ਮਨੁੱਖ ਦੀ ਜਿੰਦਗੀ ਬੜੇ ਖਤਰੇ ਵਿਚ ਪੈ ਜਾਂਦੀ ਹੈ । ਵੀਰਜ ਜ਼ਿੰਦਗੀ ਹੈ, ਵੀਰਜ ਦੇ ਖਰਚ ਹੋ ਜਾਣ ਨਾਲ ਜ਼ਿੰਦਗੀ ਖਰਚ ਹੋ ਜਾਂਦੀ ਹੈ, ਵੀਰਜ ਖੁਟਣ ਨਾਲ ਜ਼ਿੰਦਗੀ ਖੁਟ ਜਾਂਦੀ ਹੈ ।
ਮੈਂ ਕਿਹਾ ਹੈ ਕਿ ਚੌਦਾਂ ਵਰ੍ਹਿਆਂ ਦੀ ਉਮਰ ਵਿਚ ਵੀਰਜ ਕੱਚਾ ਹੁੰਦਾ ਹੈ, ਜੀਕਰ ਕਿਸੇ ਦਰਖਤ ਦੀ ਕੱਚੀ ਟਹਿਣੀ ਨੂੰ ਮਰੋੜ ਦਿਓ ਤਾਂ ਉਹ ਕੁਮਲਾ ਜਾਂਦੀ ਹੈ । ਬਹੁਤ ਛੋਟੀ ਅਵੱਸਥਾ ਵਿਚ ਹੀ ਬੱਚੇ ਨੂੰ ਸਕੂਲ ਵਿਚ ਭੇਜਣ ਨਾਲ ਉਸ ਦੀ ਸਿਹਤ ਤਰੱਕੀ ਨਾ ਕਰੇਗੀ, ਜਾਂ ਜੀਕਰ ਚੀਨੀ ਲੋਕ ਨਿੱਕੇ ਹੁੰਦਿਆਂ ਹੀ ਲੜਕੀਆਂ ਦੇ ਪੈਰਾਂ ਵਿਚ ਲੋਹੇ ਦੀਆਂ ਜੁੱਤੀਆਂ ਇਸ ਲਈ ਪਾ ਦੇਂਦੇ ਹਨ ਕਿ ਪੈਰ ਵੱਡੇ ਨਾ ਹੋ ਜਾਣ ਅਤੇ ਵੱਡੇ ਹੋ ਕੇ ਬਦਸੂਰਤ ਨਾ ਹੋ ਜਾਣ । ਸ਼ਾਹ ਦੌਲਾ ਦੇ ਚੂਹੇ, ਜਿਨ੍ਹਾਂ ਨੂੰ ਪੰਜਾਬ ਦੇ ਲੋਕ ਜਾਣਦੇ ਹਨ, ਉਹ ਕੀ ਹੁੰਦੇ ਹਨ ? ਨਿੱਕਿਆਂ ਬੱਚਿਆਂ ਦੇ ਸਿਰ ਉਤੇ ਚਮੜੇ ਦੀਆਂ ਤੰਗ ਟੋਪੀਆਂ ਚੜਾ ਦਿੱਤੀਆਂ ਜਾਂਦੀਆਂ ਹਨ, ਉਸਦਾ ਸਿਰ ਵਧਦਾ ਨਹੀਂ ਅਤੇ ਸਿਰ ਤੇ ਦਿਮਾਗ ਨਿੱਕਾ ਨਿੱਕਾ ਰਹਿ ਜਾਂਦਾ ਹੈ । ਗੱਲ ਕੀ, ਕੱਚੀ ਹਾਲਤ ਵਿਚ ਜਿਸ ਚੀਜ਼ ਜਾਂ ਜਿਸ ਜਿੰਦਾ ਬੰਦੇ 'ਤੇ ਬੋਝ ਪਾਇਆ ਜਾਏਗਾ ਉਸ ਦੀ ਤਰੱਕੀ ਕਰਨ ਦੀ ਸ਼ਕਤੀ ਜਾਂਦੀ ਰਹੇਗੀ । ਸੋ ਲੋੜ ਇਸ ਗੱਲ ਦੀ ਹੈ ਕਿ ਘਟੋ-ਘੱਟ ਇੱਕੀ-ਬਾਈ ਸਾਲ ਦੀ ਉਮਰ ਤਕ ਵੀਰਜ ਨੂੰ ਪੱਕਣ ਦਿੱਤਾ ਜਾਵੇ ਉਪਰੰਤ ਆਨੰਦ ਕਾਰਜ ਹੋ ਜਾਣ ਮਗਰੋਂ ਵੀਰਜ ਦੇ ਖਰਚ ਅੰਦਰ ਸੰਜਮ ਤੇ ਮਰਿਆਦਾ ਪਾਸੋਂ ਕੰਮ ਲਿਆ ਜਾਵੇ ।
ਜਿਹੜੇ ਨੌਜਵਾਨ 14 ਤੇ 22 ਵਰ੍ਹਿਆਂ ਦੇ ਅੰਦਰ-ਅੰਦਰ ਆਪਣੀ ਜ਼ਿੰਦਗੀ ਦਾ ਜੌਹਰ ਗੁਆ ਦੇਂਦੇ ਹਨ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਘਾਟਾ ਫੇਰ ਔਖਾ ਹੀ ਪੂਰਾ ਹੁੰਦਾ ਹੈ। ਇਸ ਘਾਟੇ ਦੇ ਪੂਰਾ ਨਾ ਹੋਣ ਦਾ ਇਕ ਕਾਰਨ ਹੋਰ ਵੀ ਹੈ । ਇਸ ਅਭਾਗੇ ਸਮੇਂ ਵਿਚ ਬਹੁਤ ਮੁੰਡੇ ਹੱਥ ਨਾਲ ਹੀ ਵੀਰਜ ਨੂੰ ਗਵਾਉਂਦੇ ਹਨ, ਜਦੋਂ ਨਸਾਂ 'ਤੋਂ ਕੱਚੀ ਹਾਲਤ ਵਿਚ ਜ਼ੋਰ ਪੈਂਦਾ ਹੈ ਤਾਂ ਉਹ ਕਮਜ਼ੋਰ ਹੋ ਜਾਂਦੀਆਂ ਹਨ। ਜਿਸ ਦਾ ਫਲ ਇਹ ਹੁੰਦਾ ਹੈ ਕਿ ਜ਼ਰਾ ਜਿੰਨੀ ਕੱਪੜੇ ਆਦਿ ਦੀ ਰਗੜ ਨਾਲ ਮਸਤੀ ਆ ਜਾਂਦੀ ਹੈ ਅਤੇ ਕਮਜ਼ੋਰ ਨਸਾਂ ਅਤੇ ਦੂਜੇ ਅੰਗ ਜਿਨ੍ਹਾਂ ਵਿਚ ਕਿ Prostate Gland ਅਤੇ Penis Erectors ਦੋ ਪ੍ਰਕਾਰ ਦੀਆਂ ਗਿਲਟੀਆਂ ਖਾਸ ਤੌਰ 'ਤੇ ਗਿਣੀਆਂ ਜਾਂਦੀਆਂ ਹਨ, ਵੀਰਜ ਨੂੰ ਛੇਤੀ ਖਾਰਜ ਕਰ ਦੇਂਦੀਆਂ ਹਨ । ਸੁਪਨੇ ਵਿਚ ਵੀ ਅਜਿਹੀ ਸ਼ੈਤਾਨੀ ਆ ਜਾਂਦੀ ਹੈ ਜਿਸ ਨਾਲ