(2) ਵਿਚਾਰ ਸ਼ੁੱਧ ਰੱਖੋ । ਏਥੇ ਮੈਂ ਇਕ ਤਜਰਬੇ ਦੀ ਗੱਲ ਸੁਣਾਂਦਾ ਹਾਂ ਕਈ ਨੌਜਵਾਨ ਮੈਨੂੰ ਆ ਕੇ ਦੱਸਦੇ ਹਨ ਕਿ ਅਸੀਂ ਤਾਂ ਦਿਲ ਨੂੰ ਬਥੇਰਾ ਸਮਝਾਉਂਦੇ ਹਾਂ ਪਰ ਜਦੋਂ ਕੋਈ ਸਮਾਂ ਵੀਰਜ ਨੂੰ ਗੁਆਣ ਦਾ ਆ ਬਣਦਾ ਹੈ ਤਾਂ ਮਤ ਮਾਰੀ ਜਾਂਦੀ ਹੈ:-
"ਵਾਰ ਵਾਰ ਤਜਵੀਜ਼ ਲੜਾਂਦੇ ਹਾਂ ਪਰ ਕੁਝ ਨਹੀਂ ਬਣਦਾ ।"
ਗੱਲ ਇਹ ਹੈ ਕਿ ਜੀਕਰ ਵੀਰਜ ਦੇ ਨਾਸ ਹੋ ਜਾਣ ਨਾਲ ਦੂਜੇ ਅੰਗ ਕਮਜ਼ੋਰ ਹੋ ਜਾਂਦੇ ਹਨ ਉਸੇ ਤਰ੍ਹਾਂ ਦ੍ਰਿੜਤਾ, ਬੀਰਤਾ ਤੇ ਗੰਭੀਰਤਾ ਆਦਿ ਮਾਨਸਿਕ ਤੇ ਆਤਮਿਕ ਸ਼ਕਤੀਆਂ ਵੀ ਬਹੁਤ ਘਟਦੀਆਂ ਜਾਂਦੀਆਂ ਹਨ। ਤੇ ਸਾਰੇ ਦੇ ਸਾਰੇ ਮਨਸੂਬੇ ਧਰੇ ਧਰਾਏ ਹੀ ਰਹਿ ਜਾਂਦੇ ਹਨ । ਵੱਡੀ ਕੰਬਖਤੀ ਤਾਂ ਇਹ ਕਿ ਧਾਂਤੂ ਮੰਦੀ ਪੈ ਜਾਣ ਦੇ ਕਾਰਨ ਮਰਦ ਦਿਲ ਦੀ ਪੂਰੀ ਤਸੱਲੀ ਦਾ ਵਿਸ਼ੇ-ਭੋਗ ਨਹੀਂ ਕਰ ਸਕਦਾ । ਹੱਥ-ਰਸੀ ਦਾ ਇਸਤ੍ਰੀ ਨਾਲ ਭੋਗ ਕਰਨ ਦੇ ਬਰਾਬਰ ਸਵਾਦ ਪ੍ਰਾਪਤ ਨਹੀਂ ਹੁੰਦਾ ਪ੍ਰੰਤੂ ਹਿਰਸ ਇਸ ਕਦਰ ਵੱਧ ਜਾਂਦੀ ਹੈ ਕਿ ਘੜੀ ਮੁੜੀ ਮਨੀ ਨੂੰ ਅਵਾਂਈਂ ਡੋਲਦੇ ਫਿਰਨ ਨਾਲ ਵੀ ਮਨ ਦੀ ਤ੍ਰਿਪਤੀ ਨਹੀਂ ਹੁੰਦੀ ਅਤੇ ਅੰਤ ਨਾ-ਮਰਦੀ ਦੀ ਇਸ ਭੈੜੀ ਇਲਤ ਵਿਚ ਫਸ ਜਾਂਦੇ ਹਨ। ਨ ਰਹੇ ਬਾਂਸ, ਨ ਵੱਜੇ ਬਾਂਸਰੀ ।
ਫਿਰ ਭੀ ਉਸ ਹਾਲਤ ਵਿਚ ਕੋਈ ਚਾਹੇ, ਤਾਂ ਜ਼ਿੰਦਗੀ ਦਾ ਸਵਾਲ ਸਮਝ ਕੇ ਜ਼ਰੂਰ ਹੀ ਭੈੜੀਆਂ ਵਾਦੀਆਂ ਛੱਡ ਸਕਦਾ ਹੈ । ਮੈਂ ਸੈਂਕੜੇ ਨੌਜਵਾਨਾਂ ਦੀ ਵਾਦੀ ਹਟਾ ਦਿੱਤੀ। ਮੈਂ ਦੱਸਾਂ, ਭੁੱਲ ਕਿੱਥੇ ਹੋ ਜਾਂਦੀ ਹੈ ? ਨੌਜਵਾਨ ਕਹਿੰਦਾ ਹੈ ਕਿ ਕਿਸੇ ਨੂੰ ਮਨ ਵਿਚ ਧਾਰ ਕੇ ਜ਼ਰਾ ਸਵਾਦ ਲੈ ਲਵਾਂ, ਜ਼ਰਾ ਵਹੁਟੀ ਦੇ ਸਰੀਰ ਤੇ ਪਿਆਰ ਦਾ ਹੱਥ ਫੇਰ ਕੇ ਦਿਲ ਪਰਚਾ ਲਵਾਂ, ਜ਼ਰਾ ਚੰਗੀ ਸ਼ਕਲ ਦੇਖ ਕੇ ਅੱਖਾਂ ਗਰਮਾ ਲਵਾਂ। ਇਕ ਦੋ ਪਿਆਰ ਭਰੀਆਂ ਜੱਫੀਆਂ ਪਾ ਕੇ ਕਲੇਜੇ ਠੰਡ ਪਾ ਲਵਾਂ । ਇਸ ਨਾਲੋਂ ਵੱਧ ਕੁਝ ਨਹੀਂ ਕਰਾਂਗਾ ।" ਬਸ ਇਹੋ ਖਿਆਲ ਸਾਰੀਆਂ ਖਰਾਬੀਆਂ ਦੀ ਜੜ ਹੈ, ਕਿਉਂਕਿ ਜ਼ਰਾ ਉਸਨੇ ਉਪਰੋਕਤ ਗੱਲਾਂ ਵਿਚੋਂ ਇਕ ਕੀਤੀ ਅਤੇ ਝਟ ਸ਼ਹਿਵਤ (ਕਾਮ ਵਾਸ਼ਨਾ) ਏਨੀ ਤੇਜ਼ ਹੋ ਜਾਂਦੀ ਹੈ ਕਿ ਫੇਰ ਰੋਕਿਆਂ ਨਹੀਂ ਰੁਕਦੀ । ਲੋਕੋ ਡਰੋ ਇਸ 'ਜ਼ਰਾ' ਤੋਂ, ਇਸ 'ਜ਼ਰਾ' ਨੇ ਹੀ ਲੱਖਾਂ ਨੌਜਵਾਨਾਂ ਦੀ ਜਵਾਨੀ ਮਿੱਟੀ ਵਿਚ ਮਿਲਾ ਦਿੱਤੀ ਹੈ।
(ਅ) ਕਈਆਂ ਨੌਜਵਾਨਾਂ ਨੇ ਸਾਨੂੰ ਦੱਸਿਆ ਕਿ "ਕੁਝ ਚਿਰ ਵੀਰਜ