

ਪਰੇਸ਼ਾਨ ਹੋ ਜਾਣ ਜਾਂ ਵਿਧਵਾ ਹੋ ਜਾਣ 'ਤੇ ਇਹ ਮਦਨ-ਤਰੰਗ ਆਪਣੇ ਆਪ ਹੀ ਮੱਠੀ ਪੈ ਜਾਂਦੀ ਹੈ ਤੇ ਹੌਲੇ-ਹੌਲੇ ਉਕੀ ਹੀ ਖਤਮ ਹੋ ਜਾਂਦੀ ਹੈ । ਜੇ ਮਰਦ ਉਂਜ ਹੀ ਬੰਧੇਜ ਰਖਣਾ ਚਾਹੇ ਅਤੇ ਇਸਤ੍ਰੀ ਨੂੰ ਵੀ ਬੰਧੇਜ ਵਿਚ ਰਹਿਣ ਲਈ ਕਾਇਲ ਕਰ ਲਵੇ ਤਦ ਵੀ ਇਸਤ੍ਰੀ ਦੀ ਮਦਨ-ਤਰੰਗ ਆਪਣੇ ਆਪ ਮੱਠੀ ਪੈ ਜਾਂਦੀ ਹੈ ।
24. ਸਾਡੇ ਕੋਲ ਅਨੇਕਾਂ ਹੀ ਅਜੇਹੇ ਕੇਸ ਆਉਂਦੇ ਹਨ ਜਿਨ੍ਹਾਂ ਵਿਚ ਮਦਨ-ਤਰੰਗ ਦੇ ਅਸੂਲ ਨਾ ਸਮਝਣ ਦੇ ਕਾਰਨ ਵਹੁਟੀ ਗਭਰੂ ਵਿਚ ਅਣ-ਬਣ ਹੋ ਜਾਂਦੀ ਹੈ । ਜੇ ਇਸਤ੍ਰੀ ਨਾਲ ਭੋਗ ਕੀਤਾ ਹੀ ਨਾ ਜਾਏ ਤਾਂ ਵੱਖਰੀ ਗੱਲ ਹੈ, ਉਸ ਹਾਲਤ ਵਿਚ ਵਹੁਟੀ ਆਪਣੇ ਮਨ ਨੂੰ ਮਾਰ ਲੈਂਦੀ ਹੈ, ਪਰੰਤੂ ਉਸ ਨੂੰ ਜਾਣ ਬੁਝ ਕੇ ਛੇੜਨਾ ਅਤੇ ਫੇਰ ਉਸ ਦੇ ਵੇਗਾਂ ਦਾ ਖੂਨ ਕਰ ਦੇਣਾ ਕਿੰਨਾ ਜ਼ੁਲਮ ਹੈ ।
ਉੱਤਰੀ ਅਮਰੀਕਾ ਦੇ ਇਕ ਧਨਾਢ ਕਾਰਖਾਨੇਦਾਰ ਦੀ ਇਸਤ੍ਰੀ ਨੇ ਉਥੋਂ ਦੇ ਇਕ ਬੁਢੇ ਪਾਦਰੀ ਫ਼ਰੈਂਕਲਿਨ ਸਾਹਿਬ ਅੱਗੇ ਏਦਾਂ ਦੇ ਗੁੱਸੇ-ਗਿਲੇ ਦਾ ਵਰਣਨ ਕੀਤਾ ਅਤੇ ਉਹਨਾਂ ਅੱਗੇ ਬੇਨਤੀ ਕੀਤੀ ਕਿ ਉਹ ਉਸ ਦੇ ਪਤੀ ਨੂੰ ਤਲਾਕ ਦੇਣ ਲਈ ਰਾਜੀ ਕਰੇ, ਅਰਥਾਤ ਉਹਨਾਂ ਦਾ ਵਿਵਾਹ ਟੁੱਟ ਜਾਏ ।
ਬੁੱਢੇ ਪਾਦਰੀ ਫਰੈਂਕਲਿਨ ਸਾਹਿਬ ਹਿੰਦੁਸਤਾਨ ਬਥੇਰਾ ਚਿਰ ਰਹਿ ਕੇ ਗਏ ਸਨ ਅਤੇ ਸ਼ਿਮਲੇ ਵਿਚ ਉਹਨਾਂ ਦੇ ਨਾਲ ਮੇਰਾ ਬੜਾ ਭਾਈਚਾਰਾ ਪੈ ਗਿਆ ਸੀ । ਉਹ ਬਹੁਤ ਵਾਰੀ ਆਪਣੇ ਇਸਾਈਆਂ ਮੁਰੀਦਾਂ ਦੀ ਸਿਹਤ ਸੰਬੰਧੀ ਸਲਾਹ ਮੈਥੋਂ ਲੈਂਦੇ ਰਹਿੰਦੇ ਸਨ । ਦੋ ਚਾਰ ਗੁਪਤ ਰੋਗਾਂ ਦੇ ਮਰੀਜ਼ਾਂ ਦੇ ਇਲਾਜ ਕਰਾਉਣ ਕਰ ਕੇ ਉਹ ਮੇਰੇ ਧੰਨਵਾਦੀ ਸਨ । ਸੋ ਉਹਨਾਂ ਨੇ ਉਸ ਮੇਮ ਸਾਹਿਬਾ ਨੂੰ ਕਿਹਾ, “ਕਿ ਹਿੰਦੁਸਤਾਨ ਜਾਂਦਿਆਂ ਤਾਂ ਵੱਡੇ ਸਾਹਿਬ ਆਪ ਨੂੰ ਲੈ ਹੀ ਚਲਦੇ ਹਨ। ਲਾਹੌਰ ਜਾ ਕੇ ਕਵੀਰਾਜ ਹਰਨਾਮ ਦਾਸ ਪਾਸੋਂ ਸਲਾਹ ਜ਼ਰੂਰ ਲਓ। ਹਿੰਦੁਸਤਾਨੀ ਵੈਦ ਇਸ ਮਾਮਲੇ ਸੰਬੰਧੀ ਚੰਗਾ ਇਲਾਜ ਕਰ ਸਕਦੇ ਹਨ।" ਹਿੰਦੁਸਤਾਨ ਪਹੁੰਚ ਕੇ ਉਹ ਇਸਤ੍ਰੀ ਆਪਣੇ ਪਤੀ ਨੂੰ ਮੇਰੇ ਕੋਲ ਲੈ ਆਈ। ਆਉਂਦਿਆਂ ਹੀ ਉਸ ਨੇ ਗੁਡ ਮਾਰਨਿੰਗ (ਸਲਾਮ ਸਲੂਮ) ਪਿੱਛੋਂ ਮੇਰਾ ਹੱਥ ਆਪਣੇ ਦੋਹਾਂ ਹੱਥਾਂ ਵਿਚ