਹਿੰਦੇ ਹਨ। ਇਸ ਉਮਰ ਵਿਚ ਜਿਹੜਾ ਸੁਧਰ ਗਿਆ ਸੋ ਸੁਧਰ ਗਿਆ ਜਿਹੜਾ ਵਿਗੜ ਗਿਆ ਸੋ ਵਿਗੜ ਗਿਆ।
ਗੱਲ ਇਹ ਹੈ ਕਿ ਚੌਦਾਂ ਕੁ ਵਰ੍ਹਿਆਂ ਦੀ ਉਮਰ ਵਿਚ ਵੀਰਜ ਪੈਦਾ ਹੋਣ ਲੱਗ ਪੈਂਦਾ ਹੈ । ਉਂਞ ਤਾਂ ਵੀਰਜ ਜ਼ਿੰਦਗੀ ਦੇ ਪਹਿਲੇ ਦਿਨ ਤੋਂ ਹੀ ਸਰੀਰ ਵਿਚ ਮੌਜੂਦ ਹੁੰਦਾ ਹੈ ਪਰ ਇਉਂ ਰਹਿੰਦਾ ਹੈ ਜੀਕਰ ਤਿਲਾਂ ਵਿਚ ਤੇਲ । ਆਮ ਤੌਰ 'ਤੇ ਚੌਦਾਂ ਕੁ ਵਰ੍ਹਿਆਂ ਦੀ ਉਮਰ ਤੋਂ ਵੀਰਜ ਵੱਖਰੀ ਹਸਤੀ ਰਖਣ ਲੱਗ ਪੈਂਦਾ ਹੈ, ਜਾਣੀ ਤਿਲਾਂ ਵਿਚੋਂ ਤੇਲ ਨਿਖਰਨਾ ਸ਼ੁਰੂ ਹੋ ਜਾਂਦਾ ਹੈ । ਚੌਦਾਂ ਵਰ੍ਹਿਆਂ ਤੋਂ ਅਠਾਰਾਂ ਵਰ੍ਹਿਆਂ ਦੀ ਉਮਰ ਤੀਕਰ ਵੀਰਜ ਕੱਚਾ ਹੁੰਦਾ ਹੈ । ਜੇ ਇਸ ਸਮੇਂ ਵਿਚ ਵੀਰਜ ਗਵਾ ਦਿੱਤਾ ਜਾਏ ਤਾਂ ਜੀਕਰ ਨੀਂਹ ਦੇ ਹਿਲ ਜਾਣ ਨਾਲ ਮਕਾਨ ਡਿੱਗ ਪੈਂਦਾ ਹੈ ਇਸੇ ਤਰ੍ਹਾਂ