Back ArrowLogo
Info
Profile

ਦਾ ਕਰਤੱਵ ਹੈ ਅਤੇ ਜਿਹੜੀ ਵਹੁਟੀ ਇਸ ਨੂੰ ਝੰਮੇਲਾ ਸਮਝਦੀ ਹੈ ਅਤੇ ਮਨੁੱਖ ਨਾਲ ਸੰਗ ਕਰਨ ਤੋਂ ਨਾਂਹ ਕਰਦੀ ਹੈ ਉਹ ਕਸੂਰਵਾਰ ਹੈ । ਸਰੀਰ ਦੀ ਕਮਜ਼ੋਰੀ ਜਾਂ ਆਮਦਨੀ ਦੀ ਕਮੀ ਕਰ ਕੇ ਇਨ੍ਹਾਂ ਹਾਲਤਾਂ ਵਿਚ ਦੋ ਤਿੰਨ ਬਾਲ ਪੈਦਾ ਕਰਨ ਪਿੱਛੋਂ ਛੁੱਟੀ ਕਰ ਲੈਣ।

13. ਇਸਤ੍ਰੀ ਦਾ ਇਹਨਾਂ ਕਾਰਨਾਂ ਕਰ ਕੇ ਨਾਂਹ ਨੁੱਕਰ ਕਰਨਾ ਕਿ ਬਾਲ ਪੈਦਾ ਕਰਨ ਨਾਲ ਉਸ ਦੀ ਸੁੰਦਰਤਾ ਵਿਚ ਫਰਕ ਆ ਜਾਵੇਗਾ, ਉਹ ਬਣ ਫਬ ਕੇ ਰਹਿਣ ਦਾ ਜੀਵਨ ਬਤੀਤ ਨਾ ਕਰ ਸਕੇਗੀ, ਸਭਾ ਸੋਸਾਇਟੀ ਵਿਚ ਚੰਗੀ ਤਰ੍ਹਾਂ ਵਿਚਰ ਨਹੀਂ ਸਕੇਗੀ ਆਦਿਕ ਸਾਰੀਆਂ ਨਿਕੰਮੀਆਂ ਅਤੇ ਕੁਦਰਤੀ-ਨਿਯਮ ਦੇ ਵਿਰੁੱਧ ਗੱਲਾਂ ਹਨ । ਬੱਚੇ ਨੂੰ ਪਾਲਣ ਦੇ ਜੰਜਾਲ ਤੋਂ ਨੱਸਣਾ ਵੀ ਠੀਕ ਨਹੀਂ । ਪਰਮੇਸ਼ਰ ਨੇ ਥਨਾਂ ਵਿਚ ਦੁੱਧ ਅਤੇ ਦਿਲ ਵਿਚ ਪਿਆਰ ਦੋ ਅਜੇਹੀਆਂ ਵਸਤੂਆਂ ਇਸਤ੍ਰੀ ਦੇ ਅੰਦਰ ਰੱਖ ਦਿੱਤੀਆਂ ਹਨ ਕਿ ਬੱਚਾ ਪਾਲਣ ਵਿਚ ਕੋਈ ਅਨੋਖਾ ਹੀ ਸਵਾਦ ਆਉਂਦਾ ਹੈ । ਬਾਲ ਝੋਲੀ ਵਿਚ ਹੋਵੇ ਤਾਂ ਸਿਹਤ ਤੇ ਰੂਪ ਵੀ ਵਧਦੇ ਹਨ । ਹਾਂ, ਜਿਹੜੇ ਵਹੁਟੀ ਗਭਰੂ ਹਦੋਂ ਵੱਧ ਭੋਗ ਕਰਨ ਦੀ ਜ਼ਿੰਦਗੀ ਬਤੀਤ ਕਰ ਕੇ ਕਮਜ਼ੋਰ ਹਨ ਅਤੇ ਕਮਜ਼ੋਰ ਰੋਗੀ ਸੰਤਾਨ ਉਤਪੰਨ ਕਰਦੇ ਹਨ ਉਹਨਾਂ ਨੂੰ ਪਾਲਣ ਵਿਚ ਬਹੁਤ ਦੁੱਖ ਅਤੇ ਖਰਚ ਸਹਿਣਾ ਪੈਂਦਾ ਹੈ । ਸੋ ਅਰੋਗੀ ਹੋ ਕੇ ਅਤੇ ਹਦ ਅੰਦਰ ਰਹਿ ਕੇ ਬਾਲ ਬੱਚੇ ਪੈਦਾ ਕਰੋ । ਆਨੰਦ ਪ੍ਰਾਪਤ ਹੋਵੇਗਾ।

14. ਕਿਸੇ ਇਸਤ੍ਰੀ ਨੂੰ ਬੱਚਾ ਜੰਮਨ ਦੇ ਦੁੱਖ ਤੋਂ ਡਰ ਕੇ ਮਾਂ ਬਣਨ ਤੋਂ ਨਾਂਹ ਨਹੀਂ ਕਰਨੀ ਚਾਹੀਦੀ । ਪੁਰਸ਼-ਗਿਣਤੀ ਤੋਂ ਇਹ ਗੱਲ ਚੰਗੀ ਤਰ੍ਹਾਂ ਸਿਧ ਹੋ ਚੁੱਕੀ ਹੈ ਕਿ ਵੀਹਾਂ ਅਤੇ ਪੰਜਤਾਲੀਆਂ ਵਰ੍ਹਿਆਂ ਦੀ ਉਮਰ ਦੇ ਅੰਦਰ ਕੰਵਾਰੀਆਂ ਇਸਤ੍ਰੀਆਂ ਦੀ ਮੌਤ ਦੀ ਸੰਖਿਆ ਵਧੀਕ ਹੈ ਅਤੇ ਵਿਆਹੀਆਂ ਹੋਈਆਂ ਧੀਆਂ ਪੁੱਤਰਾਂ ਵਾਲੀਆਂ ਇਸਤ੍ਰੀਆਂ ਦੀ ਘੱਟ । ਪਰਮੇਸ਼੍ਵਰ ਨੇ ਇਸਤ੍ਰੀ ਨੂੰ ਵੱਖਰੇ ਅੰਗ ਦੇ ਕੇ ਤਾਂ ਬਣਾਇਆ ਹੀ ਬੱਚੇ ਜੰਮਨ ਯੋਗ ਹੈ । ਕੋਈ ਵਜ੍ਹਾ ਨਜ਼ਰ ਨਹੀਂ ਆਉਂਦੀ ਕਿ ਕਿਉਂ ਇਸ ਕੰਮ ਤੋਂ ਕੰਨੀ ਕਤਰਾਈ ਜਾਵੇ । ਸੋ ਨਾਂਹ ਨੁਕਰ ਕਰਨ ਦਾ ਕੋਈ ਕਾਰਨ ਨਹੀਂ।

15. ਇਹ ਠੀਕ ਹੈ ਕਿ ਵਧੇਰੇ ਸੰਤਾਨ ਪੈਦਾ ਕਰਨ ਦਾ ਕੇਵਲ ਉਨ੍ਹਾਂ ਨੂੰ ਹੀ ਅਧਿਕਾਰ ਪ੍ਰਾਪਤ ਹੈ ਜੋ ਉਨ੍ਹਾਂ ਦੇ ਪਾਲਣ ਪੋਸਣ ਉਪਰ ਖਰਚ ਕਰ ਸਕਣ ਦੀ ਸਮਰੱਥਾ ਵੀ ਰਖਦੇ ਹੋਣ, ਅਥਵਾ ਧਨੀ ਹੋਣ ਦੇ ਨਾਲ ਨਾਲ

71 / 239
Previous
Next