

6. ਕਈ ਵਾਰੀ ਵਹੁਟੀਆਂ ਵਿਆਹ ਕਰਦਿਆਂ ਹੀ ਪ੍ਰਣ ਕਰ ਲੈਂਦੀਆਂ ਹਨ ਕਿ ਉਹ ਪਤੀ ਨੂੰ ਸਿਖਾ ਦੇਣਗੀਆਂ ਕਿ ਤੁਹਾਡੇ ਹੱਕ ਸਾਡੇ ਤੋਂ ਵਧੀਕ ਨਹੀਂ । ਉਹ ਇਸ ਗੱਲ 'ਤੇ ਮਾਣ ਕਰਦੀਆਂ ਹਨ। ਉਹ ਮਾਮੂਲੀ ਮਾਮੂਲੀ ਗੱਲਾਂ ਤੋਂ ਪਤੀ ਨਾਲ ਟਾਕਰਾ ਕਰਦੀਆਂ ਹਨ, ਅਜਿਹੀਆਂ ਇਸਤ੍ਰੀਆਂ ਆਪਣਾ ਜੀਵਨ ਆਪ ਹੀ, ਦੁਖੀ ਕਰ ਲੈਂਦੀਆਂ ਹਨ । ਮਰਦ ਨੂੰ ਕੁਦਰਤ ਨੇ ਹੀ ਘਰ ਦਾ ਬਾਦਸ਼ਾਹ ਥਾਪਿਆ ਹੈ, ਇਸਤ੍ਰੀ ਦੀ ਵੰਡ ਵਿਚ ਵਜ਼ੀਰ ਬਣਨਾ ਆਇਆ ਹੈ। ਜੇ ਦੋਵੇਂ ਬਾਦਸ਼ਾਹ ਬਣ ਬਹਿਣਗੇ ਤਾਂ ਘਰ ਦਾ ਕਾਰ-ਵਿਹਾਰ ਕੀਕਰ ਚਲੇਗਾ ? ਪਤੀ ਦੇ ਉਚਿਤ ਸਮੇਂ ਸਿਰ ਭੋਗ ਕਰਨ ਦੀ ਚਾਹ ਪ੍ਰਗਟ ਕਰਨ ਉਤੇ ਵੀ ਜਿਹੜੀਆਂ ਇਸਤ੍ਰੀਆਂ ਆਪਣੀ ਪਵਿਤ੍ਰਤਾ ਪ੍ਰਗਟ ਕਰਨ ਲਈ ਤੇ ਮਨੁੱਖ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਣ ਲਈ ਭੋਗ ਕਰਨ ਤੋਂ ਨਾਂਹ ਨੁਕਰ ਕਰ ਦੇਂਦੀਆਂ ਹਨ, ਉਹ ਆਪਣੇ ਰਾਹ ਵਿਚ ਆਪ ਹੀ ਕੰਡੇ ਬੀਜਦੀਆਂ ਹਨ ।
ਦੂਜੇ ਲੇਖਕਾਂ ਦੇ ਵਿਚਾਰ
"What a husband ought to know!"
7. "ਇਹ ਇਕ ਪ੍ਰਸਿੱਧ ਅੰਗੇਰਜ਼ੀ ਪੁਸਤਕ ਹੈ, ਇਸ ਵਿਚ ਵਿਦਵਾਨ ਲੇਖਕ ਨੇ ਲਿਖਿਆ ਹੈ ਕਿ "ਕਾਮ ਸ਼ਕਤੀ ਦੇ ਅਨੁਸਾਰ ਇਸਤ੍ਰੀਆਂ ਦੀਆਂ ਤਿੰਨ ਕਿਸਮਾਂ ਹਨ। ਪਹਿਲੀ ਕਿਸਮ ਉਹ ਜਿਸ ਵਿਚ ਕਾਮ ਸ਼ਕਤੀ ਦਾ ਨਾਮ ਤੀਕਰ ਨਹੀਂ ਹੁੰਦਾ । ਕਈਆਂ ਵਿਚ ਮਿਹਨਤ ਦੀ ਥੋੜ੍ਹੇ ਤੇ ਆਰਾਮ ਤਲਬੀ ਕਰਕੇ ਸਿਹਤ ਵਿਗੜ ਜਾਂਦੀ ਹੈ ਤਾਂ ਕਾਮ ਵੀ ਨਹੀਂ ਜਾਗਦਾ ਜਾਂ ਘਰ ਵਿਚ ਤੰਗੀ, ਬੀਮਾਰੀ ਸੇਵਾਦਾਰੀ, ਫਿਕਰ, ਤੰਗ ਮਕਾਨਾਂ ਵਿਚ ਬੰਦ ਰਹਿਣਾ ਵੀ ਇਸ ਠੰਡਪੁਣੇ ਦੇ ਸਪੱਸ਼ਟ ਕਾਰਨ ਹਨ ।"
"ਹੋਰ ਕਾਰਨ ਇਸ ਕਾਮ ਸ਼ਕਤੀ ਦੇ ਘੱਟ ਹੋਣ ਦਾ ਇਹ ਹੈ ਕਿ ਇਸਤ੍ਰੀਆਂ ਦੇ ਜੋਸ਼ ਤੇ ਪਰੇਮ ਦੇ ਵਲਵਲਿਆਂ ਨੂੰ ਕਈ ਲੋਕ ਘਿਰਣਾ ਦੀ ਨਜ਼ਰ ਨਾਲ ਦੇਖਦੇ ਹਨ, ਇਸੇ ਲਈ ਕਈ ਇਸਤ੍ਰੀਆਂ ਭੋਗ ਕਰਨ ਤੋਂ ਘ੍ਰਿਣਾ ਕਰਨ ਵਿਚ ਵੱਡਿਆਈ ਕਰਦੀਆਂ ਹਨ । ਉਹ ਆਪਣੀ ਘ੍ਰਿਣਾ ਤੇ ਠੰਡ-ਪੁਣੇ ਨੂੰ ਚੰਗਿਆਈ ਸਮਝਦੀਆਂ ਹਨ, ਹਾਲਾਂ ਕਿ ਬੜੀ ਖਰਾਬੀ ਹੈ । ਅਸਲ ਵਿਚ ਉਹ ਆਪਣੀ ਕਮਜ਼ੋਰੀ ਉਤੇ ਮਾਣ ਕਰਦੀਆਂ