

ਅਹਿਸਾਨ ਹੋਵੇਗਾ ।”
18. ਅਸੀਂ ਵੇਖਦੇ ਹਾਂ ਕਿ ਕਈ ਵਾਰੀ ਨੌਜੁਆਨ ਵਿਆਹ ਤੋਂ ਨਾਂਹ ਕਰ ਦੇਂਦੇ ਹਨ ਅਤੇ ਕਈ ਪ੍ਰਕਾਰ ਦੇ ਬਹਾਨੇ ਬਣਾਉਂਦੇ ਹਨ, ਪਰ ਉਹ ਅਸਲ ਗੱਲ ਪ੍ਰਗਟ ਨਹੀਂ ਕਰਦੇ ਕਿ ਬਾਲਪੁਣੇ ਦੀਆਂ ਭੈੜੀਆਂ ਵਾਦੀਆਂ ਦੇ ਕਾਰਨ ਉਹ ਆਪਣੇ ਆਪ ਨੂੰ ਵਿਆਹ ਦੇ ਯੋਗ ਨਹੀਂ ਸਮਝਦੇ । ਸਿੱਟਾ ਇਹ ਨਿਕਲਦਾ ਹੈ ਕਿ ਮਾਤਾ ਪਿਤਾ ਨਾਂਹ-ਨੁਕਰ ਦਾ ਕਾਰਨ ਲੱਭਣ ਦੀ ਥਾਂ ਬਹਾਨਿਆਂ ਨੂੰ ਨਾ ਮੰਨਦੇ ਹੋਏ ਮੁੰਡੇ ਦਾ ਵਿਆਹ ਕਰ ਦੇਂਦੇ ਹਨ । ਐਸੇ ਵਿਆਹ ਦਾ ਜਿਹੜਾ ਸਿੱਟਾ ਨਿਕਲਦਾ ਹੈ ਉਹ ਕਿਸੇ ਪਾਸੋਂ ਛੁਪਿਆ ਨਹੀਂ ।
19. ਕਈ ਵਰ੍ਹੇ ਬੀਤੇ ਮੈਂ ਇਕ ਗਵਾਂਢੀ ਧਨੀ ਨੂੰ ਡਿੱਠਾ ਕਿ ਦੂਜੀ ਚੌਥੀ ਰਾਤ ਦੇ ਨੌਂ ਦਸ ਵਜੇ ਬੁਰੀ ਤਰ੍ਹਾਂ ਵਹੁਟੀ ਨੂੰ ਕੁੱਟਦਾ ਸੀ । ਉਹ ਵਿਚਾਰੀ ਰੋ ਧੋ ਕੇ ਚੁਪ ਕਰ ਛਡਦੀ । ਸਾਡੀ ਸਮਝ ਵਿਚ ਨਾ ਆਉਂਦਾ ਕਿ ਅਸਲ ਵਿਚ ਗੱਲ ਕੀ ਹੈ ? ਇਕ ਰਾਤੀਂ ਅਚਨਚੇਤ ਮੇਰੇ ਚਿਤ ਵਿਚ ਗੱਲ ਖੁਟਕ ਗਈ, ਅਗਲੇ ਦਿਨ ਪਤਾ ਕੀਤਾ ਤਾਂ ਓਹੋ ਗੱਲ ਨਿਕਲੀ । ਖਾਂ ਸਾਹਿਬ ਮੁੰਡ-ਪੁਣੇ ਵਿਚ ਬਦ-ਚਲਨੀਆਂ ਵਿਚ ਆਪਣਾ ਸਤ ਬੇ-ਅਰਥ ਗੁਵਾ ਚੁਕੇ ਸਨ, ਹੁਣ ਛੇਤੀ ਖਲਾਸ ਹੋਣ ਦਾ ਰੋਗ ਲੱਗ ਗਿਆ। ਇਸ ਲਈ ਇਸਤ੍ਰੀ ਪਰਾਂ ਧੱਕਦੀ ਸੀ । ਆਪ ਜੀ ਹੋਰ ਤਾਂ ਕੁਝ ਨਹੀਂ ਕਰ ਸਕਦੇ ਇਸਤ੍ਰੀ ਦੇ ਪਾਸੇ ਹੀ ਭੰਨਦੇ ਹਨ । ਉਸ ਦਾ ਦਵਾ ਦਾਰੂ ਕੀਤਾ ਗਿਆ ਤਾਂ ਉਸ ਦੇ ਪਿੱਛੋਂ ਫੇਰ ਰੌਲਾ ਨਾ ਸੁਣਿਆ ।
20. ਕਈ ਵਾਰੀ ਵਹੁਟੀ ਗਭਰੂ ਦੀ ਅਣ-ਬਣ ਦੀ ਜ਼ੁਮੇਂਵਾਰੀ ਇਕ ਹੋਰ ਤਰ੍ਹਾਂ ਵੀ ਮਾਪਿਆਂ ਸਿਰ ਹੁੰਦੀ ਹੈ, ਜਦ ਕਿ ਉਹ ਵਿਆਹ ਸਮੇਂ ਮੁੰਡੇ ਅਤੇ ਕੁੜੀ ਵਿਚ ਕਈ ਗੱਲਾਂ ਦੀ ਬਰਾਬਰੀ ਦਾ ਖਿਆਲ ਨਹੀਂ ਕਰਦੇ । ਉਮਰ, ਸ਼ਕਲ, ਅਕਲ, ਵਿਦਿਆ, ਚਾਲ-ਚਲਣ, ਰਹਿਣ-ਸਹਿਣ, ਧਾਰਮਿਕ ਤੇ ਹੋਰ ਇਸ ਕਿਸਮ ਦੇ ਫਰਕ ਹੁੰਦਿਆਂ ਵਿਆਹ ਕਰਕੇ ਵਹੁਟੀ ਗਭਰੂ ਵਿਚਕਾਰ ਅਣ-ਬਣ ਲੱਗੀ ਰਹਿੰਦੀ ਹੈ। ਇਕ ਬੀ.ਏ. ਤੀਕਰ ਪੜ੍ਹੀ ਹੋਈ ਕੁੜੀ ਇਨਸਾਫ ਨਾਲ ਕੀਕਰ ਮਿਡਲ ਫੇਲ੍ਹ ਪਤੀ ਦੀ ਅਗਿਆਕਾਰ ਰਹਿ ਕੇ ਉਸ ਨਾਲ ਮੁਹੱਬਤ ਪ੍ਰਾਪਤ ਕਰ ਸਕਦੀ ਹੈ ? ਖਦਰ-ਪੋਸ਼ ਅਤੇ ਬਦੇਸ਼ੀ ਫੈਂਸੀ ਕੱਪੜਿਆਂ ਦੀ ਚਾਹਵਾਨ, ਪੜਦੇ ਦੇ ਹਾਮੀਂ ਅਤੇ ਬੇ-ਪੜਦਾ