Back ArrowLogo
Info
Profile

ਅਣਬਣ ਅਤੇ ਘਿਰਣਾ ਹੋ ਜਾਂਦੀ ਹੈ। ਵਹੁਟੀ ਕਹਿੰਦੀ ਹੈ ਕਿ ਮੇਰਾ ਪਤੀ ਆਪਣੇ ਕਾਮ ਦੇ ਵਸ ਹੋ ਕੇ ਮੇਰੇ ਉਪਰ ਅਤਿਆਚਾਰ ਕਰਦਾ ਹੈ ਅਤੇ ਮਰਦ ਕਹਿੰਦਾ ਹੈ ਕਿ ਇਸਤ੍ਰੀ ਜਾਣ ਬੁਝ ਕੇ ਮੈਨੂੰ ਭੋਗ ਨਹੀਂ ਕਰਨ ਦੇਂਦੀ । ਜੇਕਰ ਉਪਰੋਕਤ ਕੁਦਰਤੀ ਬੰਦੋਬਸਤ ਅਤੇ ਪਰਮੇਸ਼ਰ ਦੀ ਕਾਰੀਗਰੀ 'ਤੇ ਧਿਆਨ ਮਾਰਨ ਤਾਂ ਜ਼ਰੂਰ ਹੀ ਉਹਨਾਂ ਦੀ ਅਕਲ ਟਿਕਾਣੇ ਆ ਜਾਵੇਗੀ ਅਤੇ ਸੈਂਕੜੇ ਟੁੱਟੀਆਂ ਮੁਹੱਬਤਾਂ ਦੀ ਮਿਸਾਲ ਸਦਾ ਦੇ ਲਈ ਮਿਟ ਜਾਵੇਗੀ ਅਤੇ ਫੇਰ ਕੋਈ ਦੁਖਿਆਰੀ ਨਾ ਕਹੇਗੀ :-

"ਹਾਏ ਨੀਂ, ਟੁਟੀ ਪ੍ਰੀਤ ਦਾ ਸਬੱਬ ਕੀ ਕਰੀਏ ।

ਰੱਸਾ ਹੋਵੇ, ਗੰਢ ਦੇ ਲਈਏ ।”

4. ਇਹਨਾਂ ਰਿੰਜਗੀਆਂ ਵਿਚ ਸਦਾ ਪਤੀ ਦਾ ਹੀ ਕਸੂਰ ਨਹੀਂ ਹੁੰਦਾ ਅਤੇ ਨਾ ਸਦਾ ਵਹੁਟੀ ਦਾ ਹੀ ਹੁੰਦਾ ਹੈ । ਕਈ ਵਾਰੀ ਰਿੰਜਗੀ ਇਸ ਕਰਕੇ ਹੁੰਦੀ ਹੈ ਕਿ ਮਰਦ ਸਮਝਦਾ ਹੈ ਕਿ ਇਸਤ੍ਰੀ ਕੇਵਲ ਇਸ ਕਰਕੇ ਪੈਦਾ ਕੀਤੀ ਗਈ ਹੈ ਕਿ ਪੁਰਸ਼ ਦੀ ਵਿਸ਼ੇ ਦੀ ਚਾਹ ਨੂੰ ਪੂਰਾ ਕਰੇ ਅਤੇ ਦੋਹਾਂ ਨੇ ਕੇਵਲ ਇਸੇ ਲਈ ਵਿਆਹ ਕੀਤਾ ਹੈ ਕਿ ਕਾਨੂੰਨ ਤੇ ਬਰਾਦਰੀ ਵਲੋਂ ਉਹਨਾਂ ਨੂੰ ਭੋਗ ਦੀ ਮੌਜ ਉਡਾਉਣ ਦੀ ਖੁਲ੍ਹੀ ਛੁੱਟੀ ਮਿਲ ਗਈ ਹੈ ਅਤੇ ਵਿਆਹ ਦੀਆਂ ਰਸਮਾਂ ਵਿਚ ਇਸਤ੍ਰੀ ਨੇ ਆਪਣੇ ਸਾਰੇ ਸਰੀਰਕ ਹਕ ਛੱਡ ਦਿੱਤੇ ਹਨ, ਮਨੁੱਖ ਦੀ ਮਰਜ਼ੀ ਹੈ ਕਿ ਉਸਦੇ ਨਾਲ ਜਿਹੋ ਜਿਹਾ ਜੀ ਕਰੇ, ਵਰਤਾਉ ਕਰੇ । ਬਾਜ਼ ਆਓ ਇਸ ਘਾਤਕ ਪ੍ਰੇਮ-ਨਾਸ਼ਕ ਭੁੱਲ ਤੋਂ।

5. ਕਈ ਵਾਰੀ ਪਤੀ ਅਜਿਹੇ ਬੁੱਧੂ ਹੁੰਦੇ ਹਨ ਕਿ ਉਹ ਕਾਮ ਵਾਸ਼ਨਾ ਵਿਚ ਚੂਰ ਹੋ ਜਾਂਦੇ ਹਨ ਅਤੇ ਛੇਤੀ ਭੋਗ ਲਈ ਹਠ ਕਰਨ ਲੱਗ ਪੈਂਦੇ ਹਨ । ਉਹ ਇਹ ਨਹੀਂ ਸੋਚਦੇ ਕਿ ਉਹਨਾਂ ਦੀ ਚਾਹ ਤਾਂ ਤਿਆਰ ਹੋ ਚੁੱਕੀ ਹੈ ਪਰ ਵਹੁਟੀ ਨੂੰ ਅਜੇ ਇਸ ਗੱਲ ਦਾ ਚਿਤ ਚੇਤਾ ਹੀ ਨਹੀਂ । ਬਸ ਸਿੱਟਾ ਇਹ ਨਿਕਲਦਾ ਹੈ ਕਿ ਖਿਚੋ-ਖਿੱਚੀ ਸ਼ੁਰੂ ਹੋ ਜਾਂਦੀ ਹੈ । ਦੋਵੇਂ ਸੱਚੇ ਹੁੰਦੇ ਹਨ, ਪਰ ਦੋਵੇਂ ਹੀ ਝੂਠੇ, ਕਿਉਂਕਿ ਅਸਲੀ ਗੱਲ ਤੋਂ ਜਾਣੂ ਨਹੀਂ । ਚਾਹੀਦਾ ਇਹ ਹੈ ਕਿ ਪਿਛਲੇ ਕਾਂਡ ਦੀਆਂ ਸਿਖਿਆ ਦੀ ਵਰਤੋਂ ਕੀਤੀ ਜਾਵੇ । ਜਦੋਂ ਦੋਹਾਂ ਦੀ ਚਾਹ ਇਕੋ ਜਿਹੀ ਤੇਜ਼ ਹੋ ਜਾਵੇ ਤਾਂ ਨਾ ਵਹੁਟੀ ਨੂੰ ਨਾਂਹ ਨੁਕਰ ਕਰਨੀ ਪਵੇਗੀ ਤੇ ਨਾ ਪਤੀ ਨੂੰ ਹੀ ਜ਼ਿਦ ਤੇ ਹਠ ਦੀ ਲੋੜ ਰਹੇਗੀ।

67 / 239
Previous
Next