Back ArrowLogo
Info
Profile

ਸੁੱਤਿਆਂ ਸੁੱਤਿਆਂ ਹੀ ਵੀਰਜ ਨਿਕਲ ਜਾਂਦਾ ਹੈ । ਇਸ ਨੂੰ ਸੁਪਨ-ਦੋਸ਼ ਕਹਿੰਦੇ ਹਨ । ਜਦੋਂ ਰਾਤ ਨੂੰ ਸੁਪਨ-ਦੋਸ਼ ਬਹੁਤਾ ਹੋਣ ਲੱਗ ਪਿਆ ਅਤੇ ਦਿਨੇ ਮੁੰਡੇ ਨੇ ਆਪ ਗਵਾਉਣਾ ਸ਼ੁਰੂ ਕਰ ਦਿੱਤਾ ਤਾਂ ਨਸਾਂ ਤੇ ਪੱਠਿਆਂ ਦੀ ਹਾਲਤ ਅਜੇਹੀ ਕਮਜ਼ੋਰ ਹੋ ਜਾਂਦੀ ਹੈ ਕਿ ਫੇਰ ਇਨ੍ਹਾਂ ਵਿਚ ਵੀਰਜ ਨੂੰ ਰੋਕੀ ਰਖਣ ਦੀ ਸ਼ਕਤੀ ਨਹੀਂ ਰਹਿੰਦੀ। ਇਸ ਨਾ-ਤਾਕਤੀ ਦੇ ਕਾਰਨ ਪਿਸ਼ਾਬ ਕਰਨ ਵੇਲੇ ਭੀ ਵੀਰਜ਼ ਨਾਲ ਆਉਣ ਲੱਗ ਜਾਂਦਾ ਹੈ, ਇਸ ਮਰਜ ਨੂੰ 'ਜਰੀਆਨ' ਜਾਂ 'ਧਾਂਤ ਜਾਣਾ' ਕਹਿੰਦੇ ਹਨ। ਇਹ ਨਾਮਰਦੀ ਦਾ ਆਰੰਭ ਹੈ । ਭੋਗ ਵਿਚ ਵੀਰਜ ਛੇਤੀ ਨਿਕਲ ਜਾਂਦਾ ਹੈ ਤੇ ਕਰੜਾਈ ਪੂਰੀ ਨਹੀਂ ਆਉਂਦੀ । ਇਸਤ੍ਰੀ ਅਤੇ ਪੁਰਸ਼ ਦੋਹਾਂ ਨੂੰ ਸੰਗ ਕਰਨ ਵਿਚ ਉਹ ਸੁਆਦ ਨਹੀਂ ਆਉਂਦਾ ਜਿਹੜਾ ਤੰਦਰੁਸਤ ਜੋੜੇ ਨੂੰ ਆਉਂਦਾ ਹੈ । ਇਸ ਤਰ੍ਹਾਂ ਦੋਵੇਂ ਹੀ ਸੱਚੇ ਸੁਖ ਤੋਂ ਸੱਖਣੇ ਰਹਿੰਦੇ ਹਨ । ਮਰਜ਼ ਵੱਧ ਜਾਣ 'ਤੇ ਭੋਗ ਹੀ ਨਹੀਂ ਹੋ ਸਕਦਾ । ਪਹਿਲਾਂ ਤਾਂ ਕੇਵਲ ਕਬਜ਼ ਹੋਣ 'ਤੇ ਅਤੇ ਜ਼ੋਰ ਲਾਉਣ 'ਤੇ ਚਿੱਟੀ ਧਾਂਤ ਡਿੱਗਦੀ ਹੈ, ਪਰ ਪਿੱਛੋਂ ਮਾਮੂਲੀ ਪਾਖਾਨੇ ਅਤੇ ਹਰ ਵਾਰੀ ਪਿਸ਼ਾਬ ਨਾਲ ਆਉਂਦੀ ਹੈ, ਰੋਗ ਵੱਧ ਜਾਣ 'ਤੇ ਇਹ ਰਤੂਬਤ ਹੋਰ ਭੀ ਪਤਲੀ ਹੋ ਜਾਂਦੀ ਹੈ ਅਤੇ ਪਤਾ ਹੀ ਨਹੀਂ ਲੱਗਦਾ ਕਿ ਪਿਸ਼ਾਬ ਨਾਲ ਵਗ ਰਹੀ ਹੈ, ਫਿਰ ਮੈਂ ਕਮਜ਼ੋਰ ਕਿਉਂ ਹੁੰਦਾ ਜਾਂਦਾ ਹਾਂ ? ਪਰ ਉਸ ਨੂੰ ਪਤਾ ਨਹੀਂ ਕਿ ਧਾਂਤ ਲਗਾਤਾਰ ਜਾਰੀ ਹੈ । ਸਿਆਣੇ ਤਜਰਬਾਕਾਰ ਵੈਦ ਕੀਮਯਾਈ ਤਰੀਕਿਆਂ ਨਾਲ ਪਿਸ਼ਾਬ ਦਾ ਇਮਤਿਹਾਨ ਕਰਕੇ ਜਾਂ ਉਂਝ ਵੀ ਹਾਲ-ਹਵਾਲ ਤੋਂ ਪਤਾ ਕਰ ਲੈਂਦੇ ਹਨ ਕਿ ਪਿਸ਼ਾਬ ਵਿਚ ਮਨੀ ਪਤਲੀ ਹੋ ਕੇ ਵਗ ਤਾਂ ਨਹੀਂ ਰਹੀ ?

ਪੰਜਾਬ ਵਿਚ ਇਕ ਕਹਾਵਤ ਪ੍ਰਸਿੱਧ ਹੈ ਕਿ ਕਿਸੇ ਨੇ ਤਿੰਨ ਆਦਮੀਆਂ ਨੂੰ ਪ੍ਰਸ਼ਾਦ ਛਕਣ ਲਈ ਨਿਓਤਾ ਦਿੱਤਾ । ਜਦੋਂ ਪ੍ਰਸ਼ਾਦ ਛਕਣ ਦਾ ਵੇਲਾ ਆਇਆ ਤਾਂ ਤਿੰਨਾਂ ਦੀ ਥਾਂ ਤੇਰਾਂ ਆ ਨਿਕਲੇ । ਪ੍ਰਸ਼ਾਦ ਛਕਾਉਣ ਵਾਲਾ ਹੈਰਾਨ ਹੋ ਗਿਆ ਕਿ ਦਾਲ ਤਾਂ ਤਿੰਨਾਂ ਲਈ ਪਕਾਈ ਹੈ, ਤੇਰਾਂ ਨੂੰ ਕੀਕਰ ਖੁਆਵਾਂਗਾ । ਵਹੁਟੀ ਕੋਲ ਜਾ ਕੇ ਉਸ ਨੇ ਸਾਰਾ ਹਾਲ ਸੁਣਾਇਆ। ਵਹੁਟੀ ਨੇ ਕਿਹਾ, ਕੋਈ ਵੱਡੀ ਗੱਲ ਨਹੀਂ, ਮੈਂ ਸਾਰਾ ਪ੍ਰਬੰਧ ਕਰ ਦੇਂਦੀ ਹਾਂ । ਮਨੁੱਖ ਨੇ ਪੁੱਛਿਆ, ਕੀਕਰ ? ਉੱਤਰ ਦਿੱਤਾ 'ਤੀਨ ਬੁਲਾਏ ਤੇਰਾਂ ਆਏ, ਦੇ ਦਾਲ ਮੇਂ ਪਾਣੀ।" "ਪਹਿਲਾਂ ਸੰਘਣੀ ਬਣਾਈ ਸੀ ਹੁਣ ਪਾਣੀ ਰਲਾ ਕੇ ਪਤਲੀ ਕਰ ਦੇਂਦੀ ਹਾਂ, ਸਾਰਿਆਂ ਨੂੰ ਪੂਰੀ ਆ

29 / 239
Previous
Next