Back ArrowLogo
Info
Profile

(Clock) ਠੀਕ ਸਮੇਂ ਨਾਲ ਆਪਣੇ ਆਪ ਹੀ ਬੋਲ ਪੈਂਦਾ ਹੈ ਤੇ ਜਿੰਨੇ ਵਜੇ ਦਾ ਵਕਤ ਹੁੰਦਾ ਹੈ ਓਨੀ ਵਾਰੀ ਹੀ ਟਨ ਟਨ ਕਰ ਦੇਂਦਾ ਹੈ । ਏਸੇ ਤਰ੍ਹਾਂ ਪਤਨੀ ਨਾਲ ਬੇਵਕਤ ਛੇੜ ਛਾੜ ਨਾ ਕੀਤੀ ਜਾਵੇ ਤਾਂ ਠੀਕ ਸਮੇਂ ਸਿਰ ਉਸ ਵਿਚ ਚਾਹ ਪੈਦਾ ਹੋ ਜਾਵੇਗੀ, ਉਹ ਆਪੇ ਬੋਲੇਗੀ ਅਤੇ ਉਸ ਵੇਲੇ ਦਾ ਮਿਲਾਪ ਬੜਾ ਮਿੱਠਾ ਹੋਵੇਗਾ ।

ਦੂਜਾ ਸੁਨਹਿਰੀ ਅਸੂਲ-

ਘੜੀ ਕਿਸੇ ਬਿਗਾਨੇ ਦੇ ਹੱਥ ਵਿਚ ਨਹੀਂ ਦੇਣੀ ਚਾਹੀਦੀ । ਇਹ ਆਪ ਦੀ ਗਲਤੀ ਹੈ ਜੇ ਆਪ ਕਿਸੇ ਵੀ ਵਿਚਾਰ ਕਰਕੇ ਆਪਣੀ ਘੜੀ ਕਿਸੇ ਗ਼ੈਰ ਨੂੰ ਦਿਓ । ਓਹ ਲੋਕ ਵੀ ਭੁੱਲ ਕਰਦੇ ਹਨ ਜਿਹੜੇ ਆਪਣੀ ਇਸਤ੍ਰੀ ਨੂੰ ਦੂਜਿਆਂ ਕੋਲ ਆਉਣ ਜਾਣ ਦੀ ਖੁਲ੍ਹ ਦੇ ਦੇਂਦੇ ਹਨ । "ਜੀ, ਇਹ ਮੇਰਾ ਮਿਤ੍ਰ ਹੈ, ਮੈਂ ਇਸ ਤੋਂ ਇਹ ਆਸ ਨਹੀਂ ਰਖਦਾ ਕਿ ਮੇਰੀ ਇਸਤ੍ਰੀ ਵੱਲ ਭੈੜੀ ਅੱਖ ਨਾਲ ਵੇਖੇ । ਇਹ ਮੇਰਾ ਪੁਰਾਣਾ ਨੌਕਰ ਹੈ, ਇਹ ਮੇਰਾ ਕਿਰਾਏਦਾਰ ਹੈ । ਇਹ ਮੇਰੇ ਦਫਤਰ ਦਾ ਬਾਬੂ ਹੈ ਅਤੇ ਇਹ ਮੇਰਾ ਜਮਾਤੀ ਹੈ ਤੇ ਇਹ ਮੇਰੀ ਇਸਤ੍ਰੀ ਨੂੰ ਭੈਣ ਜੀ, ਭੈਣ ਜੀ ਕਹਿ ਕੇ ਬੁਲਾਂਦਾ ਹੈ ।" ਇਹ ਸਾਰੀਆਂ ਗੱਲਾਂ ਠੀਕ ਹੋਣਗੀਆਂ, ਪਰ ਫੇਰ ਵੀ ਇਹ ਠੀਕ ਨਹੀਂ ਸਮਝਿਆ ਜਾ ਸਕਦਾ ਕਿ ਆਪ ਦੀ ਨਵੀਂ ਵਿਆਹੀ ਭੋਲੀ ਭਾਲੀ ਇਸਤ੍ਰੀ ਆਪ ਦੀ ਗੈਰਹਾਜ਼ਰੀ ਵਿਚ ਉਹਨਾਂ ਨਾਲ ਆਉਣ ਜਾਣ ਰਖੇ । ਤੁਸੀਂ ਕਹੋਗੇ, "ਭਰੋਸਾ ਵੀ ਤਾਂ ਕੋਈ ਚੀਜ਼ ਹੁੰਦਾ ਹੈ, ਬਿਨਾਂ ਇਤਬਾਰ ਕਰਨ ਦੇ ਜੀਵਨ ਔਖਾ ਹੋ ਜਾਵੇਗਾ ।" ਤੁਸੀਂ ਠੀਕ ਕਹਿੰਦੇ ਹੋ, ਪਰ ਮੈਂ ਇਸ ਪ੍ਰਕਾਰ ਆਪ ਜੀ ਦੀ ਹਾਂ ਵਿਚ ਹਾਂ ਮਿਲਾਵਾਂ, ਜਦ ਕਿ ਮੈਂ ਘੱਟ ਤੋਂ ਘੱਟ ਇਕ ਸੌ ਐਸੇ ਕੇਸ ਜਾਣਦਾ ਹਾਂ ਕਿ ਇਸ ਖੁਲ੍ਹ ਦੇ ਕਾਰਨ ਬੁਰੇ ਸਿਟੇ ਨਿਕਲੇ ਅਜਿਹੀਆਂ ਘਟਨਾਵਾਂ ਭਾਵੇਂ ਲੱਖ ਪਿੱਛੇ ਦੋ ਹੀ ਹੋਣ ਫੇਰ ਵੀ ਹੈਨ ਤਾਂ ਸਹੀ ਨਾ ?

ਅੱਜ ਕੱਲ ਮਨੁੱਖਾਂ ਪਾਸੋਂ ਘੱਟ ਆਸ ਰਖੀ ਜਾਂਦੀ ਹੈ ਕਿ ਸਵਾਏ ਆਪਣੇ ਨੇੜੇ ਦੇ ਸਾਕਾਂ ਅੰਗਾਂ ਦੇ, ਕਿਸੇ ਬਿਗਾਨੀ ਇਸਤ੍ਰੀ ਨੂੰ ਸੱਚੇ ਦਿਲੋਂ ਮਾਤਾ, ਭੈਣ ਜਾਂ ਧੀ ਦੇ ਬਰਾਬਰ ਸਮਝਣ । ਲੋਕ ਆਪਣੀਆਂ ਇਸਤ੍ਰੀਆਂ  ਨੂੰ ਦੂਜਿਆਂ ਦੇ ਨਾਲ ਬਹੁਤਾ ਆਉਣ ਜਾਣ ਤੋਂ ਇਸ ਲਈ ਨਾ ਰੋਕਣ ਕਿ

--------------------------------

1- ਕਈ ਕਿਰਾਏਦਾਰ, ਉਸਤਾਦ ਅਤੇ ਨੌਕਰ ਮਾਲਕਾਂ ਦੀਆਂ ਨੌਜਵਾਨ ਧੀਆਂ ਨਾਲ ਵੇਖੇ ਗਏ। ਅਖਬਾਰਾਂ ਵਿਚ ਔਰਤਾਂ ਕੱਢ ਕੇ ਲੈ ਜਾਣ ਤੇ ਇਜ਼ਤ 'ਤੇ ਹਮਲਾ ਕਰਨ ਦੇ ਸਮਾਚਾਰ ਨਿੱਤ ਨਿਕਲਦੇ ਹਨ ।

82 / 239
Previous
Next