

ਤੇ ਦੂਸਰੇ ਨੰਬਰ 'ਤੇ ਮਾਰਚ ਅਪ੍ਰੈਲ । ਲੜਕੀ ਲੜਕੇ ਦੀ ਸਿਹਤ ਦੇ ਖਿਆਲ ਤੋਂ ਬਿਨਾ ਬਾਰਾਤ ਦਾ ਇੰਤਜ਼ਾਮ ਵੀ ਅੱਛਾ ਹੋ ਸਕਦਾ ਹੈ, ਕਿਉਂਕਿ ਬੜੀ ਖਰੀ ਰੁਤ ਹੁੰਦੀ ਹੈ। ਖਾਸ ਗੱਲ ਤਾਂ ਇਹ ਹੈ ਕਿ ਜਦ ਜੀਵਣ ਅੰਦਰ ਇਸਤ੍ਰੀ ਮਰਦ ਪਹਿਲਾ ਪਹਿਲਾ ਭੋਗ ਬਿਲਾਸ ਦਾ ਕਾਂਡ ਖੋਲ੍ਹਣ ਲੱਗਣ ਤਾਂ ਰੁਤ ਨਾ ਵਧੇਰੇ ਠੰਡੀ ਹੋਣੀ ਲੋੜੀਂਦੀ ਹੈ ਨਾ ਵਧੇਰੇ ਗਰਮ; ਗਰਮ ਰੁਤ ਵਿਚ ਇਸ ਕਾਰਜ ਦਾ ਆਰੰਭ ਅਤਿਅੰਤ ਹਾਨੀਕਾਰਕ ਹੈ । ਤਦੇ ਤਾਂ ਮਈ ਅਤੇ ਸਤੰਬਰ ਦੇ ਮਹੀਨੇ ਦੇ ਦਰਮਿਆਨੀ ਅਰਸੇ (ਚੌਮਾਸ਼ੇ) ਵਿਚ ਕੋਈ ਵਿਆਹ ਸ਼ਾਦੀ ਨਹੀਂ ਹੋਇਆ ਕਰਦੇ ਤੇ ਹੋਣੇ ਉਚਿਤ ਵੀ ਨਹੀਂ ।
ਮਹੂਰਤ ਦਾ ਅਰਥ ਹੈ ਸ਼ੁੱਭ ਘੜੀ। ਜੋਤਿਸ਼ੀਆਂ ਨੇ ਜੂਨ ਜੁਲਾਈ ਦੇ ਮਹੂਰਤ ਕੱਢਣੇ ਸ਼ੁਰੂ ਕਰ ਦਿੱਤੇ ਹਨ ਜੋ ਕਿ ਠੀਕ ਨਹੀਂ । ਮਈ ਤੋਂ ਸਤੰਬਰ ਤਕ ਸ਼ਾਦੀ ਨਹੀਂ ਹੋਣੀ ਚਾਹੀਦੀ । ਪਹਾੜ ਅਤੇ ਠੰਢੇ ਥਾਂਵਾਂ ਦੀ ਗੱਲ ਵੱਖਰੀ ਹੈ ।
ਜਰਮਨ ਡਾ: ਫ਼ਰਿਟਜ਼ ਕੁਹਨ ਕੀ ਕਹਿੰਦਾ ਹੈ ?- "ਬਹੁਤ ਸਾਰੇ ਭਗਤ ਲੋਕ ਕਹਿੰਦੇ ਹਨ ਕਿ "ਇਹ ਗੱਲ ਡਾਕਟਰਾਂ ਤੇ ਫ਼ਿਲਾਸਫਰਾਂ ਦੇ ਅਧਿਕਾਰ ਤੋਂ ਬਾਹਰ ਹੈ ਕਿ ਇਹ ਗ੍ਰਿਹਸਤੀ ਅੰਦਰ ਸੁੰਦਰਤਾ ਮਿਠਾਸ ਪੈਦਾ ਕਰਨ ਵਾਸਤੇ ਕੋਈ ਹਦਾਇਤਾਂ ਦੇਣ । ਕੁਦਰਤ ਦਾ ਪ੍ਰਬੰਧ ਕਿਸੇ ਵਿਸਥਾਰ ਅਤੇ ਹਦਾਇਤਾਂ ਦੀ ਗੁੰਜਾਇਸ਼ ਬਾਕੀ ਨਹੀਂ ਰਹਿਣ ਦੇਂਦਾ ।
"ਜੇਕਰ ਇਹੋ ਹੈ ਤਾਂ ਇਹ ਕੋਠੀਆਂ ਦੀਆਂ ਸਜਾਵਟਾਂ ਦੇ ਸਾਮਾਨ, ਗੁਲਦਾਨ ਤੇ ਗੁਲਦਸਤੇ, ਇਹ ਆਰਟ ਦੀਆਂ ਤਸਵੀਰਾਂ ਤੇ ਬੁਤ, ਇਹ ਗਰਾਮੋਫ਼ੋਨ, ਇਹ ਰੇਡੀਓ, ਸਭਨਾਂ 'ਤੇ ਨਿਗਾਹ ਮਾਰੋ । ਇਹ ਭਗਤ ਜਨ ਜੋ ਸਭਿਅਤਾ ਤੇ ਉੱਨਤੀ ਨੂੰ ਬੇ-ਅਰਥ ਸਮਝਦੇ ਹਨ, ਅਸਲ ਵਿਚ ਕਰੜੀ ਭੁੱਲ ਅੰਦਰ ਗ੍ਰਸੇ ਹੋਏ ਹਨ । ਉਨ੍ਹਾਂ ਨੂੰ 'ਜੀਵਨ ਦੀ ਸੁੰਦਰਤਾ" ਅਤੇ 'ਅੱਯਾਸ਼ੀ ਦੇ ਸਾਮਾਨ ਅੰਦਰ ਤਮੀਜ਼ ਕਰਨੀ ਚਾਹੀਦੀ ਹੈ । ਸਿਹਤ, ਸਦਾਚਾਰ, ਸੰਜਮ ਅਤੇ ਮਰਿਆਦਾ ਦੀ ਹਦ ਅੰਦਰ ਜੀਵਨ ਨੂੰ ਸੁੰਦਰ ਅਤੇ ਸਵਾਦਲਾ ਬਨਾਉਣਾ, ਉੱਤਮ ਹੈ ਅਤੇ ਮੁਬਾਰਕ ਹੈ ।”