Back ArrowLogo
Info
Profile

ਵਿਚ ਭੋਗ ਦੀ ਰਾਹ ਏਨੀ ਤੇਜ਼ ਨਾ ਹੋਵੇ ਕਿ ਉਹ ਝਟ ਪਟ ਹੀ ਮਰਦ ਦੀ ਚਾਹ ਪੂਰੀ ਕਰਨ ਨੂੰ ਰਜ਼ਾਮੰਦ ਹੋ ਜਾਵੇ, ਤਾਂ ਬੇ-ਸਬਰ ਨਾ ਹੋਵੇ । ਸਬਰ ਦਾ ਫਲ ਮਿੱਠਾ ਹੈ । ਜ਼ੋਰ ਜਬਰ ਕਰਨ ਕਰ ਕੇ ਕਈ ਵਾਰੀ ਇਸਤ੍ਰੀ ਦੇ ਦਿਲ ਨੂੰ ਅਜੇਹੀ ਸੱਟ ਵਜਦੀ ਹੈ ਕਿ ਉਹ ਵਰ੍ਹਿਆਂ ਬਧੀ ਉਸ ਦੇ ਅਸਰ ਤੋਂ ਅਰੋਗ ਨਹੀਂ ਹੋ ਸਕਦੀ, ਇਸ ਕੰਮ ਦਾ ਨਾਂ ਹੀ ਸੁਣ ਕੇ ਉਸ ਦਾ ਦਿਲ ਧੜਕਣ ਲੱਗ ਜਾਂਦਾ ਹੈ । ਇਸ ਲਈ ਵਹੁਟੀ ਨੂੰ ਹੌਲੀ ਹੌਲੀ ਇਸ ਕੰਮ ਵੱਲ ਲਾਉਣਾ ਚਾਹੀਦਾ ਹੈ, ਧਕੇਸ਼ਾਹੀ ਵਰਤਣੀ ਉਚਿਤ ਨਹੀਂ ।”

(ਉਲਥਾ ਸਮਾਪਤ)

11. ਕਈ ਵਾਰੀ ਇਸਤ੍ਰੀਆਂ ਇਸ ਕਰਕੇ ਵੀ ਭੋਗ ਤੋਂ ਨਠਦੀਆਂ ਹਨ ਕਿ ਉਹ ਬੱਚਿਆਂ ਦੀ ਮਾਂ ਬਣਨ ਦੀਆਂ ਜੁਮੇਂਵਾਰੀਆਂ ਤੋਂ ਡਰਦੀਆਂ ਹਨ । ਮੇਰੇ ਖਿਆਲ ਵਿਚ ਇਕ ਖਾਸ ਉਮਰ ਤੀਕਰ ਇਸ ਤਰ੍ਹਾਂ ਦਾ ਡਰ ਬੇ-ਵਜ੍ਹਾ ਨਹੀਂ । ਜੇ ਵਿਆਹੋ ਹੋਇਆਂ ਕੋਈ ਸਭ ਤੋਂ ਸਵਾਦਲਾ ਸਮਾਂ ਹੈ, ਤਾਂ ਉਹ ਹੈ ਜਦੋਂ ਕਿ ਵਹੁਟੀ ਗਭਰੂ ਔਲਾਦ ਦੀਆਂ ਜ਼ੁਮੇਂਵਾਰੀਆਂ ਤੋਂ ਬਚੇ ਹੋਏ ਹੋਣ । ਦੋ ਵਰ੍ਹਿਆਂ ਤੀਕਰ ਇਸ ਪ੍ਰਕਾਰ ਦੀ ਖੁਲ੍ਹ ਦਾ ਹਾਸਲ ਰਹਿਣਾ ਖੁਸ਼-ਕਿਸਮਤੀ ਹੈ । ਪਿੱਛੋਂ ਵਹੁਟੀ ਦਾ ਤਜਰਬਾ ਵੀ ਘਰੋਗੀ ਕੰਮਾਂ ਵਿਚ ਵੱਧ ਜਾਂਦਾ ਹੈ ਅਤੇ ਉਹ ਬਾਲਾਂ ਨੂੰ ਸੰਭਾਲਣ ਦੇ ਯੋਗ ਹੋ ਜਾਂਦੀ ਹੈ । ਦੋ ਤਿੰਨ ਵਰ੍ਹਿਆਂ ਪਿੱਛੋਂ ਇਸਤ੍ਰੀ ਨੂੰ ਸੰਤਾਨ ਵਰਗੇ ਸੰਸਾਰ ਦੇ ਸਭ ਤੋਂ ਮਿੱਠੇ ਮੇਵੇ ਦੀ ਚਾਹ ਉਤਪੰਨ ਹੋ ਹੀ ਜਾਂਦੀ ਹੈ ।

12. ਜੇ ਕਰ ਵਹੁਟੀ ਗਭਰੂ ਅਟਲ ਰਹਿਣ ਵਾਲੀ ਪ੍ਰਸੰਨਤਾ ਪ੍ਰਾਪਤ ਕਰਨੀ ਲੋਚਦੇ ਹਨ ਤਾਂ ਵਿਆਹ ਦੀ ਅਸਲੀ ਮਨਸ਼ਾ ਜਿਹੜੀ ਪਰਮਾਤਮਾ ਨੇ ਨੀਯਤ ਕੀਤੀ ਹੈ ਉਸ ਨੂੰ ਅੱਖੋਂ ਓਹਲੇ ਨਾ ਕੀਤਾ ਜਾਵੇ। ਵਿਆਹ ਕਰਨ ਦੇ ਸਭਨਾਂ ਕਾਰਨਾਂ 'ਚੋਂ ਵੱਡਾ ਕਾਰਨ ਸੰਤਾਨ ਪੈਦਾ ਕਰਨਾ ਹੈ । ਘਰ ਦੀ ਰੌਣਕ ਪੰਘੂੜਾ ਹੈ, ਜਿਸ ਵਿਚ ਬਾਲਾਂ ਨੂੰ ਝੁਟਾ ਝੁਟਾਅ ਕੇ ਅਤੇ ਮਿੱਠੀਆਂ ਮਿੱਠੀਆਂ ਲੋਰੀਆਂ ਦੇ ਕੇ ਸੁਲਾਇਆ ਜਾਂਦਾ ਹੈ । ਜਿਹੜੇ ਬਾਲ ਹਨ ਉਹ ਮਾਤਾ ਪਿਤਾ ਦੇ ਦਿਲ ਦੀ ਪਿਉਂਦ (ਜੋੜ) ਹਨ । ਜੋ ਕੋਈ ਪੁਰਸ਼ ਜਾਂ ਇਸਤ੍ਰੀ ਸੰਤਾਨ ਪੈਦਾ ਕਰਨ ਤੋਂ ਬਿਨਾਂ, ਦੂਜੀਆਂ ਕਾਮਨਾਂ ਦੇ ਲਈ ਹੀ ਵਿਆਹ ਕਰੇਗਾ ਤਾਂ ਉਹ ਪ੍ਰਮੇਸ਼ਰ ਵਲੋਂ ਫਿਟਕਾਰਿਆ ਜਾਏਗਾ । ਸੋ ਮਾਤਾ ਪਿਤਾ ਬਣਨ ਦੀ ਯੋਗ ਚਾਹ ਰਖਣੀ ਹਰ ਇਕ ਵਹੁਟੀ ਗਭਰੂ

70 / 239
Previous
Next