Back ArrowLogo
Info
Profile

ਬਹੁਤੇ ਭੋਗ ਜਾਂ ਹੱਥ ਨਾਲ ਵੀ ਵੀਰਜ ਗਵਾਉਣ ਨਾਲ ਸਾਰੀਆਂ ਧਾਂਤਾਂ ਕਮਜ਼ੋਰ ਹੋ ਜਾਂਦੀਆਂ ਹਨ। ਖਾਸ ਕਰਕੇ ਲਹੂ ਤਾਂ ਬਹੁਤਾ ਹੀ ਪਤਲਾ ਹੋ ਜਾਂਦਾ ਹੈ । ਜੀਕਰ ਖੂਹ ਦਾ ਪਾਣੀ ਕਿਆਰੀਆਂ ਵਿਚ ਫਿਰ ਫਿਰ ਕੇ ਹਰ ਕਿਆਰੀ ਨੂੰ ਤਾਕਤ ਦੇਂਦਾ ਹੈ ਇਸੇ ਤਰ੍ਹਾਂ ਖੂਨ ਸਾਰੇ ਸਰੀਰ ਵਿਚ ਫਿਰ ਕੇ ਅੱਖ, ਕੰਨ, ਨੱਕ, ਦਿਲ, ਦਿਮਾਗ਼, ਜਿਗਰ, ਤਿਲੀ, ਮਿਹਦੇ ਅਤੇ ਮਸਾਨੇ ਆਦਿ ਨੂੰ ਤਾਕਤ ਦੇਂਦਾ ਹੈ, ਜਿਸ ਨਾਲ ਉਹ ਆਪਣਾ ਕੰਮ ਚੰਗੀ ਤਰ੍ਹਾਂ ਕਰਦੇ ਹਨ । ਪਰ ਜਦੋਂ ਖੂਨ ਦੀ ਕਮੀ ਅਤੇ ਕਮਜ਼ੋਰੀ ਕਰਕੇ ਇਹਨਾਂ ਨੂੰ ਤਰਾਵਤ ਨਹੀਂ ਪੁੱਜਦੀ ਤਾਂ ਇਹਨਾਂ ਵਿਚ ਕੰਮ ਕਰਨ ਦੀ ਤਾਕਤ ਭੀ ਨਹੀਂ ਰਹਿੰਦੀ ।

ਸੋ ਮੇਰੇ ਨੌਜਵਾਨ ਮਿੱਤਰੋ ! ਸ਼ਹਿਦ ਮਿੱਠਾ ਹੈ, ਮੱਖੀ ਸਮਝਦੀ ਹੈ ਕਿ ਮੈਂ ਬੜੇ ਮਜ਼ੇ ਵਿਚ ਹਾਂ ਕਿ ਸ਼ਹਿਦ ਦੇ ਭਰੇ ਹੋਏ ਕਟੋਰੇ ਉਤੇ ਬੈਠੀ ਹਾਂ ਅਤੇ ਸ਼ਹਿਦ ਖਾਂਦੀ ਹਾਂ, ਪਰੰਤੂ ਜਦੋਂ ਉਸਦੇ ਖੰਭ ਅਤੇ ਪੈਰ ਸ਼ਹਿਦ ਨਾਲ ਲਿਬੜ ਜਾਂਦੇ ਹਨ ਤਾਂ ਉਹ ਜਿੰਨਾ ਉਡਣ ਦੀ ਕੋਸ਼ਿਸ਼ ਕਰਦੀ ਹੈ ਉਨਾ ਹੀ ਸ਼ਹਿਦ ਉਸ ਨੂੰ ਫਸਾਉਂਦਾ ਹੈ, ਉਸ ਵੇਲੇ ਮੱਖੀ ਨੂੰ ਸ਼ਹਿਦ ਦੇ ਪਰਦੇ ਪਿੱਛੇ ਮੌਤ ਦਾ ਭਿਆਨਕ ਰੂਪ ਸਾਫ਼ ਸਾਫ਼ ਦਿਖਾਈ ਦੇਣ ਲੱਗ ਜਾਂਦਾ ਹੈ ਅਤੇ ਸ਼ਹਿਦ ਦੇ ਸਵਾਦ ਦਾ ਪਤਾ ਓਦੋਂ ਲੱਗਦਾ ਹੈ ਜਦੋਂ ਉਹ ਆਪਣੇ ਜੀਵਨ ਤੋਂ ਹੀ ਹੱਥ ਧੋ ਬੈਠਦੀ ਹੈ ਜਾਂ ਜੀਕਰ ਕਮਾਨ ਵਿਚੋਂ ਨਿਕਲਿਆ ਹੋਇਆ ਤੀਰ ਫੇਰ ਮੁੜ ਕੇ ਕਮਾਨ ਵਿਚ ਨਹੀਂ ਆ ਸਕਦਾ, ਉਸੇ ਤਰ੍ਹਾਂ ਉਜਾੜੀ ਹੋਈ ਜਵਾਨੀ ਲੱਖ ਯਤਨ ਕਰਨ 'ਤੇ ਵੀ ਪਹਿਲੀ ਸੁੰਦਰਤਾ ਦੇ ਨਾਲ ਵਾਪਸ ਨਹੀਂ ਆਉਂਦੀ । ਬੇਸ਼ੱਕ ਦਵਾਈਆਂ ਨਾਲ ਤੁਹਾਡੇ ਵਿਚ ਤਾਕਤ ਆ ਜਾਵੇਗੀ ਪਰ ਉਹ ਗੱਲ ਨਾ ਹੋਵੇਗੀ, ਗੰਢ ਤੁਪ ਫਿਰ ਭੀ ਗੰਢ ਤੁਪ ਹੀ ਹੈ । ਇਸ ਵਿਚ ਸ਼ੱਕ ਨਹੀਂ ਕਿ ਜਿਹੜਾ ਮਨੁਖ ਬਲਾ ਵਿਚ ਫਸ ਗਿਆ, ਉਸ ਦਾ ਬਿਨਾਂ ਗੰਢ ਤੁਪ ਦੇ ਹੋਰ ਬਣ ਕੀ ਸਕਦਾ ਹੈ ? ਡੁਬਦੇ ਨੂੰ ਤਿਨਕੇ ਦਾ ਸਹਾਰਾ, ਬਲਾ ਵਿਚ ਫਸਿਆਂ ਦਾ ਗੰਢ ਤੁਪ ਨਾਲ ਕੰਮ ਨਿਕਲ ਜਾਏ ਤਾਂ ਵੀ ਬੜੀ ਭਾਰੀ ਗੱਲ ਹੈ । ਪਰ ਇਹ ਭੀ ਤਾਂ ਇਕ ਗੱਲ ਹੈ ਕਿ ਠੀਕ ਗੰਢ ਲਾਉਣ ਵਾਲਾ ਹਕੀਮ ਵੈਦ ਭੀ ਤਾਂ ਕਿਸਮਤ ਨਾਲ ਹੀ ਮਿਲਦਾ ਹੈ । ਅੱਜ ਕੱਲ ਤਾਂ ਇਹ ਹਾਲਤ ਹੋ ਰਹੀ ਹੈ ਕਿ ਜਿਨ੍ਹਾਂ ਦਾ ਕੋਈ ਦਵਾਈਖਾਨਾ ਨਹੀਂ, ਜਿਨ੍ਹਾਂ ਦੇ ਕੋਲ ਕੋਈ ਕੰਮ ਦੀ ਦਵਾਈ ਜਾਂ ਰੋਗ ਪਛਾਣਨ ਦੀ ਅਕਲ ਨਹੀਂ, ਜਿਨ੍ਹਾਂ ਨੇ ਕਦੇ ਕਿਸੇ ਰੋਗੀ ਦਾ ਢੰਗ ਨਾਲ

31 / 239
Previous
Next