Back ArrowLogo
Info
Profile

ਬੱਚਿਆਂ ਦੀ ਦੇਖ ਭਾਲ ਦਾ ਸ਼ਊਰ ਵੀ ਰੱਖਦੇ ਹੋਣ । ਇਨ੍ਹਾਂ ਦੋ ਗੁਣਾਂ ਤੋਂ ਸੱਖਣੇ ਮਾਪਿਆਂ ਦੀ ਸੰਤਾਨ ਉਹਨਾਂ ਵਾਸਤੇ ਮੁਸੀਬਤਾਂ ਦਾ ਕਾਰਨ ਬਣ ਜਾਇਆ ਕਰਦੀ ਹੈ, ਗ਼ਰੀਬੀ ਵਿਚ ਸੰਤਾਨ ਉਤਪੰਨ ਕਰਨਾ ਮਹਾਂ ਪਾਪ ਹੈ, ਪਰੰਤੂ ਇਕ ਵੀ ਬੱਚਾ ਨਾ ਹੋਵੇ ਅਜੇਹੀ ਇੱਛਾ ਕੋਈ ਵਿਰਲਾ ਹੀ ਕਰਮਾਂ ਮਾਰਿਆ ਰੱਖਦਾ ਹੋਵੇਗਾ ।

16. ਕਈ ਇਸਤ੍ਰੀਆਂ ਪਤੀ ਨਾਲ ਸੌਣ ਤੋਂ ਇਸ ਲਈ ਨਾਂਹ ਕਰਦੀਆਂ ਹਨ ਕਿ ਮਰਦ ਉਹਨਾਂ ਦੀ ਵਿਸ਼ੇ ਦੀ ਵਾਸਨਾ ਚੰਗੀ ਤਰ੍ਹਾਂ ਨਹੀਂ ਪੂਰੀ ਕਰ ਸਕਦੇ, ਜਿਸ ਨਾਲ ਇਸਤ੍ਰੀ ਨੂੰ ਬੜੀ ਨਿਰਾਸਤਾ ਹੁੰਦੀ ਹੈ ਅਤੇ ਕੁਝ ਸਮੇਂ ਪਿੱਛੋਂ ਉਸ ਨੂੰ ਪਤੀ ਨਾਲ ਸੰਗ ਕਰਨ ਤੋਂ ਘ੍ਰਿਣਾ ਹੋ ਜਾਂਦੀ ਹੈ ਤੇ ਅਧੂਰੇ ਭੋਗ ਬਿਲਾਸ ਦੀ ਝਖ ਮਾਰਨ ਨਾਲੋਂ ਇਸ ਕੰਮ ਤੋਂ ਵਾਂਝਿਆਂ ਰਹਿਣ ਨੂੰ ਹੀ ਬਿਹਤਰ ਸਮਝਦੀਆਂ ਹਨ । ਉਹ ਮੂੰਹੋਂ ਕੁਝ ਨਹੀਂ ਆਖਦੀਆਂ ਪਰ ਪਤੀ ਨੂੰ ਪਰੇ ਧੱਕਦੀਆਂ ਹਨ । ਚਾਹੇ ਹੋਰ ਸਭ ਤਰ੍ਹਾਂ ਦੇ ਸੁਖ ਪਤੀ ਦੇਂਦਾ ਹੈ ਅਤੇ ਉਹਨਾਂ ਦਾ ਦਿਨ ਦਾ ਪਿਆਰ ਬਥੇਰਾ ਹੁੰਦਾ ਹੈ । ਸੋ ਰਾਤ ਨੂੰ ਏਧਰੋਂ ਇਨਕਾਰ 'ਤੇ ਇਨਕਾਰ ਅਤੇ ਉਧਰੋਂ ਬਦੋ-ਬਦੀ ਤੇ ਜ਼ਿਦ ।

17. ਗੱਲ ਇਹ ਹੈ ਕਿ ਮਾਪੇ ਆਪਣੀ ਪੁੱਤਰੀ ਦੀ ਅਗਲੀ ਜ਼ਿੰਦਗੀ ਬੜੀ ਸੁਖੀ ਵੇਖਣੀ ਚਾਹੁੰਦੇ ਹਨ । ਉਹਨਾਂ ਦੀ ਇਹ ਹਦੋਂ ਵੱਧ ਚਾਹ ਹੁੰਦੀ ਹੈ । ਪਰੰਤੂ ਉਹ ਵਰ੍ਹ ਦੀ ਭਾਲ ਵਿਚ ਮੁੱਢਲੇ ਪੁਰਾਤਨ ਅਸੂਲ ਨੂੰ ਉੱਕਾ ਭੁੱਲ ਜਾਂਦੇ ਹਨ । ਉਹ ਆਪਣੀਆਂ ਕੋਸ਼ਿਸ਼ਾਂ ਕਮਾਈ, ਘਰਾਣਾ ਅਤੇ ਜਾਤਪਾਤ ਦੀ ਪੜਤਾਲ ਵਿਚ ਖਰਚ ਕਰ ਦੇਂਦੇ ਹਨ, ਪਰ ਸਿਹਤ ਜਿਹੜੀ ਕਿ ਅਸਲ ਵਸਤੂ ਹੈ ਉਸ ਵੱਲ ਕੋਈ ਧਿਆਨ ਨਹੀਂ ਦੇਂਦੇ । ਚਾਹੀਦਾ ਇਹ ਹੈ ਕਿ ਹਰ ਕੁੜਮਾਈ ਤੇ ਸਗਾਈ ਦੀ ਰਸਮ ਤੋਂ ਪਹਿਲਾਂ ਮਾਪੇ ਆਪਣੇ ਆਪਣੇ ਧੀਆਂ ਪੁੱਤਰਾਂ ਦੀ ਡਾਕਟਰੀ ਪਰੀਖਿਆ ਕਰਾ ਲੈਣ । ਮੈਨੂੰ ਆਪਣੇ ਇਕ ਮਿੱਤਰ ਦੀ ਗੱਲ ਬੜੀ ਪਸੰਦ ਆਈ। ਉਹਨਾਂ ਦੇ ਮੁੰਡੇ ਦੀ ਕੁੜਮਾਈ ਦਾ ਜਦੋਂ ਸਵਾਲ ਆਇਆ ਤਾਂ ਕੁੜੀ ਵਾਲਿਆਂ ਨੇ ਮੁੰਡੇ ਦੀ ਸਿਹਤ ਸੰਬੰਧੀ ਕੁਝ ਸ਼ੱਕ ਕੀਤਾ । ਉਹਨਾਂ ਨੇ ਉੱਤਰ ਦਿੱਤਾ, "ਮੇਰੇ ਪੁੱਤਰ ਨੂੰ ਸਿਆਣੇ ਤੋਂ ਸਿਆਣੇ ਡਾਕਟਰ, ਵੈਦ ਜਾਂ ਹਕੀਮ ਪਾਸੋਂ ਵਿਖਾ ਲਓ । ਜੇ ਕੋਈ ਨੁਕਸ ਨਿਕਲੇ ਤਾਂ ਮੈਂ ਆਪਣੇ ਪੁੱਤਰ ਦੀ ਜ਼ਿੰਦਗੀ ਬਚਾ ਲਵਾਂ। ਕੁੜੀ ਵਾਲਿਆਂ ਦਾ ਮੇਰੇ ਉਤੇ ਬੜਾ

72 / 239
Previous
Next