Back ArrowLogo
Info
Profile

ਖਲਾਸ ਹੁੰਦੇ ਹਨ ।

ਕੱਠਿਆਂ ਖਲਾਸ ਹੋਣ ਦਾ ਢੰਗ-

ਭੋਗ ਦਾ ਅਸਲੀ ਸਵਾਦ ਇਕੱਠਿਆਂ ਖਲਾਸ ਹੋਣ ਵਿਚ ਹੈ। ਅਰੋਗ ਮਨੁੱਖ ਅਤੇ ਇਸਤ੍ਰੀ ਤੀਜੇ ਕਾਂਡ ਵਿਚਲੇ ਲੇਖਾਂ ਦੇ ਉਪਦੇਸ਼ਾਂ ਉਪਰ ਅਮਲ ਕਰਨ ਨਾਲ ਜ਼ਰੂਰ ਹੀ ਉਹ ਅੱਛੀ ਤੇ ਮਨਮਰਜੀ ਦੀ ਹਾਲਤ ਪੈਦਾ ਕਰ ਸਕਣਗੇ । ਦੋ ਗੱਲਾਂ ਹੋਰ ਹਨ: ਪਹਿਲੀ ਇਹ ਕਿ ਜਦ ਮਨੁੱਖ ਦਾ ਵੀਰਜ ਬਹੁਤ ਪੈਦਾ ਹੁੰਦਾ ਹੈ ਤਾਂ ਵੀ ਉਹ ਛੇਤੀ ਛੁੱਟ ਜਾਂਦਾ ਹੈ । ਦੂਜੇ ਇਹ ਕਿ ਮਨੁੱਖ ਦਾ ਬਚਪਨ ਵਿਚ ਕੀਤੇ ਹੋਏ ਭੈੜੇ ਕੰਮਾਂ ਜਾਂ ਵਧੀਕੀਆਂ ਕਰਕੇ ਭੋਗਿਕ ਅੰਗ ਨਿਰਬਲ ਹੋਣ ਕਰਕੇ, ਛੇਤੀ ਛੁਟਦਾ ਹੈ। ਇਸ ਪੁਸਤਕ ਦੇ ਦਸਵੇਂ ਕਾਂਡ ਵਿਚ ਜਿੱਥੇ ਛੇਤੀ ਖਲਾਸ ਹੋਣ ਦਾ ਵਰਣਨ ਆਇਆ ਹੈ, ਉਥੇ ਦੋਨੋਂ ਹੀ ਇਲਾਜ ਵੇਰਵੇ ਸਹਿਤ ਵਰਣਨ ਕਰ ਦਿੱਤੇ ਹਨ, ਬੜੇ ਸ਼ੌਕ ਨਾਲ ਪੜ੍ਹੋ । ਸੁਰਤ ਅਨਜਾਲ (ਛੇਤੀ ਖਲਾਸ ਹੋਣ) ਦੇ ਰੋਗ ਤੋਂ ਛੁਟਕਾਰਾ ਪਾ ਲੈਣ ਮਗਰੋਂ ਯਕੀਨੀ ਤੌਰ 'ਤੇ ਇਕ ਸਾਥ ਖਲਾਸ ਹੋਣ ਲੱਗ ਜਾਓਗੇ ।

ਕਿੰਨੇ ਚਿਰ ਪਿੱਛੋਂ ਭੋਗ ਕਰਨਾ ਚਾਹੀਦਾ ਹੈ ?

ਬਹੁਤ ਸਾਰੇ ਨੌਜਵਾਨ ਤਬਾਹ ਹੋ ਗਏ ਜਿਹੜੇ ਇਸ ਕੰਮ ਨੂੰ ਨਿਤ ਰਾਤ ਵਿਚ ਇਕ ਵਾਰ ਤੋਂ ਵਧੀਕ ਵਾਰੀ ਕਰਦੇ ਸਨ, ਜਾਂ ਹਰ ਰਾਤ, ਜਾਂ ਹਰ ਦੂਜੀ, ਚੌਥੀ, ਪੰਜਵੀਂ ਰਾਤ ਕਰਦੇ ਰਹੇ । ਜੇ ਬੜੀ ਛੇਤੀ ਵੀ ਕੀਤਾ ਜਾਏ ਤਾਂ ਮਹੀਨੇ ਵਿਚ ਦੋ ਤਿੰਨ ਵਾਰੀ ਤੋਂ ਵੱਧ ਨਹੀਂ । ਹਕੀਮ ਬੁਕਰਾਤ ਪਾਸੋਂ ਜਦ ਪੁੱਛਿਆ ਗਿਆ ਕਿ ਇਸ  ਤੋਂ ਵਧੀਕ ਕਰਨ ਵਿਚ ਕੀ ਹਰਜ ਹੈ ? ਤਾਂ ਉਸ ਨੇ ਉੱਤਰ ਦਿੱਤਾ ਕਿ "ਤੁਹਾਡੀ ਜਾਨ ਤੁਹਾਡੇ ਆਪਣੇ ਹੱਥ ਵਿਚ ਹੈ, ਜਦ ਚਾਹੋ ਉਸ ਨੂੰ ਬਾਹਰ ਕੱਢ ਸੁਟੋ ।" ਭਾਵ ਕੀ ? ਭੋਗ ਵਿਚ ਵਧੀਕੀ ਆਤਮਘਾਤ ਦੇ ਸਮਾਨ ਹੈ। ਮਹੀਨੇ ਪਿੱਛੋਂ ਭੋਗ ਕਰਨ ਵਾਲੇ ਆਪਣੀ ਸਿਹਤ ਬਣਾਈ ਰਖਦੇ ਹਨ । ਸਾਲ ਤੀਕਰ ਸੰਭਲੇ ਰਹਿਣ ਵਾਲੇ, ਜਵਾਨ ਬਣੇ ਰਹਿੰਦੇ ਹਨ ਅਤੇ ਢਾਈ ਵਰ੍ਹੇ ਦਾ ਬੰਧੇਜ ਰਖਣ ਵਾਲੇ 100 ਵਰ੍ਹਿਆਂ ਤੋਂ ਟਪ ਜਾਂਦੇ ਹਨ ।

ਕਿੰਨਾ ਚਿਰ ਲਗਣਾ ਚਾਹੀਦਾ ਹੈ-

ਭੋਗ ਕਰਨ ਵਿਚ ਕਿੰਨਾ ਵਕਤ ਖਰਚ ਆਵੇ ? ਇਸ ਪ੍ਰਸ਼ਨ ਦੇ ਉੱਤਰ ਵਿਚ ਤੇਰ੍ਹਵੇਂ ਕਾਂਡ ਵਿਚ ਡਾਕਟਰ ਫ੍ਰੈਂਕਲਿਨ ਦਾ ਹਵਾਲਾ ਪੜ੍ਹੋ, ਸਾਡੀ ਉਸਦੇ ਕਥਨ ਨਾਲ ਪੂਰੀ ਪੂਰੀ ਸੰਮਤੀ ਹੈ।

63 / 239
Previous
Next