Back ArrowLogo
Info
Profile

ਹੈਜ਼ ਦੇ ਰੋਗ, ਚਿੱਟਾ ਪਾਣੀ ਆਉਣਾ, ਬਾਂਝਪਨ, ਹਿਸਟੀਰੀਆ (ਗਸ਼) ਜਾਂ ਉਨੀਂਦਰੇ ਆਦਿ ਨਸਾਂ (nervous system) ਦਾ ਰੋਗ ਹੋ ਜਾਂਦਾ ਹੈ । ਪੜ੍ਹੋ ਤੇਰੁਵੇਂ ਕਾਂਡ ਦੇ ਅੰਤ ਵਿਚ ਬ੍ਰਿਟਿਸ਼ ਜਨਰਲ ਦਾ ਹਵਾਲਾ।

(ਸ) ਗਰਭ ਠਹਿਰਨ ਵਾਸਤੇ 'ਰਜ਼ਾਮੰਦੀ ਅਤੇ ਜੀ ਦਾ ਕਰ ਆਉਣਾ' ਹੋਰ ਵੀ ਜ਼ਰੂਰੀ ਹੈ ਕਿਉਂਕਿ ਭੋਗ ਦੀ ਅਖੀਰੀ ਸੱਟ ਉੱਪਰ ਇਸਤ੍ਰੀ ਦੀ ਰਿਹਮ (ਯੋਨੀ) ਬੜੇ ਜ਼ੋਰ ਨਾਲ ਖੁਲ੍ਹਦੀ ਹੈ । ਉਹੋ ਸਮਾਂ ਹੁੰਦਾ ਹੈ ਜਦੋਂ ਕਿ ਮਨੁੱਖ ਦਾ ਵੀਰਜ ਇਸਤ੍ਰੀ ਦੀ ਰਿਹਮ ਵਿਚ ਪੈ ਕੇ ਗਰਭ ਦਾ ਕਾਰਨ ਬਣਦਾ ਹੈ । ਸੋ ਮਨੁੱਖ ਦੇ ਛੇਤੀ ਛੁੱਟ ਜਾਣ ਨਾਲ ਨਾ ਇਸਤ੍ਰੀ ਪੂਰੀ ਤਰ੍ਹਾਂ ਸੰਤੁਸ਼ਟ ਹੁੰਦੀ ਹੈ ਅਤੇ ਨਾ ਹੀ ਗਰਭ ਮਰਜ਼ੀ ਮੁਤਾਬਿਕ ਹੁੰਦਾ ਹੈ ।

ਭੋਗ- ਜਾਨਵਰਾਂ ਦੇ ਬਾਰੇ ਵਿਚ ਤਾਂ ਤੁਸੀਂ ਜਾਣਦੇ ਹੀ ਹੋ ਕਿ ਉਨ੍ਹਾਂ ਵਿਚ ਨਰ ਅਤੇ ਮਾਦਾ ਜਵਾਨ ਹੋਣ ਤੋਂ ਬਾਅਦ ਆਪੋ ਵਿਚ ਇਕ ਖ਼ਾਸ ਮੌਸਮ ਵਿਚ ਹੀ ਕਾਮ-ਵਾਸ਼ਨਾ ਦੀ ਪੂਰਤੀ ਲਈ, ਕੁਦਰਤ ਵਲੋਂ ਮੁਕੱਰਰ ਇਕ ਖਾਸ ਢੰਗ ਨਾਲ ਆਪਣੇ ਮਰਦਾਨਾ ਅਤੇ ਜ਼ਨਾਨਾ ਅੰਗਾਂ ਨੂੰ ਆਪੋ ਵਿਚ ਮਿਲਾਂਦੇ ਹਨ ਅਤੇ ਅਜਿਹੀਆਂ ਹਰਕਤਾਂ ਕਰਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਨੂੰ ਖੁਸ਼ੀ ਤੇ ਆਨੰਦ ਮਹਿਸੂਸ ਹੁੰਦਾ ਹੈ । ਉਨ੍ਹਾਂ ਦੇ ਇਸ ਤਰ੍ਹਾਂ ਕਰਨ ਨਾਲ ਨਰ ਦੇ ਸਰੀਰ ਵਿਚੋਂ ਖਾਰਜ ਹੋਣ ਵਾਲੀ ਮਣੀ (ਵੀਰਜ) ਮਾਦਾ ਦੇ ਸਰੀਰ ਵਿਚ ਦਾਖਲ ਹੁੰਦੀ ਹੈ ਜੋ ਗਰਭ ਦਾ ਕਾਰਣ ਬਣ ਕੇ ਉਨ੍ਹਾਂ ਦੀ ਔਲਾਦ ਦੇ ਰੂਪ ਵਿਚ ਨਸਲ ਵਿਚ ਵਾਧੇ ਦਾ ਕਾਰਣ ਬਣਦੀ ਹੈ ।

ਜਾਨਵਰਾਂ ਨੂੰ ਇਸ ਤਰ੍ਹਾਂ ਅਮਲ ਕਰਨ ਲਈ ਕਿਸੇ ਤਰ੍ਹਾਂ ਦੀ ਹਦਾਇਤ ਦੇਣ ਜਾਂ ਦੱਸਣ ਦੀ ਲੋੜ ਨਹੀਂ ਹੁੰਦੀ । ਹਿਦਾਇਤਾਂ ਦੀ ਤਾਂ ਸ੍ਰੀਮਾਨ ਮਨੁੱਖ ਨੂੰ ਹੀ ਲੋੜ ਹੈ । ਜੋ ਆਪੇ ਘੜੀਆਂ ਦਲੀਲਾਂ ਨਾਲ ਕੁਦਰਤ ਦਾ ਕਾਨੂੰਨ ਤੋੜ ਕੇ ਮਨ ਮਰਜ਼ੀ ਕਰਦਾ ਅਤੇ ਭੋਗ ਦਾ ਆਨੰਦ ਵਧਾਉਣ ਦੇ ਸ਼ੌਕ ਵਿਚ ਆਪਣੀ ਬੇਵਕੂਫੀ ਕਾਰਣ ਬੁਰਾ ਫਲ ਪਾ ਕੇ ਕਈ ਬੀਮਾਰੀਆਂ ਸਹੇੜ ਲੈਂਦਾ ਹੈ ।

ਭੋਗ ਦੇ ਅਮਲ ਉਤੇ ਜ਼ਿੰਦਗੀ ਦਾ ਬੜਾ ਦਾਰੋਮਦਾਰ ਹੈ । ਕੁਦਰਤ ਦੀ ਮਨਸ਼ਾ ਤੇ ਮੁਲਕ ਦੇ ਕਾਨੂੰਨ ਦਾ ਪਾਬੰਦ, ਆਪਣੇ ਫ਼ਰਜ਼ ਤੋਂ ਮਜਬੂਰ, ਭੋਗ ਦੇ ਸਿਧੇ ਤੇ ਸਾਫ ਤਰੀਕਿਆਂ ਦੇ ਉਲਟ ਅਮਲ ਕਰਨ ਵਾਲਿਆਂ ਅਤੇ ਗੈਰ ਕੁਦਰਤੀ ਆਸਨਾਂ ਨਾਲ ਆਪਣੀ ਹਿਰਸ ਪੂਰੀ ਕਰਨ ਵਾਲਿਆਂ ਨੂੰ ਸਿਧਾ ਰਾਹ ਵਿਖਾਉਣ ਦਾ ਫ਼ਰਜ਼ ਅਦਾ ਕਰਦਾ ਹਾਂ ।

60 / 239
Previous
Next