Back ArrowLogo
Info
Profile

ਏਸੇ ਤਰ੍ਹਾਂ ਵੇਲੇ ਕੁਵੇਲੇ ਜਦੋਂ ਚਿਤ ਕੀਤਾ ਵਹੁਟੀ ਦੇ ਨਾਲ ਭੋਗ ਕਰ ਲਿਆ, ਇਸ ਤਰ੍ਹਾਂ ਕਰਨਾ ਬੇ-ਸਮਝੀ ਵਿਚ ਗਿਣਿਆ ਜਾਂਦਾ ਹੈ । ਇਸਤ੍ਰੀ ਵੀ ਇਸ ਤਰ੍ਹਾਂ ਕੀਤਿਆਂ ਖਰਾਬ ਹੋ ਜਾਵੇਗੀ ਅਤੇ ਤੁਹਾਡੀ ਅਰੋਗਤਾ ਵੀ । ਹਾਲਾਤ ਦੇ ਅਨੁਸਾਰ ਇਕ ਖਾਸ ਸੀਮਾ ਨੀਯਤ ਕਰ ਲੈਣੀ ਚਾਹੀਦੀ ਹੈ ਅਤੇ ਜਿਥੋਂ ਤੀਕਰ ਹੋ ਸਕੇ ਓਨੇ ਚਿਰ ਪਿੱਛੋਂ ਹੀ ਭੋਗ ਕਰਨਾ ਚਾਹੀਦਾ ਹੈ । ਨਿਤ ਦਿਹਾੜੀ ਦੀ ਛੇੜਾ ਛਾੜੀ, ਘੜੀ ਅਤੇ ਇਸਤ੍ਰੀ ਦੋਹਾਂ ਲਈ ਹਾਨੀਕਾਰਕ ਹੈ।

ਇਸ ਤੋਂ ਬਿਨਾਂ, ਪਤੀਆਂ ਦੇ ਭਲੇ ਦੀ ਇਕ ਹੋਰ ਗੱਲ ਵੀ ਕਹਿ ਦੇਵਾਂ ਇਕ ਘੜੀ ਜਿਹੜੀ 15 ਦਿਨਾਂ ਵਿਚ ਇਕ ਵਾਰੀ ਚਾਬੀ ਲੈਂਦੀ ਹੈ ਮੰਨ ਲਉ ਕਿ 60 ਵਾਰੀ ਚਾਬੀ ਨੂੰ ਭੁਆਣਾ ਪਵੇਗਾ । ਜੇ ਉਸਨੂੰ ਨਿਤ ਦਿਹਾੜੀ ਚਾਬੀ ਦਿੱਤੀ ਜਾਵੇ ਤਾਂ ਪੰਦਰਵਾਂ ਹਿੱਸਾ ਲਵੇਗੀ ਅਰਥਾਤ ਕੁਲ 4 ਵਾਰੀ ਲਵੇਗੀ ਵੱਧ ਨਹੀਂ । ਹੁਣ ਇਹ ਇਕ ਮੰਨੀ ਪ੍ਰਮੰਨੀ ਗੱਲ ਹੈ ਕਿ ਭੋਗ ਵਿਚ ਜਿੰਨਾ ਬਹੁਤਾ ਚਿਰ ਲੱਗੇ ਓਨੀ ਹੀ ਇਹ ਅਰੋਗਤਾ ਦੀ ਨਿਸ਼ਾਨੀ ਹੈ ਅਤੇ ਉੱਨਾ ਹੀ ਇਸ ਵਿਚ ਬਹੁਤਾ ਸਵਾਦ ਆਉਂਦਾ ਹੈ ਅਤੇ ਜਿੰਨਾ ਘੱਟ ਚਿਰ ਲੱਗੇ ਉੱਨਾ ਹੀ ਘੱਟ ਸਵਾਦ ਆਉਂਦਾ ਨੂੰ । ਵਹੁਟੀ ਦੇ ਕੋਲ ਵੀ ਨਿਤ ਦਿਹਾੜੀ ਜਾਣ 'ਤੇ ਓੜਕ ਨੂੰ ਭੋਗ ਵਿਚ ਘੱਟ ਚਿਰ ਲਗੇਗਾ ਅਤੇ ਘੱਟ ਸਵਾਦ ਅਵੇਗਾ । ਚੇਤੇ ਰਖਣਾ ਚਾਹੀਦਾ ਹੈ ਕਿ ਜਿਥੇ ਪੰਦਰ੍ਹਵੇਂ ਦਿਨ ਚੰਗਾ ਸਵਾਦ ਆਵੇਗਾ ਓਥੇ ਸਿਹਤ ਵੀ ਆਪ ਦੀ ਪੰਦਰਾਂ ਗੁਣਾਂ ਬਹੁਤੀ ਚੰਗੀ ਰਹੇਗੀ ਅਤੇ ਸੰਸਾਰ ਦੇ ਦੂਜੇ ਕੰਮ ਕਾਰਾਂ ਦੇ ਵਾਸਤੇ ਪੰਦਰਾਂ ਗੁਣਾਂ ਵੱਧ ਤਾਕਤ ਹੋਵੇਗੀ। ਜਿੰਨੇ ਬਹੁਤੇ ਚਿਰ ਪਿੱਛੋਂ ਇਸਤ੍ਰੀ ਨੂੰ ਮਿਲੋਗੇ ਓਨਾ ਹੀ ਵਧੀਕ ਲਾਭਦਾਇਕ ਹੈ । ਇਸਤ੍ਰੀਆਂ ਘੜੀ ਮੁੜੀ ਦੇ ਭੋਗ ਨਾਲ ਪ੍ਰਸੰਨ ਨਹੀਂ ਹੁੰਦੀਆਂ, ਇਕ ਵਾਰੀ ਰੱਜਵਾਂ ਭੋਗ ਕੀਤਾ ਜਾਵੇ ਤਾਂ ਤੁਸੀਂ ਵੇਖੋਗੇ ਕਿ ਬਹੁਤ ਚਿਰ ਤੀਕਰ ਉਸ ਨੂੰ ਤ੍ਰਿਪਤੀ ਤੇ ਸ਼ਾਂਤੀ ਰਹਿੰਦੀ ਹੈ।

ਹਰ ਬੰਦੇ ਨੂੰ ਭਾਵੇਂ ਤ੍ਰੀਮਤ ਹੋਵੇ ਭਾਵੇਂ ਮਰਦ, ਖੁਰਾਕ ਉਸ ਵੇਲੇ ਖਾਣੀ ਚਾਹੀਦੀ ਹੈ ਜਦੋਂ ਕਿ ਉਸ ਨੂੰ ਸੱਚੀ ਭੁੱਖ ਲੱਗੀ ਹੋਵੇ। ਉਹ ਬੜੀ ਪ੍ਰਸੰਨਤਾ ਨਾਲ ਖਾਣਗੇ । ਬਿਨਾਂ ਭੁੱਖ ਦੇ ਉਹਨਾਂ ਨੂੰ ਧਿੰਗੋਜੋਰੀ ਖੁਆਉਗੇ ਤਾਂ ਬਦਹਜ਼ਮੀ ਆਦਿ ਦਾ ਸ਼ਿਕਾਰ ਹੋ ਜਾਣਗੇ । ਬਹੁਤਾ ਖੁਆਓਗੇ ਤਾਂ ਰੋਗੀ ਹੋ ਜਾਣਗੇ । ਏਸੇ ਤਰ੍ਹਾਂ ਭੋਗ ਦੀ ਗੱਲ ਸਮਝੋ । ਕੋਇਲ ਉਸ ਰੁਤ ਵਿਚ ਆਪੇ ਹੀ ਆ ਬੋਲਦੀ ਹੈ, ਜਦੋਂ ਅੰਬ 'ਤੇ ਬੂਰ ਆਉਂਦਾ ਹੈ, ਘੰਟਾ

81 / 239
Previous
Next