Back ArrowLogo
Info
Profile

ਘੁਟ ਕੇ ਫੜ ਲਿਆ ਅਤੇ ਕਹਿਣ ਲੱਗੀ, "ਵੇਖੋ ਡਾਕਟਰ ਸਾਹਿਬ ! ਪਿਤਾ ਫਰੈਂਕਲਿਨ ਜੀ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਰਾਤ ਨੂੰ ਦਿਨ ਵਿਚ ਬਦਲ ਸਕਦੇ ਹੋ ।" ਮੈਂ ਕਿਹਾ, 'ਇਸ ਨਾਮ ਦੇ ਇਕ ਅਮਰੀਕਨ ਪਾਦਰੀ ਮੇਰੇ ਮਿੱਤਰ ਹਨ ਪਰੰਤੂ ਮੈਂ ਕਦੇ ਉਹਨਾਂ ਅੱਗੇ ਅਜੇਹੀ ਅਭਿਮਾਨ ਵਾਲੀ ਗੱਲ ਨਹੀਂ ਕਹੀ । ਕੀ ਪਾਦਰੀ ਜੀ ਜੀਉਂਦੇ ਹਨ ? ਉਹ ਤਾਂ ਬੜੇ ਬੁੱਢੇ ਹਨ । ਮੇਮ ਸਾਹਿਬ ਨੇ ਕਿਹਾ, "ਰੱਬ ਦੇ ਵਾਸਤੇ ਏਧਰ-ਓਧਰ ਦੀਆਂ ਗੱਲਾਂ ਛੱਡ ਦਿਓ, ਮੇਰੀ ਗੱਲ ਧਿਆਨ ਨਾਲ ਸੁਣੋ । ਆਪ ਹੀ ਇਨਸਾਫ ਕਰੋ ਡਾਕਟਰ ਸਾਹਿਬ ! ਇਕ ਭੁੱਖਾ ਮਨੁੱਖ ਆਪਣੇ ਰਾਹ ਤੁਰਿਆ ਜਾਂਦਾ ਹੋਵੇ ਤਾਂ ਆਪ ਦਾ ਕੁਝ ਨਹੀਂ ਵਿਗਾੜਦਾ । ਉਸ ਨੂੰ ਜਿਹੜੇ ਹਾਲਾਤਾਂ ਵਿਚ ਪਰਮਾਤਮਾ ਨੇ ਰਖਿਆ ਹੈ ਉਹ ਉਸ 'ਚ ਰਾਜੀ ਹੈ । ਪਰੰਤੂ ਜੇ ਆਪ ਉਸ ਨੂੰ ਸੱਦਦੇ ਹੋ ਅਤੇ ਕਹਿੰਦੇ ਹੋ ਕਿ ਆ ਤੈਨੂੰ ਰੋਟੀ ਦਿਆਂ, ਫੇਰ ਉਸ ਨੂੰ ਰੋਟੀ ਦੂਰੋਂ ਵਿਖਾ ਕੇ ਕਹਿੰਦੇ ਹੋ ਬਸ ਏਨੀ ਬਥੇਰੀ ਹੈ, ਹੁਣ ਚਲੇ ਜਾਓ । ਤਾਂ ਦੱਸੋ, ਡਾਕਟਰ ਸਾਹਿਬ ਇਨਸਾਫ ਨਾਲ ਦੱਸੋ, ਰੱਬ ਦੇ ਵਾਸਤੇ ਸੱਚ ਦੱਸੋ, ਤੁਹਾਨੂੰ ਤੁਹਾਡੀ ਪਤਨੀ ਦੀ ਸੌਂਹ ਠੀਕ-ਠੀਕ ਦੱਸੋ, ਕੀ ਇਸ ਤੋਂ ਵੱਧ ਕੇ ਕੋਈ ਜ਼ੁਲਮ ਹੋ ਸਕਦਾ ਹੈ ?" ਮੈਂ ਕਿਹਾ, "ਇਸ ਤਰ੍ਹਾਂ ਕਰੇਗਾ ਹੀ ਕੌਣ ?" ਉਹ ਕਹਿਣ ਲੱਗੀ. ‘ਇਹ ਤੁਹਾਡੇ ਸਾਹਮਣੇ ਬੈਠੇ ਹਨ ।' ਮੈਨੂੰ ਕਹਿਣ ਲੱਗੀ ‘ਡਾਕਟਰ ਸਾਹਿਬ ਮੈਂ ਇਨ੍ਹਾਂ ਨਾਲ ਬੜਾ ਪਰੇਮ ਕਰਦੀ ਹਾਂ ਅਤੇ ਹੈਣ ਭੀ ਪਰੇਮ ਦੇ ਯੋਗ । ਮੈਨੂੰ ਪਿਆਰ ਭੀ ਕਰਦੇ ਹਨ, ਪਰੰਤੂ ਇਸ ਤੋਂ ਵੱਧ ਕੇ ਇਹ ਕਿਉਂ ਪੈਰ ਮਾਰਦੇ ਹਨ ਜਦੋਂ ਇਸ ਦੇ ਲਈ ਇਹਨਾਂ ਵਿਚ ਤਾਕਤ ਹੀ ਨਹੀਂ ।'

ਜਦ ਮੈਂ ਉਹਨਾਂ ਦਾ ਸਾਰਾ ਹਾਲ ਸੁਣ ਲਿਆ ਤਾਂ ਪਤਾ ਲੱਗਾ ਕਿ ਪਤੀ ਛੇਤੀ ਖਲਾਸ ਹੋ ਜਾਂਦਾ ਸੀ ਅਤੇ ਪਤਨੀ ਦੀ ਪੂਰੀ ਤਸੱਲੀ ਨਹੀਂ ਸੀ ਕਰ ਸਕਦਾ । ਇਸ ਤੋਂ ਬਿਨਾਂ, ਉਹ ਮਦਨ-ਤਰੰਗ ਦੇ ਨਿਯਮਾਂ ਅਤੇ ਉਸ ਸਮੇਂ ਦੀਆਂ ਇਸਤ੍ਰੀ ਦੀਆਂ ਹਰਕਤਾਂ ਤੇ ਸੈਨਤਾਂ ਤੋਂ ਉਕਾ ਹੀ ਅਨਜਾਣ ਸੀ । ਖੈਰ, ਮੈਂ ਉਹਨਾਂ ਨੂੰ ਸਾਰੀਆਂ ਹਦਾਇਤਾਂ ਤੇ ਦਵਾਈਆਂ ਦੇ ਕੇ ਵਿਦਾ ਕੀਤਾ ਅਤੇ ਬੰਬਈ ਜਾਣ ਦੀ ਆਗਿਆ ਦੇ ਦਿੱਤੀ । ਦੋ ਮਹੀਨਿਆਂ ਪਿੱਛੋਂ ਉਹਨਾਂ ਦੀ ਬੜੀ ਸਿਹਤ ਦੀ ਰਿਪੋਰਟ ਆਈ । ਵੱਡੀ ਗੱਲ ਇਹ ਸੀ ਕਿ ਮਦਨ-ਤਰੰਗ ਦੀ ਗੱਲ

77 / 239
Previous
Next