

ਸਿਵਾਏ ਬੀਮਾਰੀ ਦੀ ਹਾਲਤ ਦੇ ਉਹ ਹਰ ਸਮੇਂ ਤਿਆਰ ਬਰ ਤਿਆਰ ਰਹਿੰਦਾ ਹੈ । ਇਸਤ੍ਰੀ ਦੀ ਹਾਲਤ ਵਿਚ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ । ਗੱਲ ਕੀ, ਚੌਥੀ (ਸਵਾਦਾਂ ਪੱਟੀ) ਕਿਸਮ ਦੀ ਇਸਤ੍ਰੀ ਲਈ ਵੀ ਜਦੋਂ ਕਿ ਉਹ ਪੂਰੀ ਤਰ੍ਹਾਂ ਰਜ਼ਾਮੰਦ ਹੋਵੇ ਅਤੇ ਮਰਦ ਦਾ ਸ਼ੌਕ ਰਖਦੀ ਹੋਵੇ, ਉਸ ਨੂੰ ਵੀ ਇਸ ਕੰਮ ਲਈ ਤਿਆਰ ਕਰਨ ਲਈ ਬਹੁਤ ਨਹੀਂ ਤਾਂ ਕੁਝ ਮਿੰਟ ਚਾਹੀਦੇ ਹਨ ।
ਮਰਦ ਲਈ ਜ਼ਰੂਰੀ ਹੈ ਕਿ ਇਸਤ੍ਰੀ ਦੇ ਇਸ ਕੁਦਰਤੀ ਗੁਣ ਨੂੰ ਅੱਖੋਂ ਉਹਲੇ ਨਾ ਕਰੇ ਅਤੇ ਅੱਗੇ ਭੋਗ ਦੇ ਮਜ਼ਮੂਨ ਵਿਚ ਲਿਖੇ ਅਨੁਸਾਰ ਉਸਨੂੰ ਭੋਗ ਲਈ ਤਿਆਰ ਕਰੋ, ਨਹੀਂ ਤਾਂ ਛੇਤੀ ਕਰਨ ਨਾਲ ਹੇਠ ਲਿਖੇ ਨੁਕਸਾਨਾਂ ਦੀ ਸੂਰਤ ਵਿਚ ਉਸਦਾ ਫਲ ਭੋਗਨਾ ਪਵੇਗਾ ।
(ੳ) ਮਰਦ ਦੀ ਪੂਰੀ ਤਿਆਰੀ ਅਤੇ ਇਸਤ੍ਰੀ ਦੀ ਨਾ-ਤਿਆਰੀ ਦੀ ਸੂਰਤ ਵਿਚ ਮਰਦ ਤਾਂ ਆਪਣਾ ਕੰਮ ਭੁਗਤਾ ਚੁੱਕਦਾ ਹੈ, ਪਰੰਤੂ ਇਸਤ੍ਰੀ ਨੇ ਭੋਗ ਦੇ ਪੈਂਡੇ ਵਿਚ ਅੱਧੀ ਵਾਟ ਵੀ ਨਹੀਂ ਟੱਪੀ ਹੁੰਦੀ, ਸੋ ਉਸ ਦੀ ਤਸੱਲੀ ਨਹੀਂ ਹੁੰਦੀ, ਜਿਹੜਾ ਕਿ ਮਰਦ ਲਈ ਸ਼ਰਮਿੰਦਗੀ ਦਾ ਕਾਰਨ ਹੁੰਦਾ ਹੈ । ਇਸ ਨੂੰ ਕਹਿੰਦੇ ਹਨ ਆਪਣੇ ਆਪ ਪੈਦਾ ਕੀਤਾ ਹੋਇਆ 'ਛੇਤੀ ਖਲਾਸ' ਹੋਣ ਦਾ ਰੋਗ ।
(ਅ) ਇਸਤ੍ਰੀ ਦੇ ਨਾ ਛੁੱਟਣ ਤੇ ਮਰਦ ਜਦੋਂ ਪਿੱਛੇ ਹਟ ਜਾਂਦਾ ਹੈ ਤਾਂ ਇਸਤ੍ਰੀ ਦੀ ਤਸੱਲੀ ਨਹੀਂ ਹੁੰਦੀ। ਇਹ ਤਸਲੀ ਤੋਂ ਸ਼ਾਂਤੀ ਉਸ ਦਾ ਕੁਦਰਤੀ ਤੇ ਜਮਾਂਦਰੂ ਹੱਕ ਹੈ । ਇਸ ਤਰ੍ਹਾਂ ਉਸ ਦੀਆਂ ਆਸਾਂ ਉਮੀਦਾਂ ਨੂੰ ਸੱਟ ਵੱਜਦੀ ਹੈ । ਉਹ ਸਵਾਦ ਅਤੇ ਪ੍ਰਸੰਨਤਾ ਤੋਂ ਖਾਲੀ ਹੱਥ ਰਹਿ ਜਾਂਦੀ ਹੈ, ਜਿਸ ਨੂੰ ਕਿ ਉਹ ਪਤੀ ਪਾਸੋਂ ਪ੍ਰਾਪਤ ਕਰਨ ਦੀ ਆਸਵੰਦ ਹੁੰਦੀ ਹੈ । ਇਸ ਤਰ੍ਹਾਂ ਉਸ ਦੀਆਂ ਸਾਰੀਆਂ ਆਸਾਂ ਮਿੱਟੀ ਵਿਚ ਰਲ ਜਾਂਦੀਆਂ ਹਨ ਤੇ ਮਰਦ ਵਲੋਂ ਉਸ ਕਦਰ ਮੁਹਬਤ ਘੱਟ ਜਾਂਦੀ ਹੈ ।
(ੲ) ਜਿਸ ਤਰ੍ਹਾਂ ਮਨੁੱਖ ਦੇ ਖਲਾਸ ਹੋਣ ਪਿੱਛੇ ਉਸ ਦੇ ਲਿੰਗ ਵਿਚੋਂ ਖੂਨ ਵਾਪਸ ਮੁੜ ਜਾਂਦਾ ਹੈ, ਉਸ ਦੀ ਇੰਦਰੀ ਢਿੱਲੀ ਪੈ ਜਾਂਦੀ ਹੈ ਅਤੇ ਉਹ ਸੁਖ ਦੀ ਨੀਂਦਰੇ ਸੌਂ ਜਾਂਦਾ ਹੈ । ਇਸ ਤਰ੍ਹਾਂ ਹੀ ਇਸਤ੍ਰੀ ਦੇ ਭੋਗ ਸੰਬੰਧੀ ਅੰਦਰਲੀ ਇੰਦ੍ਰੀ ਦਾ ਢਿੱਲਾ ਹੋਣਾ ਵੀ ਜ਼ਰੂਰੀ ਹੈ ਜੋ ਕਿ ਮਰਦ ਦੇ ਛੇਤੀ ਖਲਾਸ ਹੋਣ ਕਰਕੇ ਨਹੀਂ ਹੁੰਦਾ। ਸਿੱਟਾ ਇਹ ਨਿਕਲਦਾ ਹੈ ਕਿ ਉਸ ਦੀ ਯੋਨੀ (ਰਿਹਮ) ਆਦਿ ਵਿਚ ਨੁਕਸ ਪੈ ਜਾਂਦਾ ਹੈ । ਇਸਤ੍ਰੀ ਨੂੰ