ਇਲਾਜ ਨਹੀਂ ਕੀਤਾ, ਜਿਨ੍ਹਾਂ ਨੇ ਕਿਸੇ ਕਾਮਲ ਗੁਰੂ ਦੇ ਚਰਣਾਂ ਦੀ ਧੂੜ ਤੀਕਰ ਨਹੀਂ ਲਈ, ਉਹ ਭੀ ਇਸ਼ਤਿਹਾਰ ਦੇ ਦੇਂਦੇ ਹਨ ਕਿ "ਇਕ ਸੰਨਿਆਸੀ ਮਹਾਤਮਾ ਸਾਡੇ ਉਪਰ ਮਿਹਰਬਾਨ ਹੋ ਗਏ, ਉਨ੍ਹਾਂ ਨਾਲ ਅਸਾਂ ਤਿੱਬਤ ਦੀਆਂ ਚੋਟੀਆਂ ਉਤੇ ਜਾ ਕੇ ਬਰਫ਼ਬਾਰੀ ਦੀਆਂ ਤਕਲੀਫਾਂ ਸਹਾਰ ਕੇ ਵੀਹ ਹਜ਼ਾਰ ਫੁਟ ਦੀ ਉਚਾਈ ਤੋਂ ਬਰਫ਼ ਦਿਆਂ ਤੋਦਿਆਂ 'ਚੋਂ ਬੂਟੀਆਂ ਕੱਢੀਆਂ ਹਨ। ਉਹ ਬੂਟੀਆਂ ਅਜੇਹੀਆਂ ਹਨ ਕਿ ਇਕੋ ਦਿਨ ਵਿਚ ਰੱਬ ਦੀ ਕੁਦਰਤ ਦਾ ਤਮਾਸ਼ਾ ਵਿਖਾ ਦੇਂਦੀਆਂ ਹਨ ।” ਪਰ ਹੁੰਦਾ ਕੀ ਹੈ, ਜਿਹੜੇ ਲੋਕ ਅਜੇਹੇ ਇਸ਼ਤਿਹਾਰਬਾਜ਼ਾਂ ਤੋਂ ਦਵਾਈਆਂ ਖਰੀਦਦੇ ਹਨ ਤੇ ਸਮਝਦੇ ਹਨ ਕਿ ਉਸ ਨਾਲ ਸਾਡੀ ਸਾਲਾਂ ਦੀ ਵਿਗੜੀ ਹੋਈ ਮਰਜ਼ ਨੂੰ ਸਦਾ ਲਈ ਫ਼ਾਇਦਾ ਹੋ ਜਾਵੇਗਾ, ਇਹੋ ਜਹੀਆਂ ਦਵਾਈਆਂ ਦਾ ਫਲ ਉਹਨਾਂ ਨੂੰ ਇਹ ਭੁਗਤਣਾ ਪੈਂਦਾ ਹੈ ਕਿ ਰੋਗ ਵਧਦਾ ਜਾਂਦਾ ਹੈ । ਫੇਰ ਉਹ ਇਸ਼ਤਿਹਾਰਬਾਜ਼ਾਂ ਦੀਆਂ ਸੈਂਕੜੇ ਹਜ਼ਾਰਾਂ ਰੁਪਿਆਂ ਦੀਆਂ ਮਹਿੰਗੀਆਂ ਦਵਾਈਆਂ ਮੰਗਾਣ ਲਗਦੇ ਹਨ । ਫਿਰ ਭੀ ਕੁਝ ਨਹੀਂ ਹੁੰਦਾ ਤਾਂ ਕਿਤੇ ਜਾ ਕੇ ਉਹਨਾਂ ਨੂੰ ਇਸ਼ਤਿਹਾਰੀ ਦਵਾਫਰੋਸ਼ਾਂ ਦੇ ਪੰਜੇ 'ਚੋਂ ਨਿਕਲ ਕੇ, ਕਿਸੇ ਸਿਆਣੇ ਹਕੀਮ ਤੋਂ ਢੰਗ ਸਿਰ ਲੱਗ ਕੇ ਇਲਾਜ ਕਰਵਾਉਣ ਦੀ ਅਕਲ ਆਉਂਦੀ ਹੈ ।
ਨੌਜਵਾਨੋ ! ਸੰਭਲ ਜਾਓ !! ਅਜੇ ਤੀਕਰ ਇਸ ਐਬ ਤੋਂ ਬਚੇ ਹੋਏ ਹੋ ਤਾਂ ਸ਼ੁਕਰ ਹੈ, ਜੇ ਭੁੱਲ ਕਰ ਬੈਠੇ ਹੋ ਤਾਂ ਬਾਜ਼ ਆ ਜਾਓ ਨਹੀਂ ਤਾਂ ਤੁਹਾਡਾ ਵੀ ਉਹ ਹਾਲ ਹੋਵੇਗਾ । ਸੰਭਲ ਜਾਓ ! ਸੰਭਲ ਜਾਓ !! ਨਹੀਂ ਤਾਂ ਨਾ ਇਹ ਜ਼ਿੰਦਗੀ ਸੌਰੇਗੀ ਅਤੇ ਨਾ ਅਗਲੀ ਸੌਰੇਗੀ।
ਹੁਣ ਪ੍ਰਸ਼ਨ ਉਠੇਗਾ ਕਿ ਜਿਹੜੇ ਇਸ ਐਬ ਤੋਂ ਬਚੇ ਹੋਏ ਹਨ ਉਹ ਤਾਂ ਇਸ ਐਬ ਤੋਂ ਅਗੋਂ ਲਈ ਸੁਚੇਤ ਹੋ ਜਾਣਗੇ ਪਰ ਜਿਹੜੇ ਇਸ ਬਲਾ ਵਿਚ ਫਸ ਗਏ ਹਨ ਉਹ ਕੀ ਕਰਨ ? ਲਓ ਉਹਨਾਂ ਲਈ ਭੀ ਦੱਸਦਾ ਹਾਂ ।
ਦਸ ਉਪਦੇਸ਼-
(1) ਕੋਈ ਭੀ ਬਿਮਾਰੀ ਹੋਵੇ ਉਦੋਂ ਤੀਕਰ ਨਹੀਂ ਹਟਦੀ ਜਦੋਂ ਤੀਕਰ ਕਿ ਉਸ ਦੀ ਵਜ੍ਹਾ ਅਤੇ ਜੜ ਨੂੰ ਨਾ ਹਟਾਇਆ ਜਾਵੇ । ਬਸ ਵੀਰਜ ਨੂੰ ਗਵਾਉਣ ਵਿਚ ਜਿੰਨਾ ਵੀ ਆਪ ਦਾ ਦੋਸ਼ ਹੈ ਉਸ ਨੂੰ ਦੂਰ ਕਰੋ ।