Back ArrowLogo
Info
Profile

ਕੱਟੇ ਹੋਏ ਵਾਲਾਂ ਦੀ ਸ਼ੌਕੀਨ ਦੋਵੇਂ ਵੇਲੇ ਮਾਸ ਖਾਣ ਵਾਲੇ ਅਤੇ ਪਿਆਜ਼ ਤੀਕਰ ਪ੍ਰਹੇਜ਼ ਕਰਨ ਵਾਲੇ ਮੁੰਡੇ ਕੁੜੀਆਂ ਅਨੇਕ ਵਾਰ ਵਿਆਹੇ ਗਏ ਵੇਖੇ ਗਏ ਹਨ ਅਤੇ ਨਿਤ-ਦਿਹਾੜੀ ਦੀ ਹਾ-ਹਾ ਕਾਰ ਦੀਆਂ ਕਹਾਣੀਆਂ ਸੁਣਦੇ ਰਹਿੰਦੇ ਹਾਂ ਬਰਾਦਰੀ ਦੇ ਬੰਧਨਾਂ ਦੇ ਕਾਰਨ ਇਕ ਸੁੰਦਰਤਾ ਦੀ ਮੂਰਤ ਕੁੜੀ ਜੇ ਇਕ ਪੱਕੇ ਪਾਲਸ਼ ਹੋਏ ਕਾਲੇ ਕਲੂਟੇ ਨਾਲ ਵਿਆਹੀ ਜਾਵੇ ਤਾਂ ਉਹ ਕੀਕਰ ਉਸ ਨਾਲ ਛੁਹਣਾ ਭੀ ਪਸੰਦ ਕਰ ਸਕਦੀ ਹੈ ? ਅਤੇ ਪਤੀ ਦੀ ਪਰੇਮ-ਪਿਆਰੀ ਬਣ ਸਕਦੀ ਹੈ ?

21. ਤੁਸੀਂ ਕਹੋਗੇ ਕਿ "ਇਕ ਹਿੰਦੁਸਤਾਨੀ ਕੁੜੀ ਦਾ ਕਰਤੱਵ ਹੈ ਕਿ ਮਾਤਾ ਪਿਤਾ ਉਸ ਦੇ ਲਈ ਜਿਹੜਾ ਪਤੀ ਨੀਯਤ ਕਰਨ ਉਸ ਦੇ ਨਾਲ ਸਾਰੀ ਉਮਰ ਬਿਨਾਂ ਚੂੰ-ਚਰਾਂ ਦੇ ਸਗੋਂ ਹੱਸ-ਰਸ ਕੇ ਗੁਜ਼ਾਰੇ । ਪਰੰਤੂ ਕੀ ਕੁੜੀਆਂ ਦੇ ਜਿੰਮੇਂ ਹੀ ਕਰਤੱਵ ਹੁੰਦੇ ਹਨ ਜਾਂ ਕੁਝ ਮਾਪਿਆਂ ਦਾ ਭੀ ਫਰਜ਼ ਹੈ ? ਜਦੋਂ ਮਾਤਾ ਪਿਤਾ ਸਿਆਣਪ ਤੋਂ ਕੰਮ ਨਹੀਂ ਲੈਂਦੇ ਤਾਂ ਉਹ ਬੜੀ ਛੇਤੀ ਵਹੁਟੀ ਗਭਰੂ ਦੀ ਅਣ-ਬਣ ਆਪਣੀਆਂ ਅੱਖਾਂ ਸਾਹਮਣੇ ਵੇਖ ਲੈਂਦੇ ਹਨ । ਬਸ ਇਹਨਾਂ ਸਾਰੀਆਂ ਪੁਠੀਆਂ ਗੱਲਾਂ ਵੱਲ ਅਤੇ ਖਾਸ ਕਰ ਕੇ ਸਿਹਤ ਵੱਲ ਖਾਸ ਧਿਆਨ ਦੇਣ ਚਾਹੀਦਾ ਹੈ ।

ਅਸੀਂ ਅੰਗ੍ਰੇਜ਼ੀ ਦੇ ਟ੍ਰਿਬਊਨ ਤੇ ਹਿੰਦੁਸਤਾਨ ਟਾਈਮਜ਼ ਆਦਿ ਅਖਬਾਰਾਂ ਵਿਚ ਰੋਜ਼ ਦਿਲ-ਫੈਂਕ ਆਸ਼ਿਕਾਂ ਦੇ ਇਸ਼ਤਿਹਾਰ ਪੜ੍ਹਦੇ ਹਾਂ, ਉਨ੍ਹਾਂ ਵਿਚ ਲਿਖਿਆ ਹੁੰਦਾ ਹੈ :-

"Wanted an extremely beautiful girl"

"ਇਕ ਅਤਿ ਅੰਤਸੁੰਦਰ ਕੁੜੀ ਦੀ ਲੋੜ ਹੈ” ਇਸ ਤੋਂ ਵੱਧ ਉਹਨਾਂ ਲੋਕਾਂ ਦੇ ਅੱਗੇ ਸੁਭਾਅ, ਘਰਾਣੇ, ਚਜ, ਆਚਾਰ, ਸੁਘੜਤਾ, ਘਰੇਲੂ ਕੰਮਾਂ ਧੰਦਿਆਂ ਵਿਚ ਨਿਪੁੰਨਤਾ ਆਦਿ ਗੁਣ ਕੁਝ ਵੀ ਅਰਥ ਨਹੀਂ ਰਖਦੇ । ਅਜਿਹੇ ਮੂਰਖਾਂ ਨੂੰ ਇਹੋ ਜਿਹੇ ਪਾਗਲਪੁਣੇ ਦੇ ਇਸ਼ਤਿਹਾਰਾਂ ਦੀ ਸਜ਼ਾ ਇਕ ਬੇ-ਹੱਦ ਖੂਬਸੂਰਤ ਪਤਨੀ ਹੀ ਦੇ ਸਕਦੀ ਹੈ ਅਤੇ ਸਾਰੀ ਉਮਰ ਭਰ ਅਣਬਣ ਖਿਚੋਤਾਣ ਦੀ ਦੋਜ਼ਖੀ ਭੱਠੀ ਉਹੋ ਹੀ ਉਨ੍ਹਾਂ ਨੂੰ ਸਾੜ ਫੂਕ ਕੇ ਸਵਾਹ ਕਰ ਸਕਦੀ ਹੈ, ਕਿਉਂਕਿ ਦਿਵਾਨੇ ਵਿਚਾਰਲਸ਼ੀਲ ਨਹੀਂ ਹੁੰਦੇ ।

23. ਮਾਦਨ-ਤਰੰਗ ਜਾਂ ਕਾਮਚੇਸ਼ਟਾ ਦੀ ਲਹਿਰ-ਹਰ ਇਕ ਇਸਤ੍ਰੀ ਦੇ ਅੰਦਰ ਖਾਸ ਸਮੇਂ ਪਿੱਛੋਂ ਕੁਦਰਤ ਵਲੋਂ ਹੀ ਇਕ ਗਰਮੀ

74 / 239
Previous
Next