

ਹਨ ।"
8. "ਦੂਸਰੀ ਕਿਸਮ ਦੀਆਂ ਇਸਤ੍ਰੀਆਂ ਉਹ ਹਨ, ਜਿਨ੍ਹਾਂ ਵਿਚ ਇਹ ਚਾਹ ਵਿਚਲੇ ਦਰਜੇ ਦੀ ਹੁੰਦੀ ਹੈ ਅਤੇ ਕਦੇ ਕਦੇ ਜਾਗਦੀ ਹੈ । ਭੋਗ ਲਈ ਜਦੋਂ ਉਹ ਰਾਜ਼ੀ ਹੋਣ ਤਾਂ ਉਹਨਾਂ ਨੂੰ ਕੁਝ ਸਮੇਂ ਪਿੱਛੋਂ ਭੋਗ ਕੀਤਿਆਂ ਬੜਾ ਆਨੰਦ ਆਉਂਦਾ ਹੈ । ਬੇਸ਼ਕ ਇਹੋ ਜਿਹੀਆਂ ਇਸਤ੍ਰੀਆਂ ਬਾਕੀ ਸਾਰੀਆਂ ਨਾਲੋਂ ਵਧੀਕ ਅਰੋਗ ਹਨ । ਉਹਨਾਂ ਨੂੰ ਭੋਗ ਕੀਤਿਆਂ ਮਨੁਖ ਨਾਲੋਂ ਵੱਧ ਆਨੰਦ ਆਉਂਦਾ ਹੈ ਅਰਥਾਤ ਇਕੋ ਹੀ ਵਾਰੀ ਉਹ ਪੂਰਾ ਆਨੰਦ ਪ੍ਰਾਪਤ ਕਰ ਲੈਂਦੀਆਂ ਹਨ ਅਤੇ ਉਹਦੇ ਪਿੱਛੋਂ ਚੋਖਾ ਚਿਰ ਉਹ ਇਸ ਕੰਮ ਦੀ ਚਾਹ ਨਹੀਂ ਕਰਦੀਆਂ। ਉਹਨਾਂ ਦੀ ਭੋਗ ਕਾਮਨਾ ਫਿਰ ਕੁਝ ਚਿਰ ਤੀਕਰ ਔਖੀ ਹੀ ਜਗਾਈ ਜਾਂਦੀ ਹੈ । ਨਿਤ ਦਿਹਾੜੀ ਦੇ ਭੋਗ ਕੋਲੋਂ ਉਨ੍ਹਾਂ ਨੂੰ ਬੜੀ ਘ੍ਰਿਣਾ ਹੁੰਦੀ ਹੈ । ਸੋ ਇਸਤ੍ਰੀ ਦੇ ਨਾਂਹ ਨੁਕਰ ਦੇ ਇਸ ਕਾਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ।"
9. "ਤੀਸਰੀ ਕਿਸਮ ਦੀਆਂ ਉਹ ਇਸਤ੍ਰੀਆਂ ਹਨ, ਜਿਹੜੀਆਂ ਵਿਸ਼ੈ ਦੇ ਅਧੀਨ ਹਨ । ਇਸ ਕਿਸਮ ਦੀਆਂ ਇਸਤ੍ਰੀਆਂ ਸੰਸਾਰ ਵਿਚ ਬਹੁਤ ਘੱਟ ਹਨ । ਵਿਚਲੇ ਦਰਜੇ ਦੀ ਚਾਹ ਵਾਲੇ ਮਨੁਖ ਦਾ ਜੇਕਰ ਇਹੋ ਜਿਹੀ ਵਾਦੀ ਵਾਲੀ ਇਸਤ੍ਰੀ ਨਾਲ ਵਿਆਹ ਕੀਤਾ ਜਾਵੇ ਤਾਂ ਉਸ ਮਰਦ ਦੀ ਹਾਲਤ ਤਰਸਯੋਗ ਹੈ, ਫਿਰ ਵੀ ਅਜਿਹੇ ਜੋੜਿਆਂ ਦੀ ਸੰਖਿਆ ਬਹੁਤ ਘੱਟ ਹੈ । ਭਾਵੇਂ ਕੁਝ ਗੱਲ ਹੋਵੇ, ਬਹੁਤੀ ਪਹਿਲ ਮਰਦ ਵਲੋਂ ਹੀ ਇਸ ਕੰਮ ਵਿਚ ਹੁੰਦੀ ਹੈ ਅਤੇ ਇਹ ਨਿਯਮ ਅਟਲ ਰਹਿੰਦਾ ਹੈ ਕਿ ਇਸਤ੍ਰੀ ਨਾਲੋਂ ਮਨੁਖ ਦੀ ਕਾਮ ਚੇਸ਼ਟਾ ਬਹੁਤ ਤੇਜ਼ ਹੁੰਦੀ ਹੈ । ਗੱਲ ਇਹ ਹੈ ਕਿ ਕਿਸੇ ਇਸਤ੍ਰੀ ਵਿਚ ਵੀ ਕਾਮ ਚੇਸ਼ਟਾ ਅਜਿਹੀ ਨਹੀਂ ਹੋ ਸਕਦੀ ਕਿ ਉਹ ਨਿਰਲੱਜ ਅਤੇ ਬੇਲਗਾਮ ਹੋ ਜਾਵੇ । ਇਹ ਗੱਲ ਵੱਖਰੀ ਹੈ ਕਿ ਪਤੀ ਹੀ ਉਸ ਨੂੰ ਵਿਆਹ ਦੇ ਪਹਿਲਿਆਂ ਦਿਨਾਂ ਵਿਚ ਇਹੋ ਜਿਹੀ ਸੰਥਾ ਦੇ ਦੋਵੇ । ਜਦੋਂ ਅਜਿਹੀ ਪੁੱਠੀ ਗੰਗਾ ਵਗਣ ਲੱਗ ਪਵੇ ਤਾਂ ਪਤੀ ਨੂੰ ਇਸ 'ਤੇ ਖੁਸ਼ ਨਹੀਂ ਹੋਣਾ ਚਾਹੀਦਾ ਕਿ ਇਸਤ੍ਰੀ ਆਪਣੇ ਆਪ ਹੀ ਨਿਉਤੇ ਦੇਣ ਲੱਗ ਪਈ ਹੈ ।”
10. ਡਾਕਟਰ ਹੈਨਰੀ ਐਲ. ਗਰੇ ਲਿਖਦੇ ਹਨ ਕਿ "ਮਰਦ ਆਪਣੇ ਹੱਕਾਂ ਨੂੰ ਬੜੀ ਨਰਮਾਈ ਅਤੇ ਸਿਆਣਪ ਨਾਲ ਵਰਤੇ । ਜਦੋਂ ਇਸਤ੍ਰੀ