

ਭੁਲੇਖਾ-
ਕਈ ਲੋਕ ਸਮਝਦੇ ਹਨ ਕਿ "ਆਪਣੇ ਘਰੋਂ ਬਾਹਰ ਉਹ ਜਰਾ ਜਿੰਨੀ ਵੀ ਖਰਾਬੀ ਕਰਨ ਤਾਂ ਉਹ ਬਦ-ਚਲਨੀ ਹੈ, ਪਰੰਤੂ ਘਰ ਦੇ ਅੰਦਰ ਵਹੁਟੀ ਗਭਰੂ ਹਦੋਂ ਵੱਧ ਖਰਾਬੀਆਂ ਕਰਦੇ ਹੋਏ ਭੀ ਨੇਕ-ਚਲਨੀ ਦਾ ਦਾਹਵਾ ਕਰ ਸਕਦੇ ਹਨ।" ਇਹ ਖਿਆਲ ਉੱਕਾ ਨਿਰਮੂਲ ਹੈ । ਘਰ ਦੇ ਅੰਦਰ ਇਹ ਖਰਾਬੀ ਨੂੰ ਖੂਬੀ ਜਾਂ ਨੇਕੀ ਸਮਝਣਾ ਬੜਾ ਭਾਰੀ ਪਾਪ ਹੈ । ਜਿੰਨੇ ਚਿਰ ਪਿੱਛੋਂ ਭੋਗ ਕਰੋਗੇ, ਓਨੀ ਹੀ ਬਹੁਤੀ ਸਿਹਤ, ਸਵਾਦ ਅਤੇ ਬਰਕਤ ਆਪ ਦੇ ਹਿੱਸੇ ਆਵੇਗੀ। ਮਠਿਆਈ ਹਦ ਦੇ ਅੰਦਰ ਖਾਣੀ ਭੈੜੀ ਨਹੀਂ, ਪਰ ਕੋਈ ਹਦੋਂ ਵੱਧ ਖਾ ਕੇ ਆਪਣੇ ਲਹੂ ਵਿਚ ਜ਼ਹਿਰ ਪੈਦਾ ਕਰ ਲਵੇ ਤਾਂ ਮਠਿਆਈ ਬਨਾਉਣ ਵਾਲੇ ਦਾ ਕੀ ਦੋਸ਼ ? ਜਾਂ ਦਰਿਆ ਜਿਹੜੇ ਠੰਡਾ ਮਿੱਠਾ ਪਾਣੀ ਪਿਆਉਣ ਲਈ ਬਣੇ ਹਨ, ਕੋਈ ਉਹਨਾਂ ਵਿਚ ਡੁੱਬ ਮਰੇ ਤਾਂ ਦਰਿਆ ਵਗਾਣ ਵਾਲੇ ਦਾ ਕੀ ਦੋਸ਼ ? ਚਾਹੀਦਾ ਹੈ ਕਿ ਹਰ ਇਕ ਚੀਜ਼ ਨੂੰ ਚੰਗੀ ਤਰ੍ਹਾਂ ਵਰਤਿਆ ਜਾਵੇ ।
ਇਕੋ ਬਿਸਤਰੇ ਉਤੇ ਇਕੱਠਿਆਂ ਸੌਣ ਦਾ ਨੁਕਸਾਨ-
ਪਤਾ ਲੱਗਾ ਹੈ ਕਿ ਕਈ ਵਹੁਟੀ ਗਭਰੂ ਸਾਰੀ ਰਾਤ ਸੌਂਦੇ ਹੀ ਇਕ ਮੰਜੇ 'ਤੇ ਹਨ, ਜਿਸ ਦਾ ਫਲ ਇਹ ਹੁੰਦਾ ਹੈ ਕਿ ਦੋਹਾਂ ਦੇ ਅੰਦਰ ਕਾਮਚੇਸ਼ਟਾ ਪੈਦਾ ਹੋ ਜਾਂਦੀ ਹੈ, ਸੋ ਪਹਿਲੇ ਤਾਂ ਉਹ ਵਿਸ਼ਾ ਕਰਨ ਵਿਚ ਜੁਟ ਪੈਂਦੇ ਹਨ । ਨਾ ਵੀ ਜੁਟਣ ਤਾਂ ਕਈ ਪ੍ਰਕਾਰ ਨਾਲ ਉਹਨਾਂ ਦੇ ਇੰਦ੍ਰਿਆਂ ਉਪਰ ਵਾਧੂ ਭਾਰ ਪੈ ਜਾਂਦੇ ਹਨ । ਇਸ ਤੋਂ ਬਿਨਾਂ ਇਕ ਦੂਜੇ ਦੇ ਮੂੰਹ ਦੀ ਨਿਕਲੀ ਖਰਾਬ ਹਵਾ ਅੰਦਰ ਜਾਂਦੀ ਹੈ, ਜਿਸ ਨਾਲ ਸ਼ਕਤੀ ਘੱਟ ਜਾਂਦੀ ਹੈ ਜਿਹੜੀ ਕਿ ਆਮ ਪ੍ਰਸਿੱਧ ਤੇ ਪ੍ਰਤਖ ਗੱਲ ਹੈ। ਇਸ ਲਈ ਇਕ ਹੀ ਬਿਸਤਰੇ ਉਪਰ ਸੌਣ ਦਾ ਪਰਹੇਜ਼ ਕਰਨਾ ਚਾਹੀਦਾ ਹੈ । ਕਦੇ ਕਦਾਈਂ ਜਦ ਰਾਤ ਨੂੰ ਵਹੁਟੀ ਨਾਲ ਸੌਣਾ ਹੋਵੇ ਤਾਂ ਇਕ ਦੋ ਘੰਟਿਆਂ ਤੋਂ ਵੱਧ ਕਦੇ ਵੀ ਨਹੀਂ ਸੌਣਾ ਚਾਹੀਦਾ, ਸਾਰੀ ਰਾਤ ’ਕੱਠਿਆਂ ਸੌਣ ਦਾ ਇਕ ਅਰਥ ਇਹ ਵੀ ਨਿਕਲਦਾ ਹੈ ਕਿ ਉਮਰ ਦਾ ਅੱਧਾ ਹਿੱਸਾ ਕਿਸੇ ਨਾ ਕਿਸੇ ਰੂਪ ਵਿਚ ਕਾਮਚੇਸ਼ਟਾ ਪੂਰੀ ਕਰਨ ਵਿਚ ਬਤੀਤ ਕਰਨਾ ਹੈ । ਇਹ ਬੜੀ ਸ਼ਰਮਨਾਕ ਤੇ ਮਨੁੱਖਤਾ ਤੋਂ ਗਿਰੀ ਹੋਈ ਗੱਲ ਹੈ ।
ਸ਼ਾਦੀ ਦਾ ਠੀਕ ਮੌਸਮ-
ਇਸ ਬਾਰੇ ਪਹਿਲੋਂ ਲਿਖਿਆ ਜਾਣਾ ਚਾਹੀਦਾ ਸੀ, ਪਰੰਤੂ ਭੁੱਲ ਗਏ । ਸਿਹਤ ਲਈ ਸ਼ਾਦੀ ਦਾ ਠੀਕ ਮੌਸਮ ਅਕਤੂਬਰ, ਨਵੰਬਰ ਅਰਥਾਤ ਸਰਦੀ ਦੀ ਰੁਤ ਆਰੰਭ ਹੋਣ ਤੋਂ ਪਹਿਲਾਂ ਪਹਿਲਾਂ ਮਿੱਠਾ ਮਿੱਠਾ ਤੇ ਸੁਹਾਵਣਾ ਸਮਾਂ ਸ਼ਾਦੀ ਵਾਸਤੇ ਅਵੱਲ ਨੰਬਰ ਹੈ,