Back ArrowLogo
Info
Profile

ਪੰਜਵਾਂ ਕਾਂਡ

ਪਤੀ ਵੱਲੋਂ ਜ਼ਿਦ ਅਤੇ ਵਹੁਟੀ ਵਲੋਂ ਇਨਕਾਰ

1. ਤੀਜੇ ਕਾਂਡ ਵਿਚ ਲਿਖਿਆ ਗਿਆ ਹੈ ਕਿ ਇਸਤ੍ਰੀ ਵਿਚ ਮਰਦਾਂ ਨਾਲੋਂ ਕਾਮਚੇਸ਼ਟਾ ਘੱਟ ਹੁੰਦੀ ਹੈ। ਆਪ ਸਜਣਾਂ ਦੇ ਦਿਲਾਂ ਵਿਚ ਜਿਹੜਾ ਬੀਜ ਬੀਜਿਆ ਗਿਆ ਹੈ ਕਿ ਇਸਤ੍ਰੀ ਵਿਚ ਕਾਮਚੇਸ਼ਟਾ ਮਰਦਾਂ ਨਾਲੋਂ ਬਹੁਤ ਵਧੀਕ ਹੁੰਦੀ ਹੈ, ਉਹ ਕੋਰਾ ਝੂਠ ਅਤੇ ਸੋਲਾਂ ਆਨੇ ਅਨਰਥ ਹੈ। ਬਿਨਾਂ ਕੁਝ ਖਾਸ ਅਨੋਖੀਆਂ ਹਾਲਤਾਂ ਦੇ ਵਹੁਟੀ ਅਤੇ ਗਭਰੂ ਵਿਚ ਭੋਗ ਦੀ ਛੇੜਛਾੜ ਸਦਾ ਪਹਿਲਾਂ ਮਰਦ ਵਲੋਂ ਹੁੰਦੀ ਹੈ । ਇਸਤ੍ਰੀਆਂ ਵਿਚਾਰੀਆਂ ਤਾਂ ਇਸ ਕੰਮ ਤੋਂ ਬਹੁਤ ਪਰਹੇਜ਼ ਕਰਦੀਆਂ ਹਨ।

2. ਕਾਮ ਦੇ ਮੈਦਾਨ ਵਿਚ ਮਰਦ ਦਾ ਜੋਸ਼ ਅਤੇ ਇਸਤ੍ਰੀ ਦੀ ਸ਼ਾਂਤੀ, ਰੱਬ ਦੀਆਂ ਉੱਚ ਕਾਰੀਗਰੀਆਂ ਦੀ ਮਿਸਾਲ ਹੈ । ਜੇ ਇਸਤ੍ਰੀ ਵੀ ਮਨੁੱਖ ਵਾਂਗ ਕਾਮ ਵਿਚ ਮੱਤੀ ਹੋਈ ਹੁੰਦੀ ਤਾਂ ਵਹੁਟੀ ਗਭਰੂ ਦਿਨ ਰਾਤ ਇਸੇ ਚਸਕੇ ਵਿਚ ਪਏ ਰਹਿੰਦੇ, ਇਥੋਂ ਤੀਕਰ ਕਿ ਵੀਰਜ ਵਿਚ ਸੰਤਾਨ ਉਤਪੰਨ ਕਰਨ ਦੀ ਤਾਕਤ ਜਾਂਦੀ ਰਹਿੰਦੀ; ਜਾਂ ਇਹੋ ਜਿਹੀ ਕਮਜ਼ੋਰ ਸੰਤਾਨ ਪੈਦਾ ਹੁੰਦੀ ਕਿ ਉਸ ਦੀਆਂ ਸਭਿਅਕ, ਸਰੀਰਕ, ਦਿਮਾਗੀ ਅਤੇ ਰੂਹਾਨੀ ਤਾਕਤਾਂ ਬੜੀਆਂ ਹੀ ਨਿਕੰਮੀਆਂ ਹੋ ਜਾਂਦੀਆਂ । ਪਰਮਾਤਮਾ ਨੇ ਇਸ ਮਾਮਲੇ ਵਿਚ ਇਸਤ੍ਰੀ ਦੇ ਸ਼ਾਂਤੀ, ਸਬਰ ਅਤੇ ਤਿਆਗ ਦੇ ਸੁਭਾਅ ਨੂੰ ਪਤੀ ਅਤੇ ਬਾਲਾਂ ਦੀ ਰਾਖੀ ਦਾ ਵਸੀਲਾ ਬਣਾਇਆ ਹੈ। ਇਹ ਕੁਦਰਤੀ ਬੰਦੋਬਸਤ ਇਕ ਦੂਜੇ ਨੂੰ ਲਾਭ ਪਹੁੰਚਾਣ ਲਈ ਅਕਸੀਰ ਦਾ ਜਾਦੂ ਰਖਦਾ ਹੈ ।

3. ਵਿਆਹ ਤੋਂ ਪਿੱਛੋਂ ਕਈ ਵਾਰੀ ਵਹੁਟੀ ਗਭਰੂ ਦੇ ਵਿਚਕਾਰ

66 / 239
Previous
Next