ਜਾਏਗੀ ।” ਇਹੋ ਹਾਲਤ ਵੀਰਜ ਦੀ ਹੈ, ਜਦੋਂ ਮੰਗ ਬਹੁਤ ਹੋ ਜਾਏ ਤਾਂ ਵੀਰਜ ਭੀ ਪਤਲਾ ਹੋ ਜਾਂਦਾ ਹੈ । ਪਰਮਾਤਮਾ ਨੇ ਮਨੁੱਖ ਦੀ ਮਸ਼ੀਨ ਅਜੇਹੀ ਬਣਾਈ ਹੈ ਕਿ ਕੁਦਰਤੀ ਤਰੀਕੇ ਨਾਲ ਹੌਲੀ-ਹੌਲੀ ਸਾਰੀਆਂ ਧਾਂਤਾਂ ਬਣਦੀਆਂ ਚਲੀਆਂ ਜਾਣ। ਵੀਰਜ ਭੀ ਠੀਕ ਤਰ੍ਹਾਂ ਗਾੜ੍ਹਾ ਬਣਦਾ ਜਾਏ, ਪਰ ਜਦੋਂ ਵੀਰਜ ਬਹੁਤਾ ਖ਼ਰਚ ਹੋਣ ਲੱਗ ਪਵੇ ਤਾਂ ਵੀਰਜ ਦੀ ਥੋੜ੍ਹ ਨੂੰ ਪੂਰਾ ਕਰਨ ਲਈ ਖਾਧਾ ਪੀਤਾ ਠੀਕ-ਠੀਕ ਸਮੇਂ ਲਈ ਹਰ ਧਾਤੂ ਵਿਚੋਂ ਨਹੀਂ ਲੰਘਦਾ । ਜੀਕਰ ਪਾਣੀ ਦੀ ਪੱਧਰੀ ਨਾਲੀ ਭਰ ਕੇ ਮਠੀ- ਮਠੀ ਚਲਦੀ ਹੈ, ਪਰ ਢਲਵਾਨ ਵਾਲੀ ਨਾਲੀ ਬੜੀ ਤਿੱਖੀ ਵਗਦੀ ਹੈ । ਇਸੇ ਤਰ੍ਹਾਂ ਬਦਚਲਨ ਮਨੁੱਖ ਦਾ ਖਾਧਾ ਪੀਤਾ ਵੀਰਜ ਵੱਲ ਦੌੜਦਾ ਹੈ । ਹੁਣ ਖੁਰਾਕ ਦੇ ਤਾਕਤ ਦੇਣ ਵਾਲੇ ਹਿੱਸੇ ਨੂੰ ਸਾਰੀਆਂ ਧਾਂਤਾਂ ਵਿਚੋਂ ਠੀਕ ਤਰ੍ਹਾਂ ਸ਼ੁੱਧ ਹੋ ਕੇ ਵਧਣ ਦਾ ਸਮਾਂ ਨਹੀਂ ਮਿਲਦਾ । ਇਸ ਲਈ ਛੇਤੀ ਵਿਚ ਤਿਆਰ ਹੋਇਆ ਵੀਰਜ ਜ਼ਰੂਰ ਹੀ ਪਤਲਾ ਅਤੇ ਕਮਜ਼ੋਰ ਹੁੰਦਾ ਹੈ । ਸੰਤਾਨ ਉਤਪੰਨ ਕਰਨ ਵਾਲੇ ਕਿਰਮ ਜਿਹੜੇ ਕਿ ਵੀਰਜ ਦੀ ਜਾਨ ਹਨ ਅਤੇ ਜਿਨ੍ਹਾਂ ਦਵਾਰਾ ਗਰਭ ਠਹਿਰਦਾ ਹੈ, ਉਨ੍ਹਾਂ ਦੀ ਚੰਗੀ ਤਰ੍ਹਾਂ ਪਾਲਣਾ ਨਾ ਹੋਣ ਦੇ ਕਾਰਨ ਮਰ ਜਾਂਦੇ ਹਨ ਜਾਂ ਬਹੁਤ ਹੀ ਕਮਜ਼ੋਰ ਹਾਲਤ ਵਿਚ ਰਹਿੰਦੇ ਹਨ । ਜਦੋਂ ਵੀਰਜ ਵਿਚ ਸੰਤਾਨ ਭੀ ਪੈਦਾ ਕਰਨ ਦੀ ਸ਼ਕਤੀ ਨਾ ਰਹੀ, ਤਾਂ ਜਿਸ ਮਤਲਬ ਲਈ ਪਰਮਾਤਮਾ ਨੇ ਵੀਰਜ ਪੈਦਾ ਕੀਤਾ ਸੀ ਉਹ ਮਤਲਬ ਵਿਅਰਥ ਅਤੇ ਜ਼ਿੰਦਗੀ ਭੀ ਬੇਸਵਾਦ । ਸਗੋਂ ਅਜੇਹਾ ਮਨੁੱਖ ਆਪਣੇ 'ਤੇ ਭੀ ਇਕ ਮੁਸੀਬਤ ਲਿਆਉਂਦਾ ਹੈ ਅਤੇ ਉਸ ਦੀ ਆਪਣੀ ਜ਼ਿੰਦਗੀ ਭੀ ਦੁਖੀ ਹੋ ਜਾਂਦੀ ਹੈ । ਇਸਤ੍ਰੀ ਦੂਜੇ ਮਨੁੱਖ ਦਾ ਮੂੰਹ ਵੇਖਣ ਲਈ ਮਜਬੂਰ ਹੋ ਜਾਂਦੀ ਹੈ । ਖਾਸ ਕਰਕੇ ਜਦੋਂ ਉਹ ਔਲਾਦ ਦੀ ਚਾਹਵਾਨ ਹੁੰਦੀ ਹੈ ਅਤੇ ਆਪਣੇ ਪਤੀ ਤੋਂ ਇਹ ਮੁਰਾਦ ਪੂਰੀ ਨਹੀਂ ਹੁੰਦੀ ਤਾਂ ਕਿਸੇ ਦੂਜੇ ਮਨੁਖ ਦੀ ਮਦਦ ਨਾਲ ਔਲਾਦ ਪੈਦਾ ਕਰਨ ਦਾ ਰਾਹ ਕੱਢਦੀ ਹੈ । ਐਸਾ ਨੌਜਵਾਨ ਮਾਂ ਬਾਪ ਨੂੰ ਬੁਰਾ ਭਲਾ ਕਹਿੰਦਾ ਹੈ ਕਿ ਉਹਦੇ ਇਨਕਾਰ ਕਰਨ 'ਤੇ ਵੀ ਉਹਨਾਂ ਨੇ ਉਸ ਦੀ ਸ਼ਾਦੀ ਕਰ ਦਿੱਤੀ। ਪਰ ਅਸਲ ਵਿਚ ਉਸ ਨੇ ਭੀ ਉਸ ਵੇਲੇ ਬਹਾਨੇ ਬਣਾਏ ਸਨ । ਜੇਕਰ ਅਸਲ ਕਾਰਨ ਦੱਸ ਦੇਂਦਾ ਤਾਂ ਮਾਪੇ ਭੀ ਹਠ ਨਾ ਕਰਦੇ, ਸਗੋਂ ਇਲਾਜ ਕਰਾਂਦੇ।
----------------------
1 ਨਿਕੇ-ਨਿਕੇ ਕੀੜੇ ਅਥਵਾ ਜੀਵ । ਇਨ੍ਹਾਂ ਦਾ ਚਿਤ੍ਰ ਮਰਦ ਦੀ ਇੰਦ੍ਰੀ ਦੇ ਬਿਆਨ-ਅੰਦਰ ਵੇਖੋ ।