Back ArrowLogo
Info
Profile

ਦੀ ਲਹਿਰ ਜਾਂ ਛੱਲ ਉਠਦੀ ਹੈ ਜਿਸ ਦਾ ਨਾਂ 'ਮਦਨ-ਤਰੰਗ ਹੈ । ਬਹੁਤੀ ਤਾਂ ਇਹ ਲਹਿਰ ਮਾਹਵਾਰੀ ਕੱਪੜੇ ਆਉਣ ਤੋਂ ਇਕ ਸਾਤਾ ਪਹਿਲਾਂ ਅਤੇ ਹਟਣ ਤੋਂ ਇਕ ਸਾਤਾ ਪਿੱਛੋਂ ਪ੍ਰਗਟ ਹੁੰਦੀ ਹੈ । ਜਿਨ੍ਹਾਂ ਇਸਤ੍ਰੀਆਂ ਦੇ ਜਿਸਮ ਉੱਪਰ ਵਾਲ ਜਿਆਦਾ ਹੁੰਦੇ ਹਨ ਆਮ ਤੌਰ ਪਰ ਉਹਨਾਂ ਅੰਦਰ ਮਦਨ-ਤਰੰਗ ਤਦ ਜ਼ੋਰਾਂ 'ਤੇ ਰਹਿੰਦੀ ਹੈ । ਉਸ ਵੇਲੇ ਉਹ ਚਾਹੁੰਦੀ ਹੈ ਕਿ ਉਸ ਦਾ ਪਤੀ ਉਸ ਦੇ ਨਾਲ ਸੌਂਵੇਂ। ਉਹ ਉਸ ਵੇਲੇ ਕੁਝ ਪਿਆਰ ਮੁਹੱਬਤ ਚੋਲ੍ਹ ਅਤੇ ਨਾਜ਼ ਨਖਰੇ ਕਰਦੀ ਹੈ ਅਤੇ ਸੈਨਤਾਂ ਨਾਲ ਆਪਣੀ ਦਿਲੀ ਮਨਸ਼ਾ ਪ੍ਰਗਟ ਕਰਦੀ ਹੈ, ਪਰ ਮੂੰਹੋਂ ਕੁਝ ਨਹੀਂ ਕਹਿੰਦੀ । ਉਹ ਹਾਰ ਸ਼ਿੰਗਾਰ ਕਰ ਕੇ ਵੱਧ ਤੋਂ ਵੱਧ ਮਰਦ ਨੂੰ ਮੋਹਿਤ ਕਰਨ ਦੀ ਕੋਸ਼ਿਸ਼ ਕਰਦੀ ਹੈ । ਮਨੁੱਖ ਨੂੰ ਚੋਰ ਅੱਖਾਂ ਨਾਲ ਵੇਖਦੀ ਹੈ । “ਪੱਲਾ ਮਾਰ ਕੇ ਬੁਝਾ ਗਈ ਦੀਵਾ ਤੇ ਅੱਖ ਨਾਲ ਗੱਲ ਕਰ ਗਈ, ਛਈ ।" ਗੱਲ ਗੱਲ 'ਤੇ ਮੁਸਕਰਾਂਦੀ ਹੈ । ਹੋਰ ਕਈ ਤਰ੍ਹਾਂ ਨਾਲ ਮਨੁੱਖ ਦੀ ਨਜ਼ਰ ਆਪਣੇ ਵੱਲ ਖਿੱਚਦੀ ਹੈ । ਸਿਆਣਾ ਪਤੀ ਠੀਕ ਸਮੇਂ ਸਿਰ ਉਸ ਦੀ ਕਾਮਨਾ ਪੂਰੀ ਕਰ ਦਿੰਦਾ ਹੈ । ਪਰ ਬੇ-ਸਮਝ ਪਤੀ ਮਦਨ-ਤਰੰਗ ਦੇ ਸਮੇਂ 'ਤੇ ਤਾਂ ਉਸ ਦੇ ਨੇੜੇ ਨਹੀਂ ਜਾਂਦੇ ਪਰੰਤੂ ਜਦੋਂ ਉਹ ਲਹਿਰ ਹਟ ਚੁਕਦੀ ਹੈ ਅਤੇ ਉਸ ਦੇ ਦਿਲ ਵਿਚ ਕਾਮ-ਚੇਸ਼ਟਾ ਦਾ ਖਿਆਲ ਭੀ ਨਹੀਂ ਹੁੰਦਾ ਤਾਂ ਭੋਗ ਦੀ ਚਾਹ ਕਰਕੇ ਉਸ ਨੂੰ ਤੰਗ ਕਰਦੇ ਹਨ । ਇਸ ਤਰ੍ਹਾਂ ਵਹੁਟੀ ਦੀਆਂ ਆਸਾਂ 'ਤੇ ਪਾਣੀ ਫਿਰ ਜਾਂਦਾ ਹੈ । ਬਾਰ-ਬਾਰ ਜਦੋਂ ਉਸ ਦੀ ਵੇਲੇ ਸਿਰ ਚਾਹ ਪੂਰੀ ਨਹੀਂ ਕੀਤੀ ਜਾਂਦੀ ਤਾਂ ਉਸ ਦੇ ਦਿਲ ਵਿਚ ਪਤੀ ਲਈ ਘ੍ਰਿਣਾ ਪੈਦਾ ਹੋ ਜਾਂਦੀ ਹੈ । ਇਸ ਲਈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਆਪੋ ਆਪਣੀ ਵਹੁਟੀ ਦੇ ਮਦਨ-ਤਰੰਗ ਦੇ ਸਮੇ ਤੇ ਸੈਨਤਾਂ ਨੂੰ ਧਿਆਨ ਨਾਲ ਸਮਝ ਲੈਣ ਇਕ ਸਰਬ ਸਾਧਾਰਨ ਇਸਤ੍ਰੀ ਅੰਦਰ ਇਹ ਮਦਨ- ਤਰੰਗ ਮਹੀਨੇ ਵਿਚ ਇਕੋ ਵਾਰ ਆਉਂਦੀ ਹੈ ਤੇ ਕਿਧਰੇ ਟਾਵੀਂ-ਟਾਵੀਂ ਦੋ ਵਾਰ ਵੀ ।

ਇਹ 'ਮਦਨ-ਤਰੰਗ' ਹਾਲਾਤ ਦੀ ਲੋੜ ਮੂਜਬ ਆਪੇ ਭੀ ਪੈਦਾ ਕੀਤੀ ਜਾ ਸਕਦੀ ਹੈ । 'ਉਹ ਰਾਤ' ਦੇ ਕਾਂਡ ਵਿਚ ਲਿਖੇ ਅਮਲਾਂ ਉਪਰ ਵਰਤੋਂ ਕਰਨ ਨਾਲ ਇਹ ਮਤਲਬ ਹਾਸਲ ਹੋ ਜਾਂਦਾ ਹੈ । ਇਸ ਤੋਂ ਉਲਟ ਗਰਭਵਤੀ ਹੋ ਜਾਣ, ਪਤੀ ਅਥਵਾ ਬੱਚਿਆਂ ਦੇ ਬੀਮਾਰ ਪੈ ਜਾਣ ਦੇ ਕਾਰਨ, ਪ੍ਰਦੇਸ ਤੁਰ ਜਾਣ ਕਰਕੇ, ਕਰਜ਼ਦਾਰ ਹੋਣ ਦੇ ਦੁੱਖ ਅਤੇ ਪਤੀ ਦੇ

75 / 239
Previous
Next